ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਹਾਇਕ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਹੱਲ ਕਰਵਾਉਣ ਲਈ ਮੰਗ ਪੱਤਰ ਸੌਂਪਿਆ
Publish Date: Mon, 11 May 2026 03:42 PM (IST)
Updated Date: Tue, 12 May 2026 04:00 AM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਨਗਰ ਨਿਗਮ ਪੈਨਸ਼ਨਰਜ ਯੂਨੀਅਨ ਅੰਮ੍ਰਿਤਸਰ ਵੱਲੋਂ ਮੇਅਰ ਦਫਤਰ ਤੇ ਸਹਾਇਕ ਕਮਿਸ਼ਨਰ ਦਫਤਰ ਮੂਹਰੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ। ਬਲਜੀਤ ਸਿੰਘ ਬਾਜਵਾ, ਕਰਮਜੀਤ ਸਿੰਘ ਕੇਪੀ, ਤਰਸੇਮ ਸਿੰਘ, ਮਨਜੀਤ ਸਿੰਘ, ਅਮਰਪਾਲ ਸਿੰਘ ਨੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਪੈਨਸ਼ਨਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਆਗੂਆਂ ਕਿਹਾ ਕਿ ਜਦੋ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਿੱਚ ਸਰਕਾਰ ਬਣੀ ਹੈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ। ਕਮਿਸ਼ਨਰ ਨਗਰ ਨਿਗਮ ਨੂੰ ਮੰਗਾਂ ਬਾਰੇ ਬਾਰ - ਬਾਰ ਜਾਣੂ ਕਰਵਾਉਣ ਤੇ ਵੀ ਕੋਈ ਅਸਰ ਨਹੀ ਹੋ ਰਿਹਾ। ਨਾਅਰੇਬਾਜੀ ਤੋਂ ਬਾਅਦ ਸਹਇਕ ਕਮਿਸ਼ਨਰ ਜੈ ਇੰਦਰ ਸਿੰਘ ਨੂੰ ਪੈਨਸ਼ਨਰਜ ਯੂਨੀਅਨ ਦੇ ਵਫਦ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਬਕਾਏ ਨਾ ਜਾਰੀ ਕਰਨ ਤੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ। ਇਸ ਦੌਰਾਨ ਸਹਇਕ ਕਮਿਸ਼ਨਰ ਜੈ ਇੰਦਰ ਸਿੰਘ ਨੇ ਮੰਗਾਂ ਜਲਦ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਦਵਿੰਦਰ ਸਿੰਘ, ਜਸਪਾਲ ਸਿੰਘ ਸੋਹਲ, ਪਰਵਿੰਦਰ ਸਿੰਘ, ਬਲਕਾਰ ਸਿੰਘ, ਵਿਨੋਦ ਕੁਮਾਰ ਹਾਂਡਾ, ਬਲਕਾਰ ਸਿੰਘ, ਦਲਬੀਰ ਸਿੰਘ, ਮੁੱਲਖ ਰਾਜ, ਭੁਪਿੰਦਰ ਸਿੰਘ, ਸਤਵੰਤ ਸਿੰਘ ਹਾਜ਼ਰ ਸਨ।