ਸੁਲਤਾਨਵਿੰਡ ਨਹਿਰ ਵਾਲਾ ਫਲਾਈਓਵਰ ਲਗਭਗ ਮੁਕੰਮਲ : ਡਾ. ਨਿੱਜਰ
ਸੁਲਤਾਨਵਿੰਡ ਨਹਿਰ ਵਾਲਾ ਫਲਾਈਓਵਰ ਲਗਭਗ ਮੁਕੰਮਲ :ਡਾ. ਨਿੱਜਰ
Publish Date: Tue, 12 May 2026 06:12 PM (IST)
Updated Date: Wed, 13 May 2026 04:06 AM (IST)

ਲੋਕਾਂ ਨੂੰ ਹੁਣ ਮਿਲੇਗੀ ਟ੍ਰੈਫਿਕ ਤੋਂ ਨਿਜਾਤ, ਬ੍ਰਿਜ ਦੇ ਹੇਠਾਂ ਬਣਨਗੇ ਬੈਡਮਿੰਟਨ ਕੋਰਟ, ਪਿਕਲ ਬਾਲ ਨੈਟ ਆਦਿ ਪੱਤਰ ਪ੍ਰੇਰਕ, ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ : ਅੰਮ੍ਰਿਤਸਰ : ਸੁਲਤਾਨਵਿੰਡ ਨਹਿਰ ਨਜਦੀਕ ਵਾਲੇ ਫਲਾਈਓਵਰ ਦਾ ਵਿਕਾਸ ਕਾਰਜ ਲਗਭਗ ਮੁਕੰਮਲ ਹੋ ਚੁੱਕਾ ਹੈ, ਜਲਦ ਹੀ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਬ੍ਰਿਜ ਨੂੰ ਚਾਲੂ ਕਰਨ ਤੋਂ ਪਹਿਲਾਂ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਥੋਂ ਦਾ ਦੌਰਾ ਕੀਤਾ ਅਤੇ ਵਿਕਾਸ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਇਸ ਫਲਾਈ ਓਵਰ ਦੇ ਸ਼ੁਰੂ ਹੋਣ ਨਾਲ ਜੋ ਸੁਲਤਾਨਵਿੰਡ ਪਿੰਡ ਤੋਂ ਨਹਿਰ ਦੀ ਕਰਾਸਿੰਗ ਕਰਕੇ ਸੁਲਤਾਨਵਿੰਡ ਗੇਟ ਵੱਲ ਨੂੰ ਲੋਕ ਆਉਂਦੇ ਹਨ, ਉਨ੍ਹਾਂ ਨੂੰ ਇੱਥੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਮਿਲੇਗੀ, ਕਿਉਂਕਿ ਇਸ ਚੌਰਾਹੇ ਵਿੱਚ ਅਕਸਰ ਹੀ ਜਾਮ ਦੇਖਣ ਨੂੰ ਮਿਲਿਆ ਕਰਦੇ ਸਨ। ਇਸ ਦੇ ਨਾਲ ਹੀ ਜੀਟੀ ਰੋਡ ਤੋਂ ਤਰਨਤਾਰਨ ਰੋਡ ਜਾਂ ਸੁਲਤਾਨਵਿੰਡ ਰੋਡ ਵੱਲ ਨੂੰ ਜਾਣ ਵਾਲੇ ਜਾਂ ਇੱਥੋਂ ਤਰਨਤਾਰਨ ਜਿਲ੍ਹੇ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਸਹੂਲਤ ਹੋਵੇਗੀ। ਇਸ ਬ੍ਰਿਜ ਦੇ ਹੇਠਾਂ ਜੋ ਜਗ੍ਹਾ ਬਚੇਗੀ, ਉੱਥੇ ਨੌਜਵਾਨਾਂ ਦੇ ਖੇਡਣ ਲਈ ਬੈਡਮਿੰਟਨ ਕੋਰਟ, ਪਿਕਲਬੋਲ ਨੈੱਟ, ਕ੍ਰਿਕਟ ਨੈਟ ਆਦਿ ਲਗਾਏ ਜਾਣਗੇ। ਇਸ ਨਾਲ ਜਿੱਥੇ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣਗੇ ਉੱਥੇ ਹੀ ਇਲਾਕੇ ਦੀ ਸੁੰਦਰਤਾ ਵੀ ਵਧੇਗੀ। ਇਸ ਮੌਕੇ ਉਨ੍ਹਾਂ ਨਾਲ ਪੀਏ ਨਵਨੀਤ ਸ਼ਰਮਾ, ਸੀਨੀਅਰ ਆਪ ਆਗੂ ਜਤਿੰਦਰ ਪਾਲ ਸਿੰਘ ਘੋਗਾ, ਕੌਂਸਲਰ ਜੰਗੀ ਬੱਬਰ, ਨਰਿੰਦਰ ਮਰਵਾਹਾ, ਮਨਜੀਤ ਕੌਰ, ਪ੍ਰਿੰਸ, ਰਵੀਸ਼ੇਰ ਸਿੰਘ ਖਾਲਸਾ, ਸੰਦੀਪ ਸ਼ਰਮਾ, ਜਸਦੇਵ ਸਿੰਘ ਪਨੇਸਰ ਸਮੇਤ ਵੱਡੀ ਗਿਣਤੀ ਵਿਚ ਆਪ ਆਗੂ ਹਾਜ਼ਰ ਸਨ।