ਕੁਸੁਮ ਸ਼ਰਮਾ ਨੇ ਕਾਲਜ ਦਾ ਨਾਂ ਕੀਤਾ ਰੌਸ਼ਨਫੋਟੋ: 8
ਕੁਸੁਮ ਸ਼ਰਮਾ ਨੇ ਕਾਲਜ ਦਾ ਨਾਂ ਰੋਸ਼ਨ ਕੀਤਾਫੋਟੋ: 8
Publish Date: Tue, 28 Apr 2026 05:23 PM (IST)
Updated Date: Wed, 29 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਦੀ ਐਮਏ ਪਹਿਲੇ ਸਮੈਸਟਰ ਦੀ ਵਿਿਦਆਰਥਣ ਕੁਸੁਮ ਸ਼ਰਮਾ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਪੂਰੇ ਜ਼ਿਲ੍ਹੇ ਵਿਚ 8.0 ਦਾ ਸਭ ਤੋਂ ਵੱਧ ਐਸਜੀਪੀਏ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕੁਸੁਮ ਨੇ ਯੂਨੀਵਰਸਿਟੀ ਵਿਚ ਤੀਜਾ ਸਭ ਤੋਂ ਉੱਚਾ ਐਸਜੀਪੀ ਏ ਪ੍ਰਾਪਤ ਕੀਤਾ ਹੈ। ਇਹ ਪ੍ਰਾਪਤੀ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਅਕਾਦਮਿਕ ਉੱਤਮਤਾ ਦਾ ਪ੍ਰਮਾਣ ਹੈ। ਕੁਸੁਮ ਸ਼ਰਮਾ ਨੂੰ ਵਧਾਈ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਇਹ ਸਫਲਤਾ ਸਾਡੀ ਸੰਸਥਾ ਦੁਆਰਾ ਪ੍ਰਦਾਨ ਕੀਤੀ ਜਾਂਦੀ ਗੁਣਵੱਤਾ ਵਾਲੀ ਸਿੱਖਿਆ ਤੇ ਸਾਡੇ ਵਿਦਿੁਆਰਥੀਆਂ ਦੇ ਸਮਰਪਣ ਦਾ ਨਤੀਜਾ ਹੈ। ਜ਼ਿਲ੍ਹੇ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਕੁਸੁਮ ਨੇ ਪੂਰੇ ਕਾਲਜ ਨੂੰ ਮਾਣ ਦਿਵਾਇਆ ਹੈ। ਵਿਭਾਗ ਦੇ ਮੁਖੀ ਪ੍ਰੋ. ਕਮਲ ਕਿਸ਼ੋਰ ਨੇ ਵੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕੀਤੀ । ਉਨ੍ਹਾਂ ਨੇ ਕਿਹਾ ਕਿ ਕੁਸੁਮ ਆਪਣੀ ਲਗਨ ਅਤੇ ਨਿਰੰਤਰ ਅਧਿਐਨ ਦੁਆਰਾ ਇਸ ਮੀਲ ਪੱਥਰ ਤੇ ਪਹੁੰਚੀ ਹੈ। ਕੁਸੁਮ ਸ਼ਰਮਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ, ਮਾਪਿਆਂ ਅਤੇ ਕਾਲਜ ਪ੍ਰਸ਼ਾਸਨ ਦੁਆਰਾ ਪ੍ਰਦਾਨ ਕੀਤੇ ਗਏ ਮਾਰਗਦਰਸ਼ਨ ਨੂੰ ਦਿੱਤਾ ਹੈ। ਇਸ ਮੌਕੇ ਡਾ. ਰਿਤੂ ਅਰੋੜਾ, ਡਾ. ਵਿਕਰਮ ਚੌਧਰੀ, ਡਾ. ਗਗਨਦੀਪ ਰਾਏਜ਼ਾਦਾ ਅਤੇ ਪ੍ਰੋ. ਮਨੀਸ਼ ਕਪੂਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।