‘ਰਾਈਜਿੰਗ ਸੰਨ’ ਦੇ ਦਫਤਰ ਪਹੁੰਚੇ ਗਾਇਕ ਅਮਰ ਸੰਧੂ
‘ਰਾਈਜਿੰਗ ਸੰਨ’ ਦੇ ਦਫਤਰ ਪਹੁੰਚੇ ਗਾਇਕ ਅਮਰ ਸੰਧੂ
Publish Date: Tue, 12 May 2026 04:45 PM (IST)
Updated Date: Wed, 13 May 2026 04:01 AM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ‘ਰਾਈਜਿੰਗ ਸੰਨ’ ਦੇ ਗੁਰੂ ਬਾਜਾ੍ਯ਼ਾਰ ਸਥਿਤ ਮੁੱਖ ਦਫਤਰ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਅਮਰ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ‘ਰਾਈਜਿੰਗ ਸੰਨ’ ਦੇ ਐੱਮਡੀ ਸਮਾਜ ਸੇਵਕ ਜੀਤ ਸਲੂਜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸੋਨੀ ਸਲੂਜਾ ਨੇ ਗਾਇਕ ਅਮਰ ਸੰਧੂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆ ਆਖਿਆ। ਜੀਤ ਸਲੂਜਾ ਨੇ ਦੱਸਿਆ ਕਿ ਗਾਇਕ ਅਮਰ ਸੰਧੂ ਦਾ ਅੰਮ੍ਰਿਤਸਰ ਇਹ ਨਿੱਜੀ ਦੌਰਾ ਸੀ ਅਤੇ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਦਰਸ਼ਨ ਕਰਨ ਗਏ ਸਨ। ਦੱਸਣਯੋਗ ਹੈ ਕਿ ਗਾਇਕ ਅਮਰ ਸੰਧੂ ਪੰਜਾਬੀ ਗੀਤ ‘ਬਾਪੂ ਤੇਰੇ ਕਰ ਕੇ ਮੈਂ ਪੈਰਾਂ ’ਤੇ ਖਲੋ ਗਿਆ’ ਤੋਂ ਪ੍ਰਸਿੱਧ ਹੋਏ ਸਨ ਤੇ ਬੇਸ਼ੱਕ ਉਨ੍ਹਾਂ ਦੇ ਪਹਿਲਾਂ ਵੀ ਕਈ ਗੀਤ ਆਏੇ ਸਨ ਪਰ ਇਸ ਗੀਤ ਨੇ ਉਨ੍ਹਾਂ ਦਾ ਨਾਂ ਹਰ ਕਿਸੇ ਦੀ ਜ਼ੁਬਾਨ ’ਤੇ ਲਿਆਂਦਾ ਸੀ। ਗਾਇਕ ਅਮਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਹਮੇਸ਼ਾ ਸਾਫ-ਸੁਥਰੀ ਗਾਇਕੀ ਨੂੰ ਹੁੰਦੀ ਹੈ ਅਤੇ ਅਗਾਂਹ ਵੀ ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੇਗੀ ਕਿ ਅਜਿਹੇ ਗੀਤ ਹੀ ਬੋਲੇ ਜਾਣ ਜੋ ਅਸੀਂ ਪਰਿਵਾਰ ਵਿਚ ਬੈਠ ਕੇ ਸੁਣ ਤੇ ਦੇਖ ਸਕੀਏ। ਇਸ ਮੌਕੇ ਉਨ੍ਹਾਂ ਨਾਲ ਅਨਮੋਲ ਸਿੰਘ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ‘ਰਾਈਜਿੰਗ ਸੰਨ’ ਦੁਪੱਟਾ ਐਂਡ ਸਟਾਲ’ ਕੰਪਨੀ ਦੇ ਕਈ ਪ੍ਰੋਗਰਾਮਾਂ ਵਿਚ ਗਾਇਕ ਅਮਰ ਸੰਧੂ ਉਚੇਚੇ ਤੌਰ ’ਤੇ ਸ਼ਿਰਕਤ ਕਰ ਚੁੱਕੇ ਹਨ ਅਤੇ ਜੀਤ ਸਲੂਜਾ ਨਾਲ ਉਹ ਨਿੱਜੀ ਤੌਰ ’ਤੇ ਬੇਹੱਦ ਮੋਹ ਰੱਖਦੇ ਹਨ। ਜੀਤ ਸਲੂਜਾ ਨੇ ਕਿਹਾ ਕਿ ਅਮਰ ਸੰਧੂ ਨੇ ਹਮੇਸ਼ਾਂ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਾਫ-ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ਅਤੇ ਇਸੇ ਸਦਕਾ ਸਰੋਤਿਆਂ ਦੇ ਦਿਲਾਂ ’ਤੇ ਆਪਣੀ ਖਾਸ ਥਾਂ ਬਣਾਈ ਹੈ। ਇਸ ਉਪਰੰਤ ਜੀਤ ਸਲੂਜਾ ਤੇ ਸੋਨੀ ਸਲੂਜਾ ਵਲੋਂ ਗਾਇਕ ਅਮਰ ਸੰਧੂ ਨੂੰ ਸਨਮਾਨਿਤ ਵੀ ਕੀਤਾ ਗਿਆ।