ਸੇਂਟ ਸੋਲਜਰ ਸਕੂਲ ਮਜੀਠਾ ਵਿਖੇ ਮਾਂ ਦਿਵਸ ਮਨਾਇਆ
ਸੇਂਟ ਸੋਲਜਰ ਸਕੂਲ ਮਜੀਠਾ ਵਿਖੇ ਮਾਂ ਦਿਵਸ ਮਨਾਇਆ
Publish Date: Tue, 12 May 2026 06:00 PM (IST)
Updated Date: Wed, 13 May 2026 04:06 AM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਸੋਹੀਆਂ ਕਲਾਂ ਰੋਡ, ਮਜੀਠਾ ਵਿਖੇ ਮਦਰਜ਼ ਡੇ ਆਪਣਾ ਵਿਲੱਖਣ ਰੂਪ ਵਿਖਾ ਗਿਆ। ਪ੍ਰਿੰਸੀਪਲ ਮੀਨਾਕਸ਼ੀ ਤਰੇਹਨ ਦੀ ਅਗਵਾਈ ਅਧੀਨ ਬੱਚਿਆਂ ਨੇ ਕਵਿਤਾਵਾਂ ਗਾ ਕੇ ਮਾਂ ਦੀ ਮਮਤਾ ਦੀ ਅਨੂਠੀ ਪਛਾਣ ਕਰਵਾਈ। ਛੋਟੇ ਬੱਚਿਆਂ ਦੁਆਰਾ ਖੇਡਿਆ ਗਿਆ ਨਾਟਕ ਆਪਣਾ ਅਮਿੱਟ ਪ੍ਰਭਾਵ ਛੱਡ ਗਿਆ। ਬਚਪਨ ਤੇ ਜਵਾਨੀ ਵਿਚ ਮਾਂ ਦੇ ਪਿਆਰ ਦੇ ਚਿਤਰਨ ਨੇ ਸਭ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਮੌਕੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ, ਮੁੱਖ ਪ੍ਰਬੰਧਕ ਹਰਜਿੰਦਰ ਪਾਲ ਕੌਰ ਨੇ ਮਾਂ ਦਿਵਸ ਨੂੰ ਸਮਰਪਿਤ ਆਪਣੇ ਵਡਮੁੱਲੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ। ਡਾਇਰੈਕਟਰ ਅਮਨਦੀਪ ਕੌਰ ਥਿੰਦ ਨੇ ਆਸ਼ੀਰਵਾਦ ਦੇ ਰੂਪ ਵਿਚ ਬੱਚਿਆਂ ਤੇ ਅਧਿਆਪਕਾਂ ਨਾਲ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।