ਵਾਈਸ ਚਾਂਸਲਰ ਨੇ ਲਾਂਚ ਕੀਤੀ ਜੀਐੱਨਡੀਯੂ ਦੀ ਨਵੀਂ ਵੈੱਬਸਾਈਟ
ਵਾਈਸ ਚਾਂਸਲਰ ਨੇ ਲਾਂਚ ਕੀਤੀ ਜੀਐੱਨਡੀਯੂ ਦੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ ਦੀ ਨਵੀਂ ਵੈੱਬਸਾਈਟ
Publish Date: Tue, 28 Apr 2026 05:36 PM (IST)
Updated Date: Wed, 29 Apr 2026 04:08 AM (IST)

ਵਿਦਿਆਰਥੀ ਘਰ ਬੈਠੇ ਕਿਸੇ ਵੀ ਸਮੇਂ ਕਰ ਸਕਦੇ ਹਨ ਪੜ੍ਹਾਈ 10 ਡਿਗਰੀ ਕੋਰਸਾਂ ਨਾਲ 32 ਸਕਿੱਲ-ਅਧਾਰਿਤ ਤੇ ਇੰਡਸਟਰੀ-ਓਰੀਐਂਟਡ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐਲ) ਡਾਇਰੈਕਟੋਰੇਟ ਲਈ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਹ ਨਵੀਂ ਵੈੱਬਸਾਈਟ ਵਿਦਿਆਰਥੀਆਂ ਲਈ ਅਕਾਦਮਿਕ ਜਾਣਕਾਰੀ ਅਤੇ ਸੇਵਾਵਾਂ ਨੂੰ ਹੋਰ ਵਧੀਆ ਅਤੇ ਯੂਜ਼ਰ-ਫ੍ਰੈਂਡਲੀ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਡਿਸਟੈਂਸ ਐਜੂਕੇਸ਼ਨ ਕੋਰਸਾਂ, ਐਡਮਿਸ਼ਨ ਪ੍ਰਕਿਰਿਆ, ਇਲੀਜਿਬਿਲਿਟੀ, ਫੀਸ ਸਟ੍ਰਕਚਰ ਅਤੇ ਮਹੱਤਵਪੂਰਨ ਨੋਟੀਫਿਕੇਸ਼ਨਜ਼ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ। ਵੈੱਬਸਾਈਟ ਨੂੰ ਲਾਂਚ ਕਰਨ ਮੌਕੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵੈੱਬਸਾਈਟ ਵਿੱਚ ਈ-ਲਰਨਿੰਗ ਮੈਨੇਜਮੈਂਟ ਸਿਸਟਮ(ਈ-ਐਲਐਮਐਸ) ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਰਾਹੀਂ ਵਿਦਿਆਰਥੀ ਸੈਲਫ ਲਰਨਿੰਗ ਮਟੀਰੀਅਲਜ਼ (ਐਸਐਲਐਮਜ਼), ਈ-ਬੁਕਸ, ਆਨਲਾਈਨ ਸਟਡੀ ਕੰਟੈਂਟ ਅਤੇ ਰਿਕਾਰਡਡ ਵੀਡੀਓ ਲੈਕਚਰਜ਼ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਵਿਦਿਆਰਥੀ ਘਰ ਬੈਠੇ ਕਿਸੇ ਵੀ ਸਮੇਂ ਪੜ੍ਹਾਈ ਕਰ ਸਕਦੇ ਹਨ। ਇਹ ਰਾਹੀਂ ਅਕਾਦਮਿਕ ਸ਼ਡਿਊਲ, ਨੋਟਿਸ ਅਤੇ ਇਗਜ਼ਾਮੀਨੇਸ਼ਨ ਸੰਬੰਧੀ ਜਾਣਕਾਰੀ ਵੀ ਨਿਯਮਿਤ ਅਪਡੇਟ ਹੋਵੇਗੀ। ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸਮੇਂ ਕਰੀਬ 2700 ਵਿਦਿਆਰਥੀ ਯੂਨੀਵਰਸਿਟੀ ਦੇ ਵੱਖ-ਵੱਖ ਓਡੀਐੱਲ ਅਤੇ ਆਨਲਾਈਨ ਪ੍ਰੋਗਰਾਮਜ਼ ਵਿੱਚ ਦਾਖਲ ਹਨ। ਇਸ ਮੌਕੇ ਰਜਿਸਟਰਾਰ, ਪ੍ਰੋ. ਕੇਐਸ. ਚਾਹਲ, ਡੀਨ ਕਾਲਜ ਵਿਕਾਸ ਕੌਂਸਲ, ਡਾ. ਸਰੋਜ ਅਰੋੜਾ, ਡਾਇਰੈਕਟਰ ਓਡੀਐੱਲ ਅਤੇ ਆਨਲਾਈਨ ਸਟੱਡੀਜ਼, ਡਾ. ਸੁਭੀਤ ਕੁਮਾਰ ਜੈਨ, ਸੈਂਟਰ ਫਾਰ ਆਈਟੀ ਸਲਿਊਨਸ਼ਜ਼ ਦੇ ਡਾਇਰੈਕਟਰ, ਤੀਰਥ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਹਾਜ਼ਰ ਸਨ। ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 10 ਡਿਗਰੀ ਕੋਰਸ-ਬੀਏ, ਬੀਬੀਏ, ਬੀਲਿਬ, ਬੀਸੀਏ, ਬੀਕਾਮ, ਐਮਬੀਏ, ਐਮਸੀਏ, ਐਮਏ (ਪੰਜਾਬੀ), ਐਮਏ (ਅੰਗਰੇਜ਼ੀ) ਅਤੇ ਐੱਮਕਾਮ ਦੇ ਨਾਲ 32 ਸਕਿੱਲ-ਅਧਾਰਿਤ ਅਤੇ ਇੰਡਸਟਰੀ-ਓਰੀਐਂਟਡ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ, ਡਿਜਿਟਲ ਮਾਰਕੀਟਿੰਗ, ਸਿੱਖ ਧਰਮ ਨਾਲ ਜਾਣ-ਪਛਾਣ ਅਤੇ ਪੰਜਾਬੀ ਡਿਪਲੋਮਾ ਵਰਗੇ ਕੋਰਸ ਸ਼ਾਮਲ ਹਨ, ਜੋ ਕਿ ਯੂਜੀਸੀ-ਡੀਈਬੀ ਵੱਲੋਂ ਮਨਜ਼ੂਰਸ਼ੁਦਾ ਹਨ। ਉਨ੍ਹਾਂ ਕਿਹਾ ਕਿ ਕੋਰਸਾਂ ਦੀ ਫੀਸ ਕਾਫੀ ਸੰਤੁਲਿਤ ਰੱਖੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਉੱਚ ਸਿੱਖਿਆ ਪਹੁੰਚ ਸਕੇ। ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ, ਜਿਸ ਨਾਲ ਵਿਦਿਆਰਥੀ ਘਰ ਬੈਠੇ ਹੀ ਰਜਿਸਟ੍ਰੇਸ਼ਨ ਤੋਂ ਲੈ ਕੇ ਰੋਲ ਨੰਬਰ ਤੱਕ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਡਾ. ਜੈਨ ਨੇ ਦੱਸਿਆ ਕਿ ਡਾਇਰੈਕਟੋਰੇਟ ਵੱਲੋਂ ਨਿਯਮਿਤ ਤੌਰ ’ਤੇ ਆਫਲਾਈਨ ਪਰਸਨਲ ਕਾਂਟੈਕਟ ਪ੍ਰੋਗਰਾਮ (ਪੀਸੀਪੀ) ਕਲਾਸਾਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਲਾਸਰੂਮ ਅਨੁਭਵ ਮਿਲ ਸਕੇ। ਯੂਜੀਸੀ ਦੇ ਨਿਯਮਾਂ ਅਨੁਸਾਰ ਵਿਦਿਆਰਥੀ ਇੱਕ ਸਮੇਂ ਦੋ ਪ੍ਰੋਗਰਾਮ-ਇੱਕ ਰੈਗੂਲਰ ਅਤੇ ਦੂਜਾ ਓਡੀਐੱਲ/ਆਨਲਾਈਨ ਵੀ ਕਰ ਸਕਦੇ ਹਨ। ਜੁਲਾਈ 2026 ਸੈਸ਼ਨ ਲਈ ਓਡੀਐਲ ਕੋਰਸਾਂ ਦੇ ਐਡਮਿਸ਼ਨ 14 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਐਡਮਿਸ਼ਨ ਪੋਰਟਲ ਲਾਈਵ ਹੈ। ਦਾਖਲਾ ਲੈਣ ਵਾਲੇ ਵਿਦਿਆਰਥੀ ਇਹ ਵੈੱਬਸਾਈਟ ’ਤੇ ਜਾ ਕੇ ਆਪਣੀ ਐਡਮਿਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਵਿਦਿਆਰਥੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸੰਪਰਕ ਕਰ ਸਕਦੇ ਹਨ ।