ਐਸਐੱਸਈ ਕੈਂਬਰਿਜ ਸਕੂਲ ’ਚ ਲੱਗੀਆਂ ਵਿਸਾਖੀ ਦੀਆਂ ਰੋਣਕਾਂ
ਐਸਐੱਸਈ ਕੈਂਬਰਿਜ ਸਕੂਲ ’ਚ ਲੱਗੀਆਂ ਵਿਸਾਖੀ ਦੀਆਂ ਰੋਣਕਾਂ
Publish Date: Tue, 14 Apr 2026 05:55 PM (IST)
Updated Date: Wed, 15 Apr 2026 04:07 AM (IST)

* ਬੱਚਿਆਂ ਨੇ ਦਿਖਾਈ ਪੰਜਾਬੀ ਵਿਰਾਸਤ ਦੀ ਝਲਕ : ਅਮਨਦੀਪ ਕੌਰ ਫੋਟੋ-25 ਕੈਪਸ਼ਨ : ਐਸਐੱਸਈ ਕੈਂਬਰਿਜ ਸਕੂਲ ਰਾਮਤੀਰਥ ਰੋਡ ਵਿਖੇ ਵਿਸਾਖੀ ਸਮਾਰੋਹ ਦੌਰਾਨ ਬੱਚਿਆਂ ਨਾਲ ਐੱਮਡੀ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਅਮਨਦੀਪ ਕੌਰ, ਡਾ. ਅਮਰਪ੍ਰੀਤ ਕੌਰ, ਪ੍ਰਿੰਸੀਪਲ ਸੁਹਾਸਿਨੀ ਗੁਲਾਟੀ ਅਤੇ ਹੋਰ ਸਟਾਫ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੇਂਟ ਸੋਲਜਰ ਇਲੀਟ (ਐੱਸਐੱਸਈ) ਕੈਂਬਰਿਜ ਸਕੂਲ ਰਾਮਤੀਰਥ ਰੋਡ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ਗਿਆ। ਇਹ ਸਮਾਰੋਹ ਦੀ ਅਗਵਾਈ ਮੈਨੇਜਿੰਗ ਡਾਇਰੈਕਟਰ ਸੇਂਟ ਸੋਲਜਰ ਆਫ ਗਰੁੱਪਜ਼ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਅਮਨਦੀਪ ਕੌਰ, ਸਕੂਲ ਦੇ ਡਾਇਰੈਕਟਰ ਡਾ. ਅਮਰਪ੍ਰੀਤ ਕੌਰ, ਡਾ. ਅਮਨਪ੍ਰੀਤ ਕੌਰ ਤੇ ਪ੍ਰਿੰਸੀਪਲ ਸੁਹਾਸਿਨੀ ਗੁਲਾਟੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਹੋਈ। ਪੂਰਾ ਸਕੂਲ ‘ਪੰਜਾਬੀ ਵਿਰਸੇ ਤੇ ਸੱਭਿਆਚਾਰ’ ਦੇ ਰੰਗਾਂ ਵਿਚ ਰੰਗਿਆ ਹੋਇਆ ਸੀ। ਸਾਰੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿਚ ਸਨ। ਕੁੜੀਆਂ ਨੇ ‘ਪੰਜਾਬੀ ਮੁਟਿਆਰ’ ਤੇ ਮੁੰਡਿਆਂ ਨੇ ‘ਪੰਜਾਬੀ ਗਭਰੂ’ ਦੇ ਰੂਪ ਵਿਚ ਪੰਜਾਬੀ ਵਿਰਾਸਤ ਦੀ ਝਲਕ ਦਿਖਾਉਂਦਿਆਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਕਲਾਸਰੂਮਾਂ ਵਿਚ ਵਿਸਾਖੀ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਪੰਜਾਬੀਆਂ ਦੇ ਅਤੁੱਟ ਹਿੱਸੇ ਭੰਗੜਾ ਅਤੇ ਵਿਸਾਖੀ ਨਾਲ ਸਬੰਧਤ ਗੀਤ ਤੇ ਨਾਚ ਪੇਸ਼ ਕੀਤੇ। ਕੁੜੀਆਂ ਨੇ ਪੰਜਾਬੀ ਕਲਚਰ ਦੇ ਵਿਸ਼ੇਸ਼ ਹਿੱਸੇ ਗਿੱਧੇ ਤੇ ਬੋਲੀਆਂ ਦੀ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਇਸ ਸਮਾਗਮ ਦੀ ਪ੍ਰਧਾਨਗੀ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾ. ਅਮਰਪ੍ਰੀਤ ਕੌਰ, ਡਾ. ਅਮਨਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਹਾਸਿਨੀ ਗੁਲਾਟੀ ਨੇ ਕੀਤੀ। ਇਸ ਦੌਰਾਨ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਅਮਨਦੀਪ ਕੌਰ ਨੇ ਸਾਰਿਆਂ ਨੂੰ ਖੁਸ਼ਹਾਲ ਤਿਉਹਾਰ ਦੀ ਕਾਮਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਇਸ ਦਿਨ 13 ਅਪ੍ਰੈਲ 1699 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਰਬੱਤ ਦੀ ਭਲਾਈ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ਅਤੇ ਸਿਧਾਤਾਂ ’ਤੇ ਚੱਲਣ ਲਈ ਪ੍ਰੇਰਿਤ ਕੀਤੀ। ਇਸ ਉਪਰੰਤ 13 ਅਪੈ੍ਰਲ 1919 ਈਸਵੀ ਨੂੰ ਜੱਲ੍ਹਿਆਂਵਾਲੇ ਬਾਗ ਵਿਖੇ ਹੋਏ ਖੂਨੀ ਹੱਤਿਆਕਾਂਡ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ।