ਸੁਖਮਨਪ੍ਰੀਤ ਕੌਰ ਨੇ ਮਾਪਿਆਂ ਨਾਂ ਕੀਤਾ ਰੌਸ਼ਨ
ਸੁਖਮਨਪ੍ਰੀਤ ਕੌਰ ਨੇ ਮਾਪਿਆਂ ਨਾਂ ਰੋਸ਼ਨ ਕੀਤਾ
Publish Date: Tue, 12 May 2026 04:49 PM (IST)
Updated Date: Wed, 13 May 2026 04:01 AM (IST)

10ਵੀਂ ’ਚ 96 ਫ਼ੀਸਦੀ ਅੰਕਾਂ ਨਾਲ ਜਿਲ੍ਹੇ ’ਚ 12ਵਾਂ ਤੇ ਪੰਜਾਬ ’ਚ 21ਵਾਂ ਸਥਾਨ ਹਾਸਲ ਕੀਤਾ ਪੱਤਰ ਪ੍ਰੇਰਕ, ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ, ਘਰਿੰਡਾ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਹਾਈ ਸਕੂਲ ਨੱਥੂਪੁਰਾ ਦੀ ਹੋਣਹਾਰ ਵਿਦਿਆਰਥਣ ਸੁਖਮਨਪ੍ਰੀਤ ਕੌਰ ਵਾਸੀ ਪਿੰਡ ਚੀਚਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ’ਚ 96 ਫ਼ੀਸ਼ਦੀ ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਸੁਖਮਨਪ੍ਰੀਤ ਕੌਰ ਨੇ ਮੈਰਿਟ ਸੂਚੀ ’ਚ ਆ ਕੇ ਅੰਮ੍ਰਿਤਸਰ ਜ਼ਿਲ੍ਹੇ ’ਚੋਂ 12ਵਾਂ ਸਥਾਨ ਅਤੇ ਪੂਰੇ ਪੰਜਾਬ ’ਚੋਂ 21ਵਾਂ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਮਨਪ੍ਰੀਤ ਸਿੰਘ ਵੱਲੋਂ ਵਿਦਿਆਰਥਣ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥਣ ਦੀ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਸਕੂਲ ਨੂੰ ਸੁਖਮਨਪ੍ਰੀਤ ’ਤੇ ਮਾਣ ਹੈ। ਇਸ ਮੌਕੇ ਅਧਿਆਪਕਾਵਾਂ ਵੰਦਨਾ ਸ਼ੁਕਲਾ, ਰੁਪਿੰਦਰ ਕੌਰ, ਜੋਤੀ ਬਾਲਾ, ਅਮਰਜੀਤ ਕੌਰ, ਬਲਜੀਤ ਕੌਰ ਸਮੇਤ ਸਮੂਹ ਸਟਾਫ਼ ਨੇ ਸੁਖਮਨਪ੍ਰੀਤ ਕੌਰ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਤੇ ਉੱਜਵਲ ਭਵਿੱਖ ਲਈ ਅਸੀਸਾਂ ਦਿੱਤੀਆਂ। ਸੁਖਮਨਪ੍ਰੀਤ ਨੇ ਕਿਹਾ ਕਿ ਉਹ ਅੱਗੇ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਪਿੰਡ ਚੀਚਾ ’ਚ ਖੁਸ਼ੀ ਦਾ ਮਾਹੌਲ ਹੈ।