ਗਊ ਮਾਤਾ ਦੇ ਸਨਮਾਨ ਅਤੇ ਸੁਰੱਖਿਆ ਸਬੰਧੀ ਦਿੱਤਾ ਮੰਗ-ਪੱਤਰ
ਗਊ ਮਾਤਾ ਦੇ ਸਨਮਾਨ ਅਤੇ ਸੁਰੱਖਿਆ ਸਬੰਧੀ ਪ੍ਰਧਾਨ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
Publish Date: Tue, 28 Apr 2026 06:29 PM (IST)
Updated Date: Wed, 29 Apr 2026 04:11 AM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਅਤੇ ਗਊ ਹੱਤਿਆ ’ਤੇ ਰੋਕ ਲਗਾਉਣ ਦੇ ਮੰਤਵ ਨਾਲ ਗਊ ਰੱਖਿਅਕਾਂ ਵੱਲੋਂ ਦੇਸ਼ ਵਿਆਪੀ ਮੁਹਿੰਮ ਚਲਾਈ ਹੋਈ ਹੈ। ਜਿਸ ਤਹਿਤ ਮਜੀਠਾ ਅਤੇ ਲਾਗਲੇ ਪਿੰਡਾਂ ਤੋਂ ਗਊ ਰੱਖਿਅਕਾਂ ਵੱਲੋਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਐਸਡੀਐਮ ਮਜੀਠਾ ਰਜਨੀਸ਼ ਅਰੋੜਾ ਨੂੰ ਦਿੱਤਾ ਗਿਆ। ਜਿਸ ਵਿਚ ਮੁੱਖ ਤੌਰ ’ਤੇ ਮੰਗ ਕੀਤੀ ਗਈ ਕਿ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਨਾਮ ਦਿੱਤਾ ਜਾਵੇ, ਸੜ੍ਹਕਾਂ ਤੇ ਅਵਾਰਾ ਘੁੰਮ ਰਹੀਆਂ ਗਾਊਆਂ ਦੀ ਸਾਂਭ ਸੰਭਾਲ ਲਈ ਯੋਗ ਕਦਮ ਚੁੱਕੇ ਜਾਣ। ਇੰਨ੍ਹਾਂ ਦੀ ਪਾਲਣਾ ਪੋਸ਼ਣਾ ਕਰਨ ਵਾਸਤੇ ਬਣੀਆਂ ਕਮੇਟੀਆਂ ਦੀ ਵਿੱਤੀ ਸਹਾਇਤਾ ਕੀਤੀ ਜਾਵੇ। ਗਊ ਹੱਤਿਆ ਰੋਕੀ ਜਾਵੇ, ਗਊ ਹੱਤਿਆ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਬਣਦੀ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਮੰਗ ਕੀਤੀ ਕਿ ਦੇਸ਼ ਦੇ ਹਰੇਕ ਸੂਬੇ ਦੇ ਹਰੇਕ ਪਿੰਡ ਕਸਬੇ ਵਿਚ ਗਊਸ਼ਾਲਾ ਖੋਲ੍ਹਣ ਦਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇ, ਗਊਸ਼ਾਲਾਵਾਂ ਨੂੰ ਮਗਨਰੇਗਾ ਸਕੀਮ ਨਾਲ ਜੋੜਿਆ ਜਾਵੇ, ਗਊਸਾਲਾਵਾਂ ਵਾਸਤੇ ਮੁਫਤ ਬਿਜਲੀ ਕੁਨੈਕਸ਼ਨ ਪ੍ਰਦਾਨ ਕਰਵਾਏ ਜਾਣ। ਸਰਕਾਰੀ ਮਦਦ ਪ੍ਰਾਪਤ ਕਰਨ ਵਾਲੇ ਮੰਦਰਾਂ ਨੂੰ ਗਊ ਸ਼ਾਲਾ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ, ਮਰਨ ਵਾਲੀ ਹਰੇਕ ਗਊ ਦਾ ਉਚਿਤ ਅੰਤਿਮ ਸੰਸਕਾਰ ਕੀਤਾ ਜਾਵੇ। ਸੰਸਕਾਰ ਵਾਸਤੇ ਜਗ੍ਹਾ ਦਾ ਪ੍ਰਬੰਧ ਸਬੰਧਿਤ ਸਰਕਾਰ ਕਰੇ।ਅੰਤਿਮ ਸੰਸਕਾਰ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਕਿ ਮ੍ਰਿਤਕ ਗਊ ਮਾਤਾ ਦਾ ਨਿਰਾਦਰ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਗਊ ਹਤਿਆਰਿਆਂ, ਗਊਆਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ ਨੂੰ ਉਮਰ ਕੈਦ ਵਰਗੀ ਮਿਸਾਲੀ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ। ਗਊ ਤਸਕਰੀ ਵਾਸਤੇ ਵਰਤੇ ਜਾਂਦੇ ਵਾਹਨਾ ਨੂੰ ਜ਼ਬਤ ਕਰਨਾ, ਉਨ੍ਹਾਂ ਨੂੰ ਸਦਾ ਲਈ ਆਯੋਗ ਬਣਾਉਣਾ ਅਤੇ ਇਨ੍ਹਾਂ ਨੂੰ ਨੀਲਾਮ ਕਰਵਾਇਆ ਜਾਵੇ। ਕੰਪਨੀਆਂ ਦੇ ਸੀਐਸਆਰ ਫੰਡ ਵਿੱਚੋ ਇੱਕ ਨਿਸ਼ਚਿਤ ਰਾਸ਼ੀ ਸੇਵਾ ਵਿਚ ਜੁੜੇ ਕੰਮਾਂ ਵਿਚ ਖਰਚ ਕਰਨਾ ਯਕੀਨੀ ਬਣਾਈ ਜਾਵੇ। ਸਿੰਗਲ ਯੂਜ ਪੋਲੀਥੀਨ ਕੈਰੀ ਬੈਗ ਵਰਤਣ ਅਤੇ ਬਣਾਊਣ ਤੇ ਪਾਬੰਦੀ ਲਗਾਈ ਜਾਵੇ ਅਤੇ ਵਰਤਣ ਤੋ ਬਾਅਦ ਇਸ ਨੂੰ ਨਸ਼ਟ ਕਰਨ ਦਾ ਢੰਗ ਅਪਨਾਇਆ ਜਾਵੇੇ। ਪਸ਼ੂ ਮੇਲਿਆਂ ਦੇ ਨਾਮ ਤੇ ਹੋ ਰਹੀ ਨਾਜਾਇਜ਼ ਤਸਕਰੀ ’ਤੇ ਪਾਬੰਦੀ ਲਾਈ ਜਾਵੇ ਆਦਿ ਮੰਗਾਂ ’ਤੇ ਸਰਕਾਰ ਨੂੰ ਗੌਰ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਮੰਗ-ਪੱਤਰ ਦੇਣ ਵਾਲਿਆਂ ’ਚ ਮਹੰਤ ਯੋਗੀ ਦਿਆਲ ਨਾਥ, ਪੰਡਿਤ ਓਮ ਪ੍ਰਕਾਸ਼ ਸ਼ਾਸ਼ਤਰੀ, ਮਨੋਜ ਕੁਮਾਰ ਕੌਸਿਕ, ਨੀਰਜ਼ ਸ਼ਰਮਾ, ਰਾਜ ਕਿਰਨ ਰਾਜੂ, ਵਿਪਨ ਕੁਮਾਰ, ਗੁੱਲੂ ਪ੍ਰਧਾਨ, ਲਲਿਤ ਕੁਮਾਰ, ਅਸ਼ਵਨੀ ਕੁਮਾਰ, ਵਿੱਕੀ ਸ਼ਰਮਾ, ਲੱਕੀ ਕਹੇੜ੍ਹ, ਬਿੱਟੂ ਨੰਦਾ, ਆਸ਼ੂ ਕਪਾਹੀ, ਸ਼ੈਕੀ ਨੰਦਾ, ਭੋਲਾ ਨਾਥ, ਸਤੀਸ਼ ਕੁਮਾਰ, ਪਰਨਵ ਸ਼ਰਮਾ, ਰਾਜੇਸ਼ ਕੁਮਾਰ ਭੱਲਾ, ਪਵਨ ਕੁਮਾਰ ਸ਼ਰਮਾ, ਮਨੋਹਰ ਲਾਲ, ਪ੍ਰਦੀਪ ਸ਼ਰਮਾ ਆਦਿ ਹਾਜ਼ਰ ਸਨ।