ਰਿਆਨ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਇਨਾਮ
ਰਿਆਨ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਇਨਾਮ
Publish Date: Tue, 28 Apr 2026 05:16 PM (IST)
Updated Date: Wed, 29 Apr 2026 04:05 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਚੇਅਰਮੈਨ ਡਾ. ਏਐੱਫ ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਫਸਟ ਇਨ ਮੈਥ ਕਲੱਬ (2025–26) ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਗਾਤਾਰ ਯਤਨਾਂ ਸਦਕਾ ਸਕੂਲ ਅਤੇ ਵਿਦਿਆਰਥੀ ਪੱਧਰ ਤੇ ਵੱਕਾਰੀ ਇਨਾਮ ਪ੍ਰਾਪਤ ਹੋਏ ਹਨ। ਸਕੂਲ ਨੇ ਜ਼ੋਨ ਪੱਧਰ ’ਤੇ ਸਿਖਰਲੇ ਸਕੂਲਾਂ ’ਚ ਸ਼ਾਮਲ ਹੋਣ ਲਈ ਪ੍ਰਸ਼ੰਸਾ ਪੱਤਰ ਅਤੇ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਐੱਫਆਈਐਮ ਕਲੱਬ ਮਾਨਤਾ ਲਈ ਫਰੇਮ ਕੀਤਾ ਸਰਟੀਫਿਕੇਟ ਅਤੇ ਇਨਾਮ ਵੀ ਪ੍ਰਾਪਤ ਹੋਇਆ, ਜੋ ਗਣਿਤ ਵਿਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਅਤੇ ਰੁਚੀ ਨੂੰ ਉਜਾਗਰ ਕਰਦਾ ਹੈ। 12 ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਗ੍ਰੇਡ-ਵਾਰ ਰੈਂਕਿੰਗ ਲਈ ਪ੍ਰਸ਼ੰਸਾ ਪੱਤਰ, 12 ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਗ੍ਰੇਡ-ਵਾਰ ਰੈਂਕਿੰਗ ਦੇ ਸ਼ਿਖਰਲੇ ਖਿਡਾਰੀਆਂ ਲਈ ਬਿਗ ਪਲਾਕ ਦਿੱਤਾ ਗਿਆ। 8 ਵਿਦਿਆਰਥੀਆਂ ਨੇ ਰਿਆਨ ਗਰੁੱਪ ਆਫ਼ ਸਕੂਲਜ਼ (ਸਾਰੇ ਜ਼ੋਨ ਮਿਲਾ ਕੇ) ਦੇ ਸ਼ਿਖਰਲੇ 10 ਖਿਡਾਰੀਆਂ ਵਿੱਚ ਸਥਾਨ ਪ੍ਰਾਪਤ ਕੀਤਾ, 16 ਵਿਦਿਆਰਥੀਆਂ ਨੇ ਜ਼ੋਨ-ਵਾਰ, ਗ੍ਰੇਡ-ਵਾਰ ਸਿਖਰਲੇ ਖਿਡਾਰੀ ਦਾ ਸਰਟੀਫਿਕੇਟ ਹਾਸਲ ਕੀਤਾ, 30 ਵਿਦਿਆਰਥੀਆਂ ਨੇ ਲਗਾਤਾਰ ਅਭਿਆਸ ਅਤੇ ਸਮਰਪਣ ਨੂੰ ਦਰਸਾਉਂਦੇ ਹੋਏ 1000 ਪਲੱਸ ਸਟਿੱਕਰ (ਗ੍ਰੇਡ 1–8) ਤੇ 500 ਪਲੱਸ ਸਟਿੱਕਰ (ਕੇਜੀ) ਪ੍ਰਾਪਤ ਕਰ ਕੇ ਮੈਥ ਪ੍ਰੈਕਟਿਸ ਸਰਟੀਫਿਕੇਟ ਹਾਸਲ ਕੀਤਾ। ਇੱਕ ਪਰਿਵਾਰ ਨੂੰ 500 ਪਲੱਸ ਸਟਿੱਕਰਾਂ ਨਾਲ ਸ਼ਿਖਰਲੇ ਪਰਿਵਾਰਕ ਮੈਂਬਰਾਂ ਵਿੱਚ ਸਥਾਨ ਪ੍ਰਾਪਤ ਕਰਨ ਲਈ ਫੈਮਿਲੀ ਪਲੇਅਰ ਸਰਟੀਫਿਕੇਟ ਮਿਲਿਆ। ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਕਿਹਾ ਕਿ ਇਹ ਪ੍ਰਾਪਤੀਆਂ ਗਣਿਿਤਕ ਕੌਸ਼ਲਾਂ ਨੂੰ ਵਧਾਉਣ ਅਤੇ ਲਗਾਤਾਰ ਅਭਿਆਸ ਨੂੰ ਉਤਸ਼ਾਹਿਤ ਕਰਨ ਪ੍ਰਤੀ ਸਕੂਲ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਇਹ ਸਫਲਤਾ ਵਿਦਿਆਰਥੀਆਂ ਦੇ ਸਮਰਪਣ, ਲਗਨ ਅਤੇ ਉਤਸ਼ਾਹ ਦਾ ਪ੍ਰਮਾਣ ਹੈ, ਜਿਸ ਵਿੱਚ ਉਨ੍ਹਾਂ ਦੇ ਅਧਿਆਪਕਾਂ ਅਤੇ ਪਰਿਵਾਰਾਂ ਦਾ ਅਟੁੱਟ ਸਮਰਥਨ ਸ਼ਾਮਲ ਹੈ।