ਕਈ ਪਰਿਵਾਰ ‘ਆਪ’ ਛੱਡ ਕਾਂਗਰਸ ’ਚ ਸ਼ਾਮਲ
ਕਈ ਪਰਿਵਾਰ 'ਆਪ' ਛੱਡ ਕਾਂਗਰਸ ’ਚ ਸ਼ਾਮਿਲ
Publish Date: Tue, 12 May 2026 04:37 PM (IST)
Updated Date: Wed, 13 May 2026 04:01 AM (IST)
ਪੱਤਰ ਪ੍ਰੇਰਕ, ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ, ਜਦੋਂ ਪਰਮਜੀਤ ਕੌਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਜੰਡਿਆਲਾ ਗੁਰੂ ਦੇ ਸਕੱਤਰ ਏਆਈਸੀਸੀ ਇੰਚਾਰਜ ਦਿੱਲੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਵਿਚ ਜੀ ਆਇਆ ਆਖਿਆ ਅਤੇ ਹਰ ਤਰ੍ਹਾਂ ਦੇ ਮਾਣ-ਸਨਮਾਨ ਦਾ ਭਰੋਸਾ ਦਵਾਇਆ। ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਝੂਠੇ ਲਾ ਰਹੀ ਹੈ ਤੇ ਪੰਜਾਬ ਵਿਚ ਨਸ਼ਾ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹੁਣ ਇਸ ਵਾਰ ਕਾਂਗਰਸ ਨੂੰ ਸੱਤਾ ਸੌਪਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਨਾਟੀ, ਰਾਜਦੀਪ ਸੈਣੀ, ਐਡਵੋਕੇਟ ਅਮਿਤ ਅਰੋੜਾ, ਸਰਿੰਦਰ ਸੇਠ, ਹਰਦੇਵ ਸਿੰਘ ਰਿੰਕੂ ਕੌਂਸਲਰ, ਮਨਜੀਤ ਸਿੰਘ ਨੰਬਰਦਾਰ ਪੱਪੀ, ਨਿਰਮਲ ਸਿੰਘ ਨਿੰਮਾ, ਕਮਲ ਢੀਂਗਰਾ, ਬਲਵਿੰਦਰ ਸਿੰਘ ਗਿੱਲ, ਧਰਮਵੀਰ ਸਿੰਘ ਆਦਿ ਹਾਜਰ ਸਨ।