ਮਿਸਾਲੀ ਸੇਵਾਵਾਂ ਨਿਭਾਉਣ ਵਾਲੀਆਂ ਮਾਵਾਂ ਦਾ ਸਨਮਾਨ
ਮਿਸਾਲੀ ਸੇਵਾਵਾਂ ਨਿਭਾਉਣ ਵਾਲੀਆਂ ਮਾਵਾਂ ਦਾ ਹੋਇਆ ਸਨਮਾਨ
Publish Date: Tue, 12 May 2026 05:41 PM (IST)
Updated Date: Wed, 13 May 2026 04:04 AM (IST)

ਪੱਤਰ ਪ੍ਰੇਰਕ, ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ਼੍ਰਿਤਸਰ : ਦੁਨੀਆ ਦਾ ਸਭ ਤੋਂ ਪਿਆਰਾ ਤੇ ਨਿਆਰਾ ਰਿਸ਼ਤਾ ਮਾਂ ਨੂੰ ਲੈ ਕੇ ਵਿਸ਼ਵ ਵਿਆਪੀ ਮਾਂ ਦਿਵਸ ਮਨਾਏ ਜਾਣ ਦੇ ਸਬੰਧ ਵਿਚ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼-ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਟੀਮ ਦੇ ਚੀਫ ਪੈਟਰਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਦੇ ਸਾਬਕਾ ਮੁੱਖੀ ਅਤੇ ਡਾਇਰੈਕਟਰ ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਦਿਸ਼ਾਂ-ਨਿਰਦੇਸ਼ਾਂ ਤੇ ਸੰਸਥਾਪਕ ਅਤੇ ਆਰਗੇਨਾਈਜਿੰਗ ਸੈਕਟਰੀ ਜੀਐੱਸ ਸੰਧੂ ਦੇ ਮਿਸਾਲੀ ਪ੍ਰਬੰਧਾਂ ਹੇਠ ਮਿਸਾਲੀ ਮਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਹਾਸਲ ਕਰਨ ਵਾਲੀਆਂ ਮਾਵਾਂ ’ਚ ਜ਼ਿਲ੍ਹਾ ਜਿਊਡੀਸ਼ੀਅਲ ਕੋਰਟ ਤੋਂ ਵੱਖ-ਵੱਖ ਲਾਅ ਕਾਲਜਾਂ ਦੇ ਵਿਚ ਬਤੌਰ ਮੂਟ ਕੋਰਟ ਜੱਜ ਦੀਆਂ ਸੇਵਾਵਾਂ ਨਿਭਾਉਣ ਵਾਲੇ ਐਡਵੋਕੇਟ ਕਿਰਪਾਲ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਸ਼ ਵਿਭਾਗ ਤੋਂ ਸੇਵਾ ਮੁਕਤ ਮਹਿਲਾ ਸੁਪਰਡੈਂਟ ਤੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਵਿੰਦਰ ਕੌਰ, ਜੀਐੱਨਡੀਯੂ ਦੇ ਯੂਬੀਐੱਸ ਵਿਭਾਗ ਦੀ ਗੋਲਡ ਮੈਡਲਿਸਟ ਪ੍ਰੋ. ਪ੍ਰਿਯਾ ਮਹਾਜਨ, ਕਾਰਜਕਾਰੀ ਪ੍ਰਿੰਸੀਪਲ ਹਰਪ੍ਰੀਤ ਕੌਰ, ਇੰਚਾਰਜ ਮਨਜਿੰਦਰ ਕੌਰ, ਇੰਚਾਰਜ ਜੋਤੀ ਠਾਕੁਰ ਤੋਂ ਇਲਾਵਾ ਹੋਰਨਾਂ ਦਰਜਨਾਂ ਮਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਨਿਵਾਜਿਆ ਗਿਆ। ਸਨਮਾØਨਿਤ ਕਰਨ ਦੀ ਰਸਮ ਟੀਮ ਦੇ ਚੀਫ ਪੈਟਰਨ ਪ੍ਰੀਤ ਮਹਿੰਦਰ ਸਿੰਘ ਬੇਦੀ, ਸੰਸਥਾਪਕ ਅਤੇ ਆਰਗੇਨਾਈਜਿੰਗ ਸੈਕਟਰੀ ਜੀਐਸ ਸੰਧੂ, ਪ੍ਰਚਾਰ ਸਕੱਤਰ ਤੇ ਮਾਸਟਰ ਐਥਲੀਟ ਅਵਤਾਰ ਸਿੰਘ ਜੀਐੱਨਡੀਯੂ, ਕੌਮਾਤਰੀ ਮਾਸਟਰ ਐਥਲੀਟ ਸਰਪੰਚ ਕਸ਼ਮੀਰ ਸਿੰਘ ਦੇ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਵਾਜੀਆਂ ਗਈਆਂ ਮਾਵਾਂ ਦੇ ਵੱਲੋਂ ਸੰਸਥਾ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਤੇ ਭਵਿੱਖ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮੂਟ ਕੋਰਟ ਦੇ ਵਿਚ ਬਤੌਰ ਜੱਜ ਦੀਆਂ ਸੇਵਾਵਾਂ ਨਿਭਾਉਣ ਵਾਲੇ ਐਡਵੋਕੇਟ ਨਵਦੀਪ ਕੌਰ, ਪ੍ਰਭਜੋਤ ਕੌਰ, ਸਿਮਰਨਦੀਪ ਕੌਰ, ਡਾ. ਐØੱਲਐØੱਸ ਰਾਜਨ ਸਮ੍ਰਿਤੀ, ਡਾ. ਗੁਰਿੰਦਰ ਕੌਰ, ਬਿੰਦੂ ਸੋਨੀ, ਰਿਆ, ਸ਼ਗੁਨ, ਅੰਸ਼ੁਲਾ, ਮਾਨਸੀ, ਗੁਰਲਗਨ ਕੌਰ ਆਦਿ ਹਾਜ਼ਰ ਸਨ।