ਸ਼ਹੀਦ ਕਾਮਰੇਡ ਦੀਪਕ ਧਵਨ ਦੀ ਮਨਾਈ ਬਰਸੀ
ਜਸਪਾਲ ਜੱਸੀ/ਮਨਦੀਪ ਰਾਜਨ, ਤਰਨਤਾਰਨ ਪੰਜਾਬ 'ਚ ਚੱਲੇ ਕਾਲੇ ਦੌਰ ਦੇ ਦੌਰਾਨ ਸ਼ਹੀਦ ਹੋਏ ਕਮਿਉਨਿਸਟ ਆਗੂ ਕਾਮਰੇਡ ਦੀਪ ਜਸਪਾਲ ਜੱਸੀ/ਮਨਦੀਪ ਰਾਜਨ, ਤਰਨਤਾਰਨ ਪੰਜਾਬ 'ਚ ਚੱਲੇ ਕਾਲੇ ਦੌਰ ਦੇ ਦੌਰਾਨ ਸ਼ਹੀਦ ਹੋਏ ਕਮਿਉਨਿਸਟ ਆਗੂ ਕਾਮਰੇਡ ਦੀਪ
Publish Date: Fri, 19 May 2017 06:56 PM (IST)
Updated Date: Fri, 19 May 2017 06:56 PM (IST)
ਜਸਪਾਲ ਜੱਸੀ/ਮਨਦੀਪ ਰਾਜਨ, ਤਰਨਤਾਰਨ
ਪੰਜਾਬ 'ਚ ਚੱਲੇ ਕਾਲੇ ਦੌਰ ਦੇ ਦੌਰਾਨ ਸ਼ਹੀਦ ਹੋਏ ਕਮਿਉਨਿਸਟ ਆਗੂ ਕਾਮਰੇਡ ਦੀਪਕ ਧਵਨ ਅਤੇ ਸਾਥੀਆਂ ਦੀ ਸਾਂਝੀ ਬਰਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕਾਮਰੇਡ ਬਲਬੀਰ ਸੂਦ, ਮੁਖਤਾਰ ਸਿੰਘ ਮੱਲ੍ਹਾ, ਮਾਸਟਰ ਅਰਸਾਲ ਸਿੰਘ ਸੰਧੂ, ਜਸਪਾਲ ਸਿੰਘ ਿਢੱਲੋਂ, ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ਵਿਚ ਪਾਲਿਕਾ ਬਾਜ਼ਾਰ ਤਰਨਤਾਰਨ ਵਿਖੇ ਮਨਾਈ ਗਈ। ਇਸ ਮੌਕੇ 'ਤੇ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਸ਼ਹੀਦੀ ਮੀਨਾਰ ਅਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਐੱਸਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਥੀ ਦੀਪਕ ਧਵਨ ਅਤੇ ਸਾਥੀਆਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਅਤੇ ਕਤਲ ਕਰਨ ਦੀ ਫਿਰਕੂ ਵਿਚਾਰਧਾਰਾ ਵਿਰੁੱਧ ਲੜਦਿਆਂ ਸ਼ਹਾਦਤਾਂ ਦਿੱਤੀਆਂ ਅਤੇ ਦੇਸ਼ ਦੀ ਏਕਤਾ ਦੀ ਰਾਖੀ ਕੀਤੀ। ਪਾਸਲਾ ਨੇ ਕਿਹਾ ਕਿ ਦੇਸ਼ ਦੇ ਹਾਕਮਧਿਰ ਭਾਜਪਾ ਦੀ ਮੋਦੀ ਸਰਕਾਰ ਦੀ ਅਗਵਾਈ ਵਿਚ ਸਾਮਰਾਜ ਅਤੇ ਦੇਸ਼ ਦੇ ਵੱਡੇ ਅਜਾਰੇਦਾਰ ਪੂੰਜੀਪਤੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਪੈਸਾ ਸਿਰਫ ਕੁਝ ਕੁ ਲੋਕਾਂ ਦੇ ਹੱਥਾਂ ਵਿਚ ਇਕੱਠਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜਦੂਰਾਂ ਅਤੇ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਅਤੇ ਕਿਸਾਨ ਮਜਦੂਰ ਕਰਜੇ ਦੇ ਭਾਰ ਹੇਠ ਦੱਬ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਆਰਐੱਸਅਐੱਸ ਦੀ ਅਗਵਾਈ ਹੇਠ ਫਿਰਕੂ ਹਿੰਦੂ ਸੰਗਠਨ ਘੱਟ ਗਿਣਤੀਆਂ ਅਤੇ ਦਲਿੱਤਾਂ ਉੱਪਰ ਹਮਲੇ ਕਰਕੇ ਦਹਿਸ਼ਤ ਦਾ ਮਾਹੌਲ ਸਿਰਜ ਰਹੇ ਹਨ। ਪਾਸਲਾ ਨੇ ਕੈਪਟਨ ਦੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਮਨਮੋਹਨ ਸਿੰਘ ਦੀਆਂ ਨੀਤੀਆਂ ਤੇ ਅਮਲ ਕਰਕੇ ਲੋਕਾਂ ਅਤੇ ਦੇਸ਼ ਦਾ ਭਲਾ ਨਹੀਂ ਕੀਤਾ ਜਾ ਸਕਦਾ। ਮੋਦੀ ਅਤੇ ਕੈਪਟਨ ਇਕੋ ਆਰਥਿਕ ਨੀਤੀ ਤੇ ਕੰਮ ਕਰ ਰਹੇ ਹਨ। ਉਨ੍ਹਾਂ ਖੱਬੀਆਂ ਧਿਰਾਂ ਨੂੰ ਨੀਤੀਗਤ ਬਦਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ 'ਤੇ ਕਾਮਰੇਡ ਗੁਰਨਾਮ ਸਿੰਘ ਦਾਊਦ, ਕਾਮਰੇਡ ਰਤਨ ਸਿੰਘ ਰੰਧਾਵਾ, ਡਾ. ਸਤਨਮਾ ਸਿੰਘ ਅਜਨਾਲਾ, ਚਮਨ ਲਾਲ ਦਰਾਜਕੇ, ਦਲਜੀਤ ਸਿੰਘ ਦਿਆਲਪੁਰ, ਸੁਲੱਖਣ ਸਿੰਘ ਤੁੜ, ਦਾਰਾ ਸਿੰਘ ਮੁੰਡਾਪਿੰਡ, ਕਰਮਜੀਤ ਸਿੰਘ ਫਤਿਆਬਾਦ, ਮਨਜੀਤ ਸਿੰਘ ਬੱਗੂ, ਡਾ. ਅਜੈਬ ਸਿੰਘ ਜਹਾਂਗੀਰ, ਚਰਨਜੀਤ ਸਿੰਘ ਬਾਠ, ਸਤਪਾਲ ਸ਼ਰਮਾ, ਜਸਬੀਰ ਸਿੰਘ ਵੈਰੋਂਵਾਲ, ਨਰਿੰਦਰ ਕੌਰ ਪੱਟੀ, ਕੰਵਲਜੀਤ ਕੌਰ ਰੰਧਾਵਾ, ਜਸਬੀਰ ਕੌਰ ਤਰਨਤਾਰਨ, ਵਿਆਪਕ ਧਵਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜ਼ਿਲ੍ਹਾ ਸਕੱਤਰ ਕਾਮਰੇਡ ਪ੫ਗਟ ਸਿੰਘ ਜਾਮਾਰਾਏ ਨੇ ਨਿਭਾਈ।