ਹੜ ਪੀੜਤ ਮਾਛੀਵਾਲਾ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦਿੱਤਾ
ਹੜ ਪੀੜਤ ਮਾਛੀਵਾਲਾ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦਿੱਤਾ
Publish Date: Sat, 06 Sep 2025 06:33 PM (IST)
Updated Date: Sat, 06 Sep 2025 06:34 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਗੁਰੂ ਕਾ ਬਾਗ : ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਮਾਛੀਵਾਲ ਵਿਖੇ ਪਹੁੰਚ ਕੇ ਅਜੀਤ ਸਿੰਘ ਜਿਨ੍ਹਾਂ ਦੀ ਹੜ੍ਹ ਵਿਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਸਰਕਾਰ ਵੱਲੋਂ ਐਲਾਨੀ ਗਈ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਅਜਨਾਲਾ ਰਵਿੰਦਰ ਸਿੰਘ ਵੀ ਹਾਜ਼ਰ ਸਨ। ਧਾਲੀਵਾਲ ਨੇ ਇਸ ਮੌਕੇ ਪਰਿਵਾਰ ਨਾਲ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੜ੍ਹ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਸਾਡੀਆਂ ਫਸਲਾਂ ਖਰਾਬ ਹੋ ਗਈਆਂ ਹਨ, ਸੜਕਾਂ ਖ਼ਰਾਬ ਹੋ ਗਈਆਂ ਹਨ, ਘਰ ਟੁੱਟ ਗਏ ਹਨ ਅਤੇ ਹੋਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਗਿਆ। ਇਹ ਸਾਰਾ ਨੁਕਸਾਨ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਪਰ ਅਜਿਹਾ ਨੁਕਸਾਨ ਜਿਸ ਦੀ ਭਰਪਾਈ ਹੀ ਨਹੀਂ ਕੀਤੀ ਜਾ ਸਕਦੀ ਨੂੰ ਪੂਰਾ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਅਜੀਤ ਸਿੰਘ ਪਰਿਵਾਰ ਦਾ ਸਹਾਰਾ ਹੀ ਨਹੀਂ ਸਾਡਾ ਸੱਜਣ ਵੀ ਸੀ ਅਤੇ ਸਾਨੂੰ ਅਫਸੋਸ ਹੈ ਕਿ ਅਸੀਂ ਉਸ ਨੂੰ ਬਚਾਅ ਨਹੀਂ ਸਕੇ। ਉਨ੍ਹਾ ਕਿਹਾ ਕਿ ਇਸ ਕੁਦਰਤੀ ਸੰਕਟ ਵਿਚ ਅਸੀਂ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਾਂਗੇ ਅਤੇ ਫਿਲਹਾਲ ਅਸੀਂ ਸਰਕਾਰ ਵੱਲੋਂ ਐਲਾਨੇ ਗਈ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਹੈ। ਉਨ੍ਹਾਂ ਹਰ ਸੰਕਟ ਵਿਚ ਪਰਿਵਾਰ ਨਾਲ ਖੜਣ ਦਾ ਭਰੋਸਾ ਵੀ ਦਿੱਤਾ।