ਨਾਗੋਕੇ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ
ਸੁਖਵਿੰਦਰ ਸਿੰਘ ਨਾਗੋਕੇ ਆਪਣੇ ਸਾਥੀਆਂ ਸਮੇਤ ਬੀਜੇਪੀ ’ਚ ਸ਼ਾਮਿਲ
Publish Date: Tue, 12 May 2026 04:39 PM (IST)
Updated Date: Wed, 13 May 2026 04:01 AM (IST)

ਪੱਤਰ ਪੇ੍ਰਕ, ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ, ਜਿਸ ਦੀ ਅਗਵਾਈ ਨੈਸ਼ਨਲ ਪ੍ਰਧਾਨ ਲਾਲ ਸਿੰਘ ਆਰੀਆ ਐੱਸਸੀ ਮੋਰਚਾ ਨੇ ਕੀਤੀ। ਉਨ੍ਹਾਂ ਨਾਲ ਪਹੁੰਚੇ ਰਾਸ਼ਟਰੀ ਸਕੱਤਰ ਸੰਤੋਖ ਸਿੰਘ ਗੁੰਮਟਾਲਾ ਵੀ ਸ਼ਾਮਿਲ ਹੋਏ। ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸੁੱਚਾਰਾਮ ਲੱਦੜ ਨੇ ਕੀਤੀ। ਮੀਟਿੰਗ ਵਿਚ ਆਉਣ ਵਾਲੀਆਂ 2027 ਦੇ ਚੋਣਾਂ ਬਾਰੇ ਚਰਚਾ ਕੀਤੀ ਗਈ। ਪੰਜਾਬ ਪ੍ਰਧਾਨ ਸੁੱਚਾ ਰਾਮ ਲੱਦੜ ਨੇ ਕਿਹਾ ਕਿ 2027 ਵਿਚ ਹੋਣ ਵਾਲੀਆਂ ਚੋਣਾਂ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਬਹੁਮਤ ਪ੍ਰਾਪਤ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਭਾਜਪਾ ਵੱਲੋਂ 2027 ਵਿਧਾਨ ਸਭਾ ਚੋਣਾਂ ਦੇ 2022 ਵਾਂਗ ਕੱਲਿਆਂ ਹੀ ਲੜ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਕਾਰਨ ਵਿਰੋਧੀਆਂ ਪਾਰਟੀ ਦੇ ਸੂਬਾ ਪੱਧਰ ਤੋਂ ਲੈ ਕੇ ਮਹੱਲਾ ਪੱਧਰ ਤੱਕ ਨੇਤਾ ਭਾਜਪਾ ਵੀ ਸ਼ਾਮਲ ਹੋ ਰਹੇ ਹਨ। ਭਾਜਪਾ ਪੰਜਾਬ ਸੰਗਠਨ ਨਿਰਮਾਨ ਤੇ ਵਿਸਥਾਰ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਹੀ ਸੂਬੇਦਾਰ ਸੁਖਵਿੰਦਰ ਸਿੰਘ ਨਾਗੋਕੇ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਨਾਲ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਸ਼ਾਮਿਲ ਹੋਣ ਤੋਂ ਬਾਅਦ ਸੁਖਵਿੰਦਰ ਸਿੰਘ ਨਾਗੋਕੇ ਨੇ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾ ’ਤੇ ਕੰਮ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਸੰਤੋਖ ਸਿੰਘ ਗੁਮਟਾਲਾ ਸੈਕਟਰੀ ਪੰਜਾਬ, ਸੁਖਵਿੰਦਰ ਸਿੰਘ ਨਾਗੋਕੇ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਨਵਜੋਤ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਜਸਨਦੀਪ ਸਿੰਘ, ਸੁਭਕਰਨਦੀਪ ਸਿੰਘ, ਜੁਗਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜਰ ਸਨ।