ਤਹਿਸੀਲਦਾਰ ਅਟਾਰੀ ਨੂੰ ਸੌਂਪਿਆ ਮੰਗ-ਪੱਤਰ
ਤਹਿਸੀਲਦਾਰ ਅਟਾਰੀ ਨੂੰ ਸੌਂਪਿਆ ਮੰਗ ਪੱਤਰ
Publish Date: Tue, 28 Apr 2026 05:19 PM (IST)
Updated Date: Wed, 29 Apr 2026 04:07 AM (IST)
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ : ਅੰਮ੍ਰਿਤਸਰ : ਸਨਾਤਨ ਸੇਵਾ ਸਮਿਤੀ ਦੇ ਜਨਰਲ ਸਕੱਤਰ ਪੱਛਮੀ ਵਿਜੇ ਰਾਣਾ, ਸਨਾਤਨ ਸੇਵਾ ਸਮਿਤੀ ਦੇ ਅਟਾਰੀ ਇੰਚਾਰਜ ਰਾਹੁਲ, ਦੀਪਕ ਕੁਮਾਰ, ਵਾਈਸ ਪ੍ਰਧਾਨ ਅਟਾਰੀ ਗੋਬਿੰਦ ਪ੍ਰਸਾਦਿ, ਜਨਰਲ ਸਕੱਤਰ ਅਟਾਰੀ ਅਸ਼ੋਕ ਭੰਡਾਰੀ, ਬਲਾਕ ਪ੍ਰਧਾਨ ਰੋਹਿਤ ਕੁਮਾਰ, ਏਰੀਆ ਇੰਚਾਰਜ ਸੰਦੀਪ ਕੁਮਾਰ, ਇੰਚਾਰਜ ਪੱਛਮੀ ਪੰਕਜ ਸ਼ਰਮਾ ਆਦਿ ਦੀ ਅਗਵਾਈ ਵਿਚ ਨਾਇਬ ਤਹਿਸੀਲਦਾਰ ਅਟਾਰੀ ਜਗਸੀਰ ਸਿੰਘ ਮਿੱਤਲ ਨੂੰ ਪੰਜਾਬ ਸਰਕਾਰ, ਗਵਰਨਰ ਪੰਜਾਬ ਆਦਿ ਦੇ ਨਾਂ ਗਊ ਸੁਰੱਖਿਆ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਨਾਤਨ ਸੇਵਾ ਸਮਿਤੀ ਦੇ ਜਨਰਲ ਸਕੱਤਰ ਪੱਛਮੀ ਵਿਜੇ ਰਾਣਾ ਨੇ ਐਲਾਨ ਕੀਤਾ ਕਿ ਜਲਦ ਹੀ ਜ਼ਿਲ੍ਹਾ ਪੱਧਰ ਉੱਤੇ ਗਊ ਰੱਖਿਆ ਟੀਮ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਵਿਚ ਗਊ ਹੱਤਿਆ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ। ਜਿੰਨਾ ਸਬੰਧੀ ਉਹ ਪੰਜਾਬ ਸਰਕਾਰ ਜਾਣੂ ਕਰਵਾ ਕੇ ਮੁਲਜਮਾਂ ਖਿਲਾਫ ਸਖਤ ਕਾਰਵਾਈਆਂ ਕਰਵਾਉਣ ਦੀ ਮੰਗ ਐਸਡੀਐਮ ਲੋਪੋਕੇ ਰਾਹੀ ਭੇਜ ਰਹੇ ਹਨ। ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਰਕਾਰ ਇਸ ਮਸਲੇ ਨੂੰ ਸੰਜੀਦਗੀ ਨਾਲ ਲਏਗੀ ਅਤੇ ਤੁਰੰਤ ਕਾਰਵਾਈਆਂ ਕਰੇਗੀ।