ਮੰਦਰ ਬਾਵਾ ਲਾਲ ਮਜੀਠਾ ਵਿਖੇ ਕਥਾ ਸਮਾਗਮ ਸੰਪੰਨ
ਮੰਦਰ ਬਾਵਾ ਲਾਲ ਮਜੀਠਾ ਵਿਖੇ ਕਥਾ ਸਮਾਗਮ ਸੰਪੰਨ
Publish Date: Tue, 12 May 2026 06:45 PM (IST)
Updated Date: Wed, 13 May 2026 04:09 AM (IST)

ਵੱਖ-ਵੱਖ ਸਿਆਸੀ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ ਪੱਤਰ ਪ੍ਰੇਰਕ, ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਬਾਵਾ ਲਾਲ ਦੁਆਰਾ ਮਜੀਠਾ ਵਿਖੇ ਬਾਵਾ ਲਾਲ ਦੁਆਰਾ ਧਿਆਨਪੁਰ ਦੇ ਗੱਦੀ ਨਸ਼ੀਨ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਸਦਕਾ ਮੰਦਰ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭੂਮੀ ਪੂਜਨ ਅਤੇ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਾਇਆ ਗਿਆ। ਜਿਸ ਵਿਚ 5 ਮਈ ਤੋ ਲਗਾਤਾਰ ਕਥਾ ਦਾ ਪ੍ਰਵਾਹ ਚਲਾਇਆ ਗਿਆ। ਜਿਸ ਵਿਚ ਅਚਾਰੀਆ ਸਵਾਮੀ ਲਲਿਤ ਕਿਸ਼ੋਰ ਵਰਿੰਦਾਵਨ ਵਾਲਿਆਂ ਵੱਲੋਂ ਰਾਮ ਕਥਾ ਦਾ ਉਚਾਰਨ ਕੀਤਾ ਗਿਆ। ਇਸ ਸਮਾਗਮ ਵਿਚ ਹਰ ਰੋਜ਼ ਵੱਖ-ਵੱਖ ਸਿਆਸੀ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਇਸ ਕਥਾ ਦਾ ਲਾਹਾ ਲਿਆ। ਇਹ ਕਥਾ ਲਗਾਤਾਰ 11 ਮਈ ਤੱਕ ਜਾਰੀ ਰਹੀ ਤੇ ਅੱਜ 12 ਮਈ ਮੰਦਰ ਵਿਖੇ ਹਵਨ ਯੱਗ ਕਰਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਵੱਲੋਂ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਅਤੇ ਪ੍ਰਭੂ ਦਾ ਅਸ਼ੀਰਵਾਦ ਲਿਆ। ਪ੍ਰਾਸ਼ਰ ਨੇ ਮਜੀਠੀਆ ਪਰਿਵਾਰ ਦੀ ਤਰਫੋ ਮੰਦਰ ਕਮੇਟੀ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਗੱਲਬਾਤ ਕਰਦਿਆਂ ਪ੍ਰਾਸ਼ਰ ਨੇ ਕਿਹਾ ਕਿ ਇਹ ਮੰਦਰ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲਦੀ ਹੈ। ਇਸ ਮੌਕੇ ਐਡਵੋਕੇਟ ਰਾਕੇਸ਼ ਪ੍ਰਾਸ਼ਰ ਦੇ ਨਾਲ ਸਾਬਕਾ ਪ੍ਰਧਾਨ ਕੌਸਲਰ ਤਰੁਨ ਕੁਮਾਰ ਅਬਰੋਲ, ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਦੁਰਗਾ ਦਾਸ, ਬਿੱਲਾ ਸ਼ਾਹ ਆੜ੍ਹਤੀਆ, ਨਰੇਸ਼ ਕੁਮਾਰ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਅਮਰਬੀਰ ਸਿੰਘ ਗਿੱਲ, ਵਿਕਾਸਪੁਰੀ, ਮੰਦਰ ਦੇ ਪੁਜਾਰੀ ਪੰਡਤ ਮਨੋਜ਼ ਗੋਸਵਾਮੀ, ਮੰਦਰ ਕਮੇਟੀ ਚੇਅਰਮੈਨ ਕੁਲਦੀਪ ਕੁਮਾਰ, ਪ੍ਰਧਾਨ ਨਰਿੰਦਰ ਕੁਮਾਰ, ਇੰਦਰਜੀਤ ਮਰਵਾਹ, ਇੰਦਰਜੀਤ ਬੱਬਰ, ਲੱਕੀ ਕਹੇੜ੍ਹ, ਡਾ: ਬਿੱਟੂ, ਰਵਿੰਦਰ ਕੁਮਾਰ ਕਪਾਹੀ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।