ਸ਼ਾਰਟ ਸਰਕਟ ਕਾਰਨ 12 ਏਕੜ ਕਣਕ ਤੇ 3 ਏਕੜ ਨਾੜ ਸੁਆਹ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਕਸਬਾ ਰਈਆ ਕੋਲ ਕਥਿਤ ਬਿਜਲੀ ਦੀਆਂ ਤਾਰਾਂ ਤੋਂ ਸਰਕਟ ਸ਼ਾਰਟ ਹੋਣ ਨਾਲ ਕਿਸਾਨਾਂ ਦੀ ਪੁੱਤਾਂ ਵਾਗਰ ਪਾਲੀ ਹੋਈ ਕਰੀਬ 12 ਏਕੜ ਕਣਕ ਅਤੇ 3 ਏਕੜ ਦੇ ਕਰੀਬ ਨਾੜ ਸੜ ਕੇ
Publish Date: Sun, 19 Apr 2026 04:44 PM (IST)
Updated Date: Sun, 19 Apr 2026 04:48 PM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਕਸਬਾ ਰਈਆ ਕੋਲ ਕਥਿਤ ਬਿਜਲੀ ਦੀਆਂ ਤਾਰਾਂ ਤੋਂ ਸਰਕਟ ਸ਼ਾਰਟ ਹੋਣ ਨਾਲ ਕਿਸਾਨਾਂ ਦੀ ਪੁੱਤਾਂ ਵਾਗਰ ਪਾਲੀ ਹੋਈ ਕਰੀਬ 12 ਏਕੜ ਕਣਕ ਅਤੇ 3 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਧਿਆਨਪੁਰ ਦੇ ਸਾਬਕਾ ਸਰਪੰਚ ਕਾਮਰੇਡ ਨਿਸ਼ਾਨ ਸਿੰਘ, ਕਾਮਰੇਡ ਗੁਰਨਾਮ ਸਿੰਘ ਦਾਊਦ, ਗੁਰਦਿਆਲ ਸਿੰਘ ਵੈਰੋਵਾਲ, ਰਣਜਤਿ ਸਿੰਘ ਰਾਣਾ, ਮਾਸਟਰ ਗੁਲਜਾਰ ਸਿੰਘ ਦੋਵੇਂ ਧਿਆਨਪੁਰ ਵਾਸੀ ਤਿੰਨੇ ਪੀੜਤ ਕਿਸਾਨਾਂ ਨੇ ਸਾਝੇ ਤੌਰ ਤੇ ਦੱਸਿਆ ਕਿ ਉਨਾਂ ਨੇ ਪਿੰਡ ਧਿਆਨਪੁਰ ਦੀ ਪੰਚਾਇਤੀ ਪੈਲੀ ਠੇਕੇ ਤੇ ਲੈ ਕੇ ਕਣਕ ਬੀਜੀ ਸੀ। ਕਣਕ ਦੇ ਉਪਰੋਂ ਐਲ ਟੀ ਲਾਈਨ ਅਤੇ 11 ਹਜਾਰ ਕੇ ਵੀ ਬਿਜਲੀ ਦੀਆ ਲਾਈਨਾਂ ਲੰਘਦੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ 11 ਹਜ਼ਾਰ ਕੇਵੀ ਦੀ ਤਾਰ ਟੁੱਟ ਗਈ ਜਿਸਦੀ ਉਨਾਂ੍ਹ ਨੇ ਸਵੇਰੇ 8 ਵਜੇ 1922 ਤੇ ਰਿਪੋਰਟ ਵੀ ਦਰਜ ਕਰਵਾਈ। ਪਰ ਜਦ ਦੁਪਹਿਰੇ 12 ਵਜੇ ਦੇ ਕਰੀਬ ਐਲ ਟੀ ਲਾਈਨ ਚਾਲੂ ਕੀਤੀ ਗਈ ਤਾਂ ਇਸ ਉਪੱਰ 11 ਹਜਾਰ ਕੇ ਵੀ ਦੀ ਤਾਰ ਡਿੱਗਣ ਨਾਲ ਕਥਿਤ ਸਰਕਟ ਸ਼ਾਰਟ ਹੋ ਗਿਆ ਜਿਸ ਨਾਲ ਉਨਾਂ ਦੀ 12 ਏਕੜ ਕਣਕ ਸੜ ਗਈ। ਗੁਰਦਿਆਲ ਸਿੰਘ ਦੀ 6 ਏਕੜ, ਰਣਜੀਤ ਸਿੰਘ 4 ਏਕੜ ਅਤੇ ਗੁਲਜਾਰ ਸਿੰਘ ਦੀ 2 ਏਕੜ ਕਣਕ ਸੀ, ੳਤੇ 3 ਏਕੜ ਦੇ ਕਰੀਬ ਨਾੜ ਸੀ। ਉਨ੍ਹਾਂ ਦੱਸਿਆ ਕਿ ਹਵਾ ਰਈਏ ਵੱਲ ਨੂੰ ਹੋਣ ਕਰਕੇ ਅਤੇ ਅੱਗੇ ਡ੍ਰੇਨ ਆਉਣ ਕਰਕੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਨੇੜੇ ਵਾਲੇ ਲੋਕਾਂ ਨੇ ਇਕੱਠੇ ਹੋ ਕੇ ਟ੍ਰੈਕਟਰਾਂ ਨਾਲ ਘੰਟੇ-ਡੇਢ ਘੰਟੇ ਵਿੱਚ ਬੜੀ ਮੁਸ਼ਕਤ ਨਾਲ ਅੱਗ ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਉਨ੍ਹਾਂ ਬਿਆਸ ਡੇਰੇ ਦੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸੀ ਪਰ ਜਦੋਂ ਅੱਗ ਬੁਝ ਗਈ ਤਾਂ ਉਦੋਂ ਗੱਡੀਆਂ ਆਈਆਂ। ਨਿਸ਼ਾਨ ਸਿੰਘ ਨੇ ਇਸ ਅੱਗ ਲੱਗਣ ਦੀ ਘਟਨਾ ਦੀ ਇਤਲਾਹ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ ਦਿੱਤੀ ਜਿਸ ਸ਼ਾਮ ਨੂੰ ਪਟਵਾਰੀ ਅਤੇ ਰਈਆ ਪੁਲਿਸ ਪਹੁੰਚੀ।