ਵਿਦਿਆਰਥੀਆਂ ਲਈ ਲਾਹੇਵੰਦ ਹੈ ਫਾਇਰਮੈਨ ਟ੍ਰੇਨਿੰਗ ਕੋਰਸ
ਵਿਦਿਆਰਥੀਆਂ ਲਈ ਲਾਹੇਵੰਦ ਹੈ ਫਾਇਰਮੈਨ ਟਰੇਨਿੰਗ ਕੋਰਸ
Publish Date: Tue, 12 May 2026 04:27 PM (IST)
Updated Date: Wed, 13 May 2026 04:00 AM (IST)

ਮਾਤਾ ਚਰਨ ਕੌਰ ਫਾਇਰ ਕਾਲਜ ਨੇ ਕਰਵਾਈ ਕੇਸ਼ਵ ਦੀ ਪਲੇਸਮੈਂਟ ਪੱਤਰ ਪ੍ਰੇਰਕ, ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਾਤਾ ਚਰਨ ਕੌਰ ਫਾਇਰ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀ ਕੇਸ਼ਵ ਦੀ ਪਲੇਸਮੈਂਟ ਅਲਫਾ ਵਨ ਮਾਲ ਵਿਚ ਕਰਵਾ ਕੇ ਉਸ ਦੀ ਨੌਕਰੀ ਲਗਵਾਈ ਹੈ। ਫਾਇਰਮੈਨ ਫਾਇਰ ਐਂਡ ਸੇਫਟੀ ਟਰੇਨਿੰਗ ਕੋਰਸ ਦੇ ਵਿਦਿਆਰਥੀ ਕੇਸ਼ਵ ਨੂੰ ਪਾਸ ਦਾ ਸਰਟੀਫਿਕੇਟ ਦਿੰਦੇ ਹੋਏ ਡਾ. ਰਣਜੀਤ ਸਿੰਘ ਡਾਇਰੈਕਟਰ ਮਾਤਾ ਚਰਨ ਕੌਰ ਫਾਇਰ ਕਾਲਜ ਅੰਮ੍ਰਿਤਸਰ ਨੇ ਦੱਸਿਆ ਕਿ ਫਾਇਰਮੈਨ ਵਿਦਿਆਰਥੀ ਕੇਸ਼ਵ ਨੂੰ ਕਾਲਜ ਨੇ ਪੜ੍ਹਾਈ ਦੇ ਨਾਲ ਇੰਟਰਵਿਊ ਦੀ ਤਿਆਰੀ ਕਰਵਾਈ ਸੀ। ਨਤੀਜਾ ਆਉਂਦਿਆਂ ਸਾਰ ਉਸ ਦੀ ਇੰਟਰਵਿਊ ਅਲਫਾ ਵਨ ਮਾਲ ਦੇ ਵਿਚ ਕਰਵਾ ਕੇ ਉਸ ਨੂੰ 21 ਹਜ਼ਾਰ ਤਨਖਾਹ ’ਤੇ ਲਗਵਾਇਆ ਹੈ। ਇਸ ਮੌਕੇ ਕੇਸ਼ਵ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਦਸਵੀਂ, ਬਾਰਵੀਂ ਜਾਂ ਗ੍ਰੈਜੂਏਸ਼ਨ ਕਰ ਲਈ ਹੈ, ਉਹ ਹੁਣ ਹੋਰ ਡਿਗਰੀ ਕਰਨ ਦੀ ਬਜਾਏ ਫਾਇਰਮੈਨ ਦਾ ਛੋਟਾ ਜਿਹਾ ਕੋਰਸ ਕਰ ਕੇ ਆਪਣਾ ਚੰਗਾ ਭਵਿੱਖ ਬਣਾ ਸਕਦੇ ਹਨ। 20 ਹਜ਼ਾਰ ਤੋਂ ਲੈ ਕੇ 50 ਹਜ਼ਾਰ ਪ੍ਰਤੀ ਮਹੀਨਾ ਕਮਾ ਸਕਦੇ ਹਨ ਤੇ ਹੁਣ ਵੀ ਸਰਕਾਰੀ ਵਿਭਾਗ ਵਿਚ ਫਾਇਰਮੈਨ ਸਰਕਾਰੀ ਨੌਕਰੀਆਂ (ਉੱਤਰ ਪ੍ਰਦੇਸ਼) 170 ਨਿਕਲੀਆਂ ਹਨ। ਜਿਨ੍ਹਾਂ ਨੇ ਫਾਇਰਮੈਨ ਦਾ ਕੋਰਸ ਪਾਸ ਕਰ ਲਿਆ ਹੈ, ਉਹ ਜਲਦੀ ਅਪਲਾਈ ਕਰਨ। ਡਾਇਰੈਕਟਰ ਰਣਜੀਤ ਸਿੰਘ ਨੇ ਦੱਸਿਆ ਹੁਣ ਲੜਕੀਆਂ ਵੀ ਫਾਇਰਮੈਨ ਫਾਇਰ ਤੇ ਸੇਫਟੀ ਟ੍ਰੇਨਿੰਗ ਕੋਰਸ ਕਰ ਸਕਦੀਆਂ ਹਨ। ਪੰਜਾਬ ਸਰਕਾਰ ਨੇ ਵਿਧਾਨ ਸਭਾ ’ਚ ਬਿੱਲ ਪਾਸ ਕਰ ਦਿੱਤਾ ਹੈ ਅਤੇ ਫਾਇਰਮੈਨ ਲੜਕੀਆਂ ਦੀ ਭਰਤੀ ਲਈ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰੇਗੀ। ਦਿੱਲੀ ਮੈਟਰੋ ਵੱਲੋਂ ਅਨੇਕਾਂ ਹੀ ਨੌਕਰੀਆਂ ਨਿਕਲੀਆਂ ਹਨ, ਜਿਨ੍ਹਾਂ ਦੀ ਤਨਖਾਹ 40 ਹਜ਼ਾਰ ਤੋਂ 50 ਹਜ਼ਾਰ ਪ੍ਰਤੀ ਮਹੀਨਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਘਰ ’ਚੋਂ ਇਕ ਨੌਜਵਾਨ ਫਾਇਰਮੈਨ ਦੀ ਨੌਕਰੀ ਪ੍ਰਾਪਤ ਕਰ ਸਕਦਾ ਹੈ ਤੇ ਜਲਦ ਹੀ ਪੰਜਾਬ ’ਚੋਂ ਬੇਰੁਜ਼ਗਾਰੀ ਖਤਮ ਕਰਨ ਲਈ ਪਲੇਟਫਾਰਮ ਤਿਆਰ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸੈਨੇਟਰੀ ਇੰਸਪੈਕਟਰ ਦਾ ਕੋਰਸ ਪਾਸ ਕਰ ਲਿਆ ਹੈ। ਤਾਮਿਲਨਾਡੂ ’ਚ 16 ਨੌਕਰੀਆਂ ਨਿਕਲੀਆਂ ਹਨ। ਇਨ੍ਹਾਂ ਨੌਕਰੀਆਂ ਲਈ ਜਲਦੀ ਅਪਲਾਈ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਪੈਰਾ-ਮੈਡੀਕਲ ਕੋਰਸ ਪਾਸ ਕਰ ਲਿਆ ਹੈ, ਅਨੇਕਾਂ ਲੈਬੋਰਟਰੀਆਂ ਡਾਇਗਨੋਸਿਸ ਸੈਂਟਰ ਤੇ ਹਸਪਤਾਲਾਂ ’ਚ ਨੌਕਰੀਆਂ ਹਨ। ਨੌਕਰੀ ਲੈਣ ਲਈ ਕਾਲਜ ਨਾਲ ਸੰਪਰਕ ਕਰੋ। ਸਾਡੇ ਕੋਲ ਜਿੰਨੇ ਵੀ ਕੋਰਸ ਹਨ, ਉਹ ਕਰਨ ਤੋਂ ਬਾਅਦ ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ ਤੇ ਆਪਣਾ ਕਾਰੋਬਾਰ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਇਜਰਾਇਲ, ਈਰਾਨ, ਦੁਬਈ ਅਮਰੀਕਾ ਤੇ ਹੋਰਨਾਂ ਦੇਸ਼ਾਂ ’ਚ ਜੰਗ ਲੱਗਣ ਤੋਂ ਬਾਅਦ ਜਿਹੜੇ ਨੌਜਵਾਨ ਵਾਪਸ ਆ ਗਏ ਹਨ, ਉੁਹ ਵੀ ਇੱਥੇ ਇਹ ਕੋਰਸ ਕਰਨ ਤੋਂ ਬਾਅਦ 20 ਹਜ਼ਾਰ ਤੋਂ ਲੈ ਕੇ 50 ਹਜ਼ਾਰ ਪ੍ਰਤੀ ਮਹੀਨਾ ਕਮਾ ਕੇ ਇੱਥੇ ਰਹਿ ਕੇ ਵੀ ਚੰਗਾ ਭਵਿੱਖ ਬਣਾ ਸਕਦੇ ਹਨ, ਜੇਕਰ ਜੰਗ ਖਤਮ ਹੋਣ ਤੋਂ ਬਾਅਦ ਇਨ੍ਹਾਂ ਦੇਸ਼ਾਂ ਵਿਚ ਵਾਪਸ ਵੀ ਜਾਣਾ ਚਾਹੁੰਦੇ ਹੋਣ ਤਾਂ ਇਨ੍ਹਾਂ ਕੋਰਸਾਂ ਦਾ ਫਾਇਦਾ ਮਿਲ ਸਕਦਾ ਹੈ। ਫਾਇਰਮੈਨ ਦਾ ਕੋਰਸ ਇੰਡੀਆ ਅਤੇ ਇੰਟਰਨੈਸ਼ਨਲ ਲੈਵਲ ’ਤੇ ਫਾਇਦਾ ਲੈ ਸਕਦੇ ਹੋ। ਰਣਜੀਤ ਸਿੰਘ ਨੇ ਕਿਹਾ ਕਿ ਲੜਕੇ-ਲੜਕੀਆਂ ਮਾਤਾ ਚਰਨ ਕੌਰ ਫਾਇਰ ਕਾਲਜ ਵਿਚ ਦਾਖਲਾ ਅਤੇ ਕੌਂਸਲੰਿਗ ਵਾਸਤੇ ਸੰਪਰਕ ਕਰ ਸਕਦੇ ਹਨ। ਫਾਇਰਮੈਨ ਦੀਆਂ 2400 ਨੌਕਰੀਆਂ ਨਿਕਲੀਆਂ ਹਨ, ਜਿਨ੍ਹਾਂ ਦੀ ਤਨਖਾਹ ਵੀ 20 ਹਜਾਰ ਹਜ਼ਾਰ ਰੁਪਏ ਤੋਂ ਲੈ ਕੇ 50 ਹਜਾਰ ਹੈ।