ਪਿੰਡ ਖਲਚੀਆਂ ’ਚ ਕਾਂਗਰਸ ਹੋਈ ਮਜ਼ਬੂਤ
ਪਿੰਡ ਖਲਚੀਆਂ ’ਚ ਕਾਂਗਰਸ ਹੋਈ ਮਜ਼ਬੂਤ
Publish Date: Tue, 28 Apr 2026 06:38 PM (IST)
Updated Date: Wed, 29 Apr 2026 04:11 AM (IST)

ਭਲਾਈਪੁਰ ਵੱਲੋਂ ਕਈ ਪਰਿਵਾਰ ਕਾਂਗਰਸ ’ਚ ਸ਼ਾਮਲ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਹਰਮਨ ਪਿਆਰੇ ਲੀਡਰ ਸੰਤੋਖ ਸਿੰਘ ਭਲਾਈਪੁਰ ਨੂੰ ਉਸ ਟਾਈਮ ਪਿੰਡ ਖਲਚੀਆਂ ਵਿੱਚੋਂ ਵੱਡਾ ਬਲ ਮਿਿਲਆ, ਜਦੋਂ ਜਸਪਿੰਦਰ ਸਿੰਘ ਐਸਪੀ ਵੱਲੋਂ ਆਪਣੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਰੱਖੀ ਇੱਕ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਮੀਟਿੰਗ ਵਿਚ 20 ਤੋਂ 25 ਪਰਿਵਾਰਾਂ ਨੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਅਤੇ ਸੰਤੋਖ ਸਿੰਘ ਭਲਾਈਪੁਰ ਦੇ ਹੱਥ ਹੋਰ ਮਜਬੂਤ ਕੀਤੇ। ਭਲਾਈਪੁਰ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਗਲ ਨਾਲ ਲਾ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ। ਹਲਕਾ ਬਾਬਾ ਬਕਾਲਾ ਸਾਹਿਬ ਵਿਚ ਭਲਾਈਪੁਰ ਕਾਂਗਰਸ ਪਾਰਟੀ ਨੂੰ ਦਿਨੋਂ ਦਿਨ ਹੋਰ ਮਜ਼ਬੂਤ ਕਰ ਰਹੇ ਹਨ। ਕਾਂਗਰਸ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਭਲਾਈਪੁਰ ਨੇ ਕਿਹਾ ਕਿ ਇਹ ਸ਼ਾਮਲ ਹੋਣ ਵਾਲੇ ਸਾਰੇ ਨੌਜਵਾਨ ਭੈਣ ਭਰਾ ਅਤੇ ਬਜ਼ੁਰਗ ਅੱਜ ਤੋਂ ਮੇਰਾ ਪਰਿਵਾਰ ਹੈ ਅਤੇ ਇਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਭਲਾਈਪੁਰ ਹਮੇਸ਼ਾ ਇਨਾਂ ਲੋਕਾਂ ਨਾਲ ਖੜ੍ਹਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਬੀਜੇਪੀ, ਅਕਾਲੀ ਦਲ ਅਤੇ ਆਪ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦਾ ਘਾਣ ਕੀਤਾ ਹੈ, ਉਥੇ ਮੌਜੂਦਾ ਸਰਕਾਰ ਦੇ ਆਗੂ ਕਾਰੋਬਾਰੀਆਂ ਨਾਲ ਧੱਕਾ ਤਾਂ ਕਰ ਹੀ ਰਹੇ ਹਨ। ਭਲਾਈਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਅਣਖੀ ਲੋਕ ਹਨ ਤੇ 2027 ਵਿਚ ਇਨ੍ਹਾਂ ਪੰਜਾਬ ਵਿਰੋਧੀਆਂ ਨੂੰ ਮੂੰਹ ਨਹੀਂ ਲਾਉਣਗੇ ਤੇ ਕਾਂਗਰਸ ਪਾਰਟੀ ਦੀ ਬਹੁਤ ਵੱਡੇ ਬਹੁਮਤ ਨਾਲ ਸਰਕਾਰ ਬਣਾਉਗੇ। ਇਸ ਮੌਕੇ ਭਲਾਈਪੁਰ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਵਿਅਕਤੀਆਂ ਨੂੰ ਸਿਰੋਪਾਓ ਦੇ ਕਿ ਸਨਮਾਨਿਤ ਵੀ ਕੀਤਾ, ਜਿਸ ਵਿਚ ਮੱਸਾ ਸਿੰਘ, ਜਗੀਰ ਸਿੰਘ, ਦਲੇਰ ਸਿੰਘ, ਗਿੱਲ ਫੋਟੋ ਸਟੂਡੀਓ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਚੈਨ ਸਿੰਘ,ਜਗਦੀਪ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ, ਨੰਬਰਦਾਰ ਅਮਰੀਕ ਸਿੰਘ, ਸੁਖਜੀਤ ਸਿੰਘ, ਗੁਰਲਾਲ ਸਿੰਘ ਗੁਰਜੰਟ ਸਿੰਘ,ਗੁਰਪ੍ਰੀਤ ਸਿੰਘ ਪ੍ਰਭਦਿਆਲ ਸਿੰਘ, ਪਰਮਜੀਤ ਸਿੰਘ, ਗੁਰਿੰਦਰ ਸਿੰਘ, ਗੈਰੀ ਧੰਜਲ, ਸਤਵਿੰਦਰ ਸਿੰਘ, ਸਾਵਰਨ ਸਿੰਘ, ਸੁਖਦੇਵ ਸਿੰਘ ਬਿਕਰਮ ਸਿੰਘ, ਨਿਸ਼ਾਨ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ, ਬਿੱਟੂ ਸਿੰਘ, ਨਰਿੰਦਰ ਕੌਰ, ਪ੍ਰੀਤ ਕੌਰ, ਰਾਣੀ ਪ੍ਰਧਾਨ ਦੇ ਨਾਂ ਜਿਕਰਯੋਗ ਹਨ। ਇਸ ਮੌਕੇ ਭਲਾਈਪੁਰ ਦੇ ਨਾਲ ਪ੍ਰਧਾਨ ਦਲੇਰ ਸਿੰਘ ਸਰਲੀ, ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਹਰਿੰਦਰ ਸਿੰਘ ਮੱਲ੍ਹਾ, ਗੁਰਦਿਆਲ ਸਿੰਘ ਕੰਗ, ਪ੍ਰਧਾਨ ਜਰਮਨਜੀਤ ਸਿੰਘ ਢਿੱਲੋ, ਗੁਰਮੀਤ ਸਿੰਘ ਐਮਸੀ ਰਈਆ, ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ, ਜਸਪਿੰਦਰ ਸਿੰਘ ਐਸਪੀ, ਪ੍ਰਭ ਥੋਥੀਆਂ, ਸੁੱਖ ਸ਼ਾਹ, ਲਖਵਿੰਦਰ ਸਿੰਘ ਸਰਪੰਚ, ਗੁਰਮੁਖ ਸਿੰਘ ਸਰਪੰਚ ਆਦਿ ਹਾਜ਼ਰ ਸਨ।