ਕਮਲ ਜੋਤੀ ਪਬਲਿਕ ਸਕੂਲ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਕਮਲ ਜੋਤੀ ਪਬਲਿਕ ਸਕੂਲ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Tue, 12 May 2026 04:18 PM (IST)
Updated Date: Wed, 13 May 2026 04:00 AM (IST)

ਸਕੂਲ ਵੱਲੋਂ ਕੁੜੀਆਂ ਨੂੰ ਇਸ ਸਾਲ ਫ੍ਰੀ ਦਾਖਲਾ ਕੀਤਾ ਜਾਵੇਗਾ : ਪ੍ਰਿੰਸੀਪਲ ਕੁਲਦੀਪ ਕੌਰ ਪੱਤਰ ਪ੍ਰੇਰਕ, ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਮਲ ਜੋਤੀ ਪਬਲਿਕ ਸਕੂਲ, ਨਿਊ ਆਜਾਦ ਨਗਰ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦਾ ਦਸਵੀਂ ਕਲਾਸ ਦਾ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਸਕੂਲ ਦੇ ਬੋਰਡ ਦਾ ਅਕਾਦਮੀਕ ਨਤੀਜਾ ਪਿਛਲੇ ਹਰ ਸਾਲਾਂ ਦੀ ਤਰ੍ਹਾਂ 100 ਫ਼ੀਸਦੀ ਰਿਹਾ। ਕਲਾਸ ਦੇ ਸਾਰੇ ਵਿਦਿਆਰਥੀ ਬਹੁਤ ਹੀ ਵਧੀਆ ਅੰਕਾਂ ਨਾਲ ਪਾਸ ਹੋਏ। ਸਕੂਲ ਵਿਚ ਪੁਜ਼ੀਸ਼ਨ ਆਉਣ ਵਾਲੇ ਵਿਦਿਆਰਥੀਆਂ ਗੁਰਲੀਨ ਕੌਰ 87 ਫ਼ੀਸਦੀ, ਮਨਪ੍ਰੀਤ ਕੌਰ 87 ਫ਼ੀਸਦੀ, ਜਸਲੀਨ ਕੌਰ 85 ਫ਼ੀਸਦੀ, ਸਕਸ਼ਮ ਸ਼ਰਮਾ 82 ਫ਼ੀਸਦੀ, ਮਨਸਿਰਤ ਕੌਰ 82 ਫ਼ੀਸਦੀ, ਸਿਮਰਨਜੀਤ ਕੌਰ 82 ਫ਼ੀਸਦੀ, ਗੌਰਵਦੀਪ ਸਿੰਘ 82 ਫ਼ੀਸਦੀ, ਅਨਮੋਲਦੀਪ ਸਿੰਘ 81 ਫ਼ੀਸਦੀ, ਰੂਬਿਕਾ 81 ਫ਼ੀਸਦੀ ਤੇ ਸਿਮਰਨਜੀਤ ਕੌਰ 81 ਫ਼ੀਸਦੀ ਹਨ। ਇਸ ਦੌਰਾਨ ਸਾਰੇ ਵਿਦਿਆਰਥੀ ਪਹਿਲੀ ਪੁਜ਼ੀਸ਼ਨ ’ਚ ਪਾਸ ਹੋਏ ਅਤੇ 80 ਫ਼ੀਸਦੀ ਵਿਦਿਆਰਥੀਆਂ ਵੱਲੋਂ 70 ਫ਼ੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ। ਸਕੂਲ ਦੇ ਐੱਮਡੀ ਅਵਤਾਰ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਅਧਿਆਪਕਾਂ ਦੀ ਅਟੁੱਟ ਮਿਹਨਤ ਅਤੇ ਵਿਦਿਆਰਥੀਆਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ, ਉਹ ਇਹ ਕਾਮਨਾ ਕਰਦੇ ਹਨ ਕਿ ਭਵਿੱਖ ’ਚ ਵੀ ਇਸੇ ਤਰ੍ਹਾਂ ਮਿਹਨਤ ਕਰਨਗੇ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਹੀ ਆਪਣੇ ਸਕੂਲ ਦੇ ਨਾਮ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਮ ਉੱਚਾ ਕਰਦੇ ਰਹਿਣਗੇ। ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਕਿਹਾ ਗਿਆ ਕਿ ਕੁੜੀਆਂ ਨੂੰ ਹੋਰ ਉਚੇ ਮੁਕਾਮ ਤੇ ਪਹੁੰਚਾਉਣ ਲਈ ਸਕੂਲ ਵੱਲੋਂ ਕੁੜੀਆਂ ਨੂੰ ਇਸ ਸਾਲ ਫ੍ਰੀ ਦਾਖਲਾ ਕੀਤਾ ਜਾਵੇਗਾ। ਇਸ ਮੌਕੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਵਿਚ ਸਕੂਲ ਦੇ ਸ਼ਾਨਦਾਰ ਨਤੀਜਾ ਆਉਣ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਿਲਆ।