ਖਾਲਸਾ ਕਾਲਜ ਆਫ ਨਰਸਿੰਗ ਵਿਖੇ ਤਕਸੀਮ ਕੀਤੇ ਟੀਚਰ ਡੇ ਐਵਾਰਡ
ਖਾਲਸਾ ਕਾਲਜ ਆਫ ਨਰਸਿੰਗ ਵਿਖੇ ਤਕਸੀਮ ਕੀਤੇ ਟੀਚਰ ਡੇ ਐਵਾਰਡ
Publish Date: Sat, 06 Sep 2025 06:42 PM (IST)
Updated Date: Sat, 06 Sep 2025 06:43 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਖਾਲਸਾ ਕਾਲਜ ਆਫ ਨਰਸਿੰਗ ਦੀ ਪ੍ਰਿੰਸੀਪਲ ਪੋ੍ਰਫੈਸਰ ਡਾ. ਅਮਨਪ੍ਰੀਤ ਕੌਰ ਸਮੇਤ ਕਾਲਜ ਦੀਆਂ ਲਗਭਗ ਅੱਧੀ ਦਰਜਨ ਦੇ ਕਰੀਬ ਅਧਿਆਪਨ ਤੇ ਗ਼ੈਰ ਅਧਿਆਪਨ ਮਹਿਲਾਵਾਂ ਨੂੰ ਪੰਜਾਬ ਸਟੇਟ ਮਾਸਟਰਜ਼-ਵੈਟਰਨਜ਼ ਪਲੇਅਰਜ਼ ਟੀਮ ਵੱਲੋਂ ਸਪੋਰਟਸ ਡੇ ਅਤੇ ਟੀਚਰ ਡੇ ਐਵਾਰਡਾਂ ਦੇ ਨਾਲ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ਼੍ਰਿੰ. ਪ੍ਰੋ. ਡਾ. ਅਮਨਪ੍ਰੀਤ ਕੌਰ, ਨਰਸਿੰਗ ਟਿਊਟਰ ਸਾਬੀਆ ਅਰੌੜਾ, ਗਗਨਦੀਪ ਕੌਰ, ਅਮਨਦੀਪ ਕੌਰ, ਗੈਰ ਅਧਿਆਪਨ ਡਾਟਾ ਆਪਰੇਟਰ ਰਣਜੀਤ ਕੌਰ ਤੇ ਸੇਵਕਾ ਡਿੰਪਲ ਨੂੰ ਉਨ੍ਹਾਂ ਦੇ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਤੇ ਮਿਸਾਲੀ ਸੇਵਾਵਾਂ ਦੇ ਬਦਲੇ ਸਿਰਮੌਰ ਸਮਾਜ ਸੇਵੀ ਤੇ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼-ਵੈਟਰਨਜ਼ ਪਲੇਅਰਜ਼ ਟੀਮ ਦੇ ਸਰਕਦਾ ਅਹੁੱਦੇਦਾਰਾਂ ਦੇ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਦੇ ਕੇ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਜਨਤਕ ਤੌਰ ’ਤੇ ਤਸਦੀਕ ਕੀਤਾ ਗਿਆ। ਸਨਮਾਨਤ ਕਰਨ ਦੀ ਰਸਮ ਪੰਜਾਬ ਸਟੇਟ ਮਾਸਟਰਜ਼-ਵੈਟਰਨਜ਼ ਪਲੇਅਰਜ਼ ਟੀਮ ਦੇ ਸੂਬਾਈ ਚੇਅਰਮੈਨ ਪਿਸ਼ੌਰਾ ਸਿੰਘ ਧਾਰੀਵਾਲ, ਪ੍ਰਚਾਰ ਤੇ ਪ੍ਰਸਾਰ ਸਕੱਤਰ ਅਵਤਾਰ ਸਿੰਘ ਜੀਐਨਡੀਯੂ, ਸਪੋਕਸਮੈਨ ਡਾ. ਸੰਜਮ ਉਪਾਧਿਆਏ ਤੇ ਸੋਸ਼ਲ ਮੀਡੀਆ ਇੰਚਾਰਜ ਅਵਨੀਤ ਕੌਰ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਪ੍ਰਿੰ. ਪ੍ਰੋ. ਡਾ. ਅਮਨਪ੍ਰੀਤ ਕੌਰ ਨੇ ਪੰਜਾਬ ਸਟੇਟ ਮਾਸਟਰਜ਼-ਵੈਟਰਨਜ਼ ਪਲੇਅਰਜ਼ ਟੀਮ ਦਾ ਧੰਨਵਾਦ ਕੀਤਾ। ਸੁਬਾਈ ਚੇਅਰਮੈਨ ਪਿਸ਼ੌਰਾ ਸਿੰਘ ਧਾਰੀਵਾਲ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਬੰਧ ਅਧੀਨ ਇਸ ਨਰਸਿੰਗ ਕਾਲਜ ਦੇ ਪ੍ਰਿੰ. ਪ੍ਰੋ. ਡਾ. ਅਮਨਪ੍ਰੀਤ ਕੌਰ ਸਮੇਤ ਹੋਰਨਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਸੰਸਥਾ ਮਾਣ ਤੇ ਫਖਰ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਨਰਸਿੰਗ, ਸਹਿ-ਵਿੱਦਿਅਕ, ਧਾਰਮਿਕ ਤੇ ਸਮਾਜਿਕ ਖੇਤਰ ਵਿਚ ਵੀ ਬਹੁਤ ਵੱਡਾ ਯੋਗਦਾਨ ਅਤੇ ਦੇਣ ਹੈ।ਇਸ ਮੌਕੇ ਵੱਡੀ ਗਿਣਤੀ ਵਿਚ ਕਾਲਜ ਦਾ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਹਾਜ਼ਰ ਸਨ।