ਨਾਵਲ ‘ਧੁਆਂਖੀਆਂ ਲਗਰਾਂ’ ’ਤੇ ਵਿਚਾਰ-ਚਰਚਾ ਸਮਾਗਮ
ਨਾਵਲ ‘ਧੁਆਂਖੀਆਂ ਲਗਰਾਂ’ ਤੇ ਵਿਚਾਰ ਚਰਚਾ ਸਮਾਗਮ
Publish Date: Tue, 28 Apr 2026 06:59 PM (IST)
Updated Date: Wed, 29 Apr 2026 04:14 AM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਮੀਟਿੰਗ ਹਾਲ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸੁਖਬੀਰ ਕੌਰ ਮਾਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ, ਦਫਤਰ ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਬਾਜਵਾ, ਕਾਰਜਕਾਰੀ ਮੈਂਬਰ ਡਾ. ਪਰਮਜੀਤ ਸਿੰਘ ਬਾਠ, ਨਾਵਲਕਾਰ ਵਜ਼ੀਰ ਸਿੰਘ ਰੰਧਾਵਾ, ਡਾ. ਗਗਨਦੀਪ ਸਿੰਘ ਪ੍ਰਧਾਨ ਮਝੈਲਾਂ ਦੀ ਸੱਥ, ਕੁਲਵਿੰਦਰ ਸਿੰਘ ਗਾਖਲ ਪ੍ਰਧਾਨ ਪੰਜਾਬ ਸਾਹਿਤਕ ਮੰਚ ਜਲੰਧਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ. ਰਘਬੀਰ ਸਿੰਘ ਸੋਹਲ ਸ਼ਾਮਿਲ ਹੋਏੇ। ਇਸ ਮੌਕੇ ਪ੍ਰਸਿੱਧ ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਦੇ ਨਵੇਂ ਨਾਵਲ ‘ਧੁਆਂਖੀਆਂ ਲਗਰਾਂ’ ਨੂੰ ਲੋਕ ਅਰਪਿਤ ਕਰਨ ਉਪਰੰਤ ਉਸ ਉਪਰ ਵਿਚਾਰ ਚਰਚਾ ਕੀਤੀ ਗਈ। ਇਸ ਉਪਰ ਡਾ. ਸੁਖਬੀਰ ਕੌਰ ਮਾਹਲ ਅਤੇ ਗੁਰਮੀਤ ਸਿੰਘ ਬਾਜਵਾ ਨੇ ਖੋਜ ਭਰਪੂਰ ਪੇਪਰ ਪੜ੍ਹੈ, ਜਿੰਨਾਂ ਉਪਰ ਭੱਖਵੀ ਅਤੇ ਉਸਾਰੂ ਬਹਿਸ ਹੋਈ । ਸਭਾ ਵੱਲੋਂ ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਨੂੰੰੁ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਅਨੂਪਮਾ ਸਠਿਆਲਾ, ਰਾਜਵਿੰਦਰ ਕੌਰ ਰਾਜ, ਹਰਵਿੰਦਰ ਕੌਰ ਬਾਠ, ਗੁਰਮੀਤ ਕੌਰ ਬੱਲ, ਸੁਖਵਿੰਦਰ ਕੌਰ ਬਟਾਲਾ, ਸੁਰਿੰਦਰ ਕੌਰ ਖਿਲਚੀਆਂ, ਹਰਮੇਸ਼ ਕੌਰ ਜੋਧੇ, ਸਿਮਰਨਜੀਤ ਕੌਰ ਰੰਧਾਵਾ, ਮੱਖਣ ਸਿੰਘ ਭੈਣੀਵਾਲਾ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ ਬੋਪਾਰਾਏ, ਕਾਹਨ ਚੰਦ, ਮੁਖਤਿਆਰ ਸਿੰਘ ਸ਼ਿਵਾਨ, ਹਰਜਿੰਦਰ ਸਿੰਘ ਜਿੰਦੀ, ਨਿਸ਼ਾਨ ਸਿੰਘ ਜੌੜ ਸਿੰਘਾ, ਰਮੇਸ਼ ਜਾਨੂੰ, ਨਾਨਕ ਚੰਦ ਵਿਰਲੀ, ਧਰਮ ਸਿੰਘ ਧਿਆਨਪੁਰੀ, ਨਵਦੀਪ ਸਿੰਘ ਬਦੇਸ਼ਾ, ਅਜੀਤ ਸਿੰਘ ਸਠਿਆਲਾ ਆਦਿ ਨੇ ਕਾਵਿ ਰਚਾਨਵਾਂ ਰਾਹੀਂ ਚੰਗਾ ਰੰਗ ਬੰਨਿਆ।