ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣਗੇ : ਮਜੀਠੀਆ
ਸੂਬੇ ਦੇ ਲੋਕ ਇਕਮੁੱਠ ਹੋ ਕੇ ਅਕਾਲੀ ਦਲ ਦੀ ਸਰਕਾਰ ਬਣਾਉਣਗੇ-ਮਜੀਠੀਆ
Publish Date: Tue, 28 Apr 2026 05:31 PM (IST)
Updated Date: Wed, 29 Apr 2026 04:08 AM (IST)

ਬਾਬਾ ਮੇਜਰ ਸਿੰਘ ਸੋਢੀ ਨੇ ਬਿਕਰਮ ਮਜੀਠੀਆ ਦਾ ਕੀਤਾ ਸਨਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚਵਿੰਡਾ ਦੇਵੀ : ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜੋ ਸੱਤਾ ਸੰਭਾਲਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਿਆਂ ਕਰਨ ’ਚ ਪੂਰੀ ਤਰ੍ਹਾਂ ਨਕਾਮ ਰਹੀ ਜਿਸ ਕਰਕੇ ਲੋਕ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ ਅਤੇ ਇਸ ਵਾਰ ਸੂਬੇ ਦੇ ਲੋਕ ਇਕਮੁੱਠ ਹੋ ਕੇ 2027 ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਵਿਰੋਧੀਆਂ ਵਲੋਂ ਜੋ ਸੱਤਾ ਤੇ ਕਾਬਜ ਹੋਣ ਦੇ ਸੁਪਨੇ ਲਏ ਜਾ ਰਹੇ ਹਨ ਉਨ੍ਹਾਂ ਦੇ ਸਭ ਭੁਲੇਖੇ ਦੂਰ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਸਨਮਾਨਿਤ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ। ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਮੁੜ ਸੱਤਾ ਕਰਨ ਲਈ ਜੋ ਲੋਕਾਂ ਨੂੰ ਭਰਮਾਉਣ ਵਾਸਤੇ ਜੋ ਸਹੂਲਤਾਂ ਦੇਣ ਬਾਰੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਇਹ ਸਿਰਫ ਚੋਣ ਸਟੰਟਬਾਜ਼ੀ, ਜਦੋਂ ਕਿ ਇਸ ਆਪ ਸਰਕਾਰ ਦਾ ਭੋਗ ਪੈ ਚੁੱਕਾ ਹੈ, ਜਿਸ ਦੀ ਮਿਸਾਲ ਕੁਝ ਆਪ ਦੇ ਸੰਸਦ ਮੈਂਬਰਾਂ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਮਿਲਦੀ ਹੈ। ਮਜੀਠੀਆ ਨੇ ਕਿਹਾ ਕਿ ਲੋਕ ਅੱਜ ਵੀ ਅਕਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ ਅਤੇ ਹੁਣ ਸੂਬੇ ਦੇ ਸੂਝਵਾਨ ਲੋਕ ਅਗਲੀ ਸਰਕਾਰ ਅਕਾਲੀ ਦਲ ਦੀ ਬਣਾ ਕੇ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ। ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਕੇਸ਼ ਪਰਾਸਰ, ਬਾਬਾ ਹਰਜਿੰਦਰ ਸਿੰਘ, ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਜਸਪਾਲ ਸਿੰਘ, ਮੈਨੇਜਰ ਜਗਰੂਪ ਸਿੰਘ ਮਜੀਠਾ, ਸਾਬਕਾ ਮੈਨੇਜਰ ਹਰਜੀਤ ਸਿੰਘ ਭੋਆ, ਮੱਖਣ ਸਿੰਘ ਹਰੀਆਂ, ਗੁਰਕੀਰਤ ਸਿੰਘ ਬੱਲ, ਰਾਜ ਬੀਰ ਸਿੰਘ ਮਜੀਠਾ,ਇਕਬਾਲ ਸਿੰਘ ਚਾਟੀਵਿੰਡ, ਰਵੀ ਬਾਬੋਵਾਲ, ਗੁਰਪ੍ਰੀਤ ਸਿੰਘ ਚਾਟੀਵਿੰਡ, ਸੁਖਜੀਤ ਸਿੰਘ ਨੰਬਰਦਾਰ ਲੁਧੜ, ਹਰਦਿਆਲ ਸਿੰਘ ਭੱਟੀ ਲੁੱਦੜ, ਡਾਕਟਰ ਦੀਦਾਰ ਸਿੰਘ ਲੁੱਦੜ ਆਦਿ ਅਕਾਲੀ ਵਰਕਰ ਸ਼ਾਮਿਲ ਸਨ।