1965 ਤੇ 71 ਦੀ ਜੰਗ ਲੜਣ ਵਾਲੇ ਨਾਇਕ ਹਰਦੇਵ ਸਿੰਘ ਗਿੱਲ ਦਾ ਦੇਹਾਂਤ
1965 ਤੇ 71 ਦੀ ਜੰਗ ਲੜਣ ਵਾਲੇ ਨਾਇਕ ਹਰਦੇਵ ਸਿੰਘ ਗਿੱਲ ਦਾ ਦਿਹਾਂਤ
Publish Date: Fri, 17 Apr 2026 08:01 PM (IST)
Updated Date: Sat, 18 Apr 2026 04:13 AM (IST)

ਫੋਟੋ-45 ਕੈਪਸਨ: ਹਵਲਦਾਰ ਹਰਦੇਵ ਸਿੰਘ ਦੀ ਫਾਈਲ ਫੋਟੋ। * ਪਿੰਡ ਰਾਣੇਵਾਲੀ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਦੇਸ਼ ਲਈ ਵੱਖ-ਵੱਖ ਮੋਰਚਿਆਂ ’ਚ ਆਪਣੇ ਦੇਸ਼ ਦੀ ਰਾਖੀ ਲਈ 1965 ਤੇ 71 ਦੀ ਲੜਾਈ ਦੇ ਨਾਇਕ ਰਹੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਣੇਵਾਲੀ ਦੇ ਜੰਮਪਲ ਬੀਐੱਸਐੱਫ ਸਾਬਕਾ ਸੈਨਿਕ ਹੌਲਦਾਰ ਹਰਦੇਵ ਸਿੰਘ ਗਿੱਲ ਦਾ ਬੀਤੇ ਦਿਨੀਂ ਅਚਾਨਕ ਸਿਹਤ ਵਿਗੜ ਜਾਣ ਕਰ ਕੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਦੇਹ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਰਾਣੇਵਾਲੀ ਦੇ ਸ਼ਮਸ਼ਾਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿੱਥੇ ਬੀਐੱਸਐੱਫ ਦੇ ਫੌਜੀ ਜਵਾਨਾਂ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰ ਕੇ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਦੱਸਣਯੋਗ ਹੈ ਕਿ ਨਾਇਕ ਹਰਦੇਵ ਸਿੰਘ ਗਿੱਲ ਪੱਤਰਕਾਰ ਦਿਲਬਾਗ ਸਿੰਘ ਦੇ ਤਾਇਆ ਸਨ। ਇਸ ਦੁੱਖ ਦੀ ਘੜੀ ’ਚ ਸਾਬਕਾ ਐੱਮਐੱਲਏ ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਰਾਕੇਸ਼ ਭੱਟੀ, ਰਾਜਵਿੰਦਰ ਸਿੰਘ ਹੁੰਦਲ, ਗੁਰਨਾਮ ਸਿੰਘ ਹਵਾਲਦਾਰ, ਭੁਪਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਕਾਬਲ ਸਿੰਘ ਗਿੱਲ, ਸਾਹਿਬ ਸਿੰਘ ਲੋਪੋਕੇ, ਬਲਦੇਵ ਸਿੰਘ ਸ਼ਾਹ ਅਜਨਾਲਾ, ਰਾਜਬੀਰ ਸਿੰਘ ਵਰਪਾਲ, ਹਰਵਿੰਦਰ ਸਿੰਘ ਸ਼ਾਹ ਜਸਤਰਵਾਲ, ਗੁਰਦੇਵ ਸਿੰਘ ਮੁਗਲਾਣੀਕੋਟ, ਪ੍ਰਿਤਪਾਲ ਸਿੰਘ ਰੰਧਾਵਾ ਅੰਮ੍ਰਿਤਸਰ, ਰੁਪਿੰਦਰ ਸਿੰਘ ਰਾਣੇਵਾਲੀ, ਪਾਲ ਸਿੰਘ ਅਵਾਨ ਤੇ ਸਾਬਾ ਗਿੱਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਗਿੱਲ ਪਰਿਵਾਰ ਤੇ ਪੱਤਰਕਾਰ ਦਿਲਬਾਗ ਸਿੰਘ ਰਾਣੇਵਾਲੀ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਹਰਦੇਵ ਸਿੰਘ ਗਿੱਲ ਨਮਿੱਤ ਸ਼ਰਧਾਂਜਲੀ ਤੇ ਅੰਤਿਮ ਅਰਦਾਸ ਸਮਾਗਮ 24 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਮੋਰਚਾ ਸਾਹਿਬ ਅਜਨਾਲਾ ਰੋਡ ਨੇੜੇ ਸ਼ਿਵਾ ਕਾਲੋਨੀ ਜਿਲਾ ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 12 ਤੋਂ ਲੈਕੇ 2 ਵਜੇ ਤੱਕ ਹੋਵੇਗੀ।