ਗੁਰੂ ਕਲਗੀਧਰ ਸਕੂਲਜ਼ ਦੇ ਬੱਚਿਆਂ ਮਾਰੀਆਂ ਮੱਲਾਂ
ਗੁਰੂ ਕਲਗੀਧਰ ਸਕੂਲਜ਼ ਦੇ ਬੱਚਿਆਂ ਮਾਰੀਆਂ ਮੱਲ੍ਹਾਂ
Publish Date: Tue, 12 May 2026 05:29 PM (IST)
Updated Date: Wed, 13 May 2026 04:04 AM (IST)

ਲੜੀ ਵਿਚਲੇ ਸਕੂਲਾਂ 10ਵੀਂ ਦਾ ਨਤੀਜਾ ਰਿਹਾ 100 ਫੀਸਦੀ ਪੱਤਰ ਪੇ੍ਰਕ, ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ: ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਮੱਲ੍ਹਾਂ ਮਾਰੀਆਂ ਹਨ। ਜਿਸ ਵਿਚ ਵੱਡੀ ਗਿਣਤੀ ਧੀਆਂ ਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਦੌਰਾਨ ਨਤੀਜਾ 100 ਫੀਸਦੀ ਆਉਣ ਕਾਰਨ ਸਕੂਲ ਦੀ ਪ੍ਰਸ਼ੰਸ਼ਾ ’ਚ ਵਾਧਾ ਹੋਇਆ ਹੈ। ਵਿਦਿਆਰਥਣ ਅਭਿਜੋਤ ਕੌਰ 94 ਫੀਸਦ ਅੰਕ ਹਾਸਲ ਕਰ ਕੇ ਸਕੂਲ ’ਚੋਂ ਮੋਹਰੀ, ਮਨਮੀਤ ਕੌਰ ਨੇ 91.6 ਫੀਸਦੀ ਅੰਕ ਹਾਸਲ ਕਰ ਕੇ ਦੂਜੇ, ਜਦੋਂ ਕਿ ਸੇਜਲਪ੍ਰੀਤ ਕੌਰ 88.4 ਫੀਸਦ ਅੰਕ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਹੀ। ਮਨਪ੍ਰੀਤ ਕੌਰ ਨੂੰ 88.1 ਫੀਸਦ ਅੰਕ ਹਾਸਲ ਕਰਨ ਤੇ ਚੌਥਾ ਹਾਸਲ ਹੋਇਆ। ਇਸੇ ਤਰ੍ਹਾ ਦੂਸਰੀ ਬ੍ਰਾਂਚ ਦੀ ਖੁਸ਼ੀ ਸ਼ਰਮਾ 88.15 ਫੀਸਦੀ ਅੰਕ ਹਾਸਲ ਕਰ ਕੇ ਪਹਿਲੇ, ਸੁਖਮਨਪ੍ਰੀਤ ਕੌਰ 85 ਫੀਸਦੀ ਅੰਕ ਹਾਸਲ ਕਰ ਕੇ ਦੂਜੇ, ਦਰਸ਼ਨੂਰ ਕੌਰ ਨੇ 84.4 ਫੀਸਦੀ ਅੰਕ ਹਾਸਲ ਕਰ ਕੇ ਤੀਜੇ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਇਕ ਹੋਰ ਤੀਸਰੀ ਬ੍ਰਾਂਚ ਦੀ ਸੁਮਨਦੀਪ ਕੌਰ 84.3 ਫੀਸਦੀ ਅੰਕ ਹਾਸਲ ਕਰ ਕੇ ਪਹਿਲੇ, ਸੁਖਦੀਪ ਕੌਰ 83.60 ਫੀਸਦੀ ਅੰਕ ਹਾਸ ਕਰ ਕੇ ਦੂਜੇ, ਖੁਸ਼ਪ੍ਰੀਤ ਕੌਰ 82.1 ਫੀਸਦੀ ਅੰਕ ਹਾਸਲ ਕਰ ਕੇ ਤੀਜੇ ਸਥਾਨ ਤੇ ਜਦੋਂ ਕਿ 80 ਫੀਸਦੀ ਤੋਂ ਵਧੇਰੇ ਅੰਕ ਹਾਸਲ ਕਰਨ ਵਾਲੀ ਖੁਸ਼ੀ ਨੂੰ ਚੌਥਾ ਸਥਾਨ ਹਾਸਲ ਹੋਇਆ। ਸਫਲ ਵਿਦਿਆਰਥਣਾਂ ਦਾ ਚੇਅਰਮੈਨ ਬਲਦੇਵ ਸਿੰਘ ਵਿਰਕ ਤੇ ਡਾਇਰੈਕਟਰ ਤੇਜਬੀਰ ਸਿੰਘ ਵਿਰਕ ਦੇ ਵੱਲੋਂ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਤੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਤੇ ਸਹਿਯੋਗੀ ਮਾਪਿਆਂ ਦੇ ਸਿਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੁੱਚੇ ਵਿਦਿਆਰਥੀਆਂ ਨੂੰ ਇੰਨ੍ਹਾਂ ਦੇ ਮਨਪਸੰਦ ਗਰੁੱਪਾਂ ’ਚ 11ਵੀਂ ਜਮਾਤ ’ਚ ਦਾਖਲਾ ਦਿੱਤਾ ਜਾਵੇਗਾ ਤੇ ਸਕੂਲ ਵੱਲੋਂ ਸੰਭਵ ਸਹਾਇਤਾ ਤੇ ਮਾਣ-ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰ. ਬਲਸ਼ਰਨ ਕੌਰ ਰਿਆੜ, ਪ੍ਰਿੰ. ਹਰਜਿੰਦਰ ਕੌਰ, ਪ੍ਰਿੰ. ਵਿਪਨ ਕੁਮਾਰ, ਐਡਮਿਨਸਟ੍ਰੇਟਰ ਮੈਡਮ ਗੁਲਸ਼ਨ ਕੌਰ, ਮੈਡਲ ਕੁਲਵਿੰਦਰ ਕੌਰ, ਆਦਿ ਹਾਜ਼ਰ ਸਨ।