ਸਕੂਲਾਂ, ਸੱਥਾਂ ਤੇ ਸਿਹਤ ਕੇਂਦਰਾਂ 'ਚ ਨਸ਼ਿਆਂ ਦੇ ਮਾੜੇ ਪ੫ਭਾਵਾਂ ਤੋਂ ਕਰਵਾਇਆ ਜਾਣੂ

ਫੋਟੋ : 13ਪੀਟੀਐਲ : 19ਪੀ ਖੇੜਾ ਗੱਜੂ ਵਿਖੇ ਨਸ਼ਾ ਮੁਕਤੀ ਵੈਨ ਰਾਹੀਂ ਨਸ਼ਿਆਂ ਵਿਰੁੱਧ ਲਾਮਬੰਦੀ ਕਰਦੇ ਹੋਏ ਵਿਭਾਗ ਦੇ ਕਰਮਚਾਰੀ।

ਅਸ਼ਵਿੰਦਰ ਸਿੰਘ, ਬਨੂੜ

ਸਿਹਤ ਵਿਭਾਗ ਵੱਲੋਂ ਨਸ਼ਿਆਂ ਖਿਲਾਫ਼ ਲਾਮਬੰਦੀ ਕਰਨ ਲਈ ਨਸ਼ਾ ਮੁਕਤੀ ਵੈਨ ਰਾਹੀਂ ਆਰੰਭ ਪ੫ਚਾਰ ਮੁਹਿੰਮ ਅਧੀਨ ਅੱਜ ਮਿੰਨੀ ਪੀਐਚਸੀ ਖੇੜਾ ਗੱਜੂ ਅਧੀਨ ਪੈਂਦੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਲਾਮਬੰਦੀ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੫ਭਾਵਾਂ ਤੋਂ ਜਾਣੂ ਕਰਾਇਆ। ਉਨ੍ਹਾਂ ਨਸ਼ਿਆਂ ਦੀ ਵਰਤੋਂ ਨਾਲ ਸਮਾਜਿਕ, ਆਰਥਿਕ, ਸਰੀਰਕ ਤੇ ਹੋਰ ਅਸਰਾਂ ਬਾਰੇ ਵੀ ਦੱਸਿਆ। ਮਿੰਨੀ ਪੀਐਚਸੀ ਤੋਂ ਇਲਾਵਾ ਵੱਖ ਵੱਖ ਸਕੂਲਾਂ ਅਤੇ ਸੱਥਾਂ ਵਿੱਚ ਜੁੜੇ ਇਕੱਠਾਂ ਨੂੰ ਮੈਡੀਕਲ ਅਫ਼ਸਰ ਡਾ ਪੂਨਮ ਗੁਪਤਾ, ਬੀਈਈ ਦਲਜੀਤ ਕੌਰ, ਸੈਨੇਟਰੀ ਇੰਸਪੈਕਟਰ ਨਰੇਸ਼ ਕੁਮਾਰ ਅਤੇ ਸਿਹਤ ਵਰਕਰ ਯਾਦਵਿੰਦਰ ਸਿੰਘ ਅਬਰਾਵਾਂ ਨੇ ਸੰਬੋਧਨ ਕੀਤਾ। ਉਨ੍ਹਾਂ ਸਕੂਲੀ ਬੱਚਿਆਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦੀ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਨਸ਼ਿਆਂ ਦੀ ਮੁਕਤੀ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਨਸ਼ਾ ਪੀੜਤਾਂ ਨੂੰ ਦਿੱਤੀ ਜਾਂਦੀ ਮੁਫ਼ਤ ਮੈਡੀਕਲ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨਸ਼ਿਆਂ ਦੀ ਲੱਤ ਵਿੱਚ ਜ਼ਿਆਦਾ ਫਸੇ ਹੋਏ ਵਿਅਕਤੀਆਂ ਲਈ ਦਾਖਲ ਕਰਕੇ ਮੁਫ਼ਤ ਇਲਾਜ ਕਰਨ ਵਾਲੇ ਵਿਭਾਗੀ ਕੇਂਦਰਾਂ ਸਬੰਧੀ ਵੀ ਦੱਸਿਆ ਤੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਦਿਆਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੫ੇਰਿਆ। ਇਸ ਮੌਕੇ ਏਐਨਐਮ ਦਲਜੀਤ ਕੌਰ, ਸਤਵੰਤ ਕੌਰ ਆਦਿ ਵੀ ਮੌਜੂਦ ਸਨ। ਪਿੰਡਾਂ ਦੇ ਵਸਨੀਕਾਂ ਨੇ ਵਿਭਾਗ ਨੂੰ ਸਹਿਯੋਗ ਦਾ ਭਰੋਸਾ ਦਿਵਾਇਆ।

------

ਚੋਣ ਜ਼ਾਬਤੇ ਕਾਰਨ ਐੱਲਸੀਡੀ ਰਾਹੀਂ ਪ੫ਚਾਰ ਕੀਤਾ ਬੰਦ

ਪੰਜਾਬ ਵਿੱਚ ਹੋ ਰਹੀਆਂ ਪੰਚਾਇਤ ਚੋਣਾਂ ਦਾ ਸਿਹਤ ਵਿਭਾਗ ਦੀਆਂ ਨਸ਼ਾ ਮੁਕਤੀ ਪ੫ਚਾਰ ਵੈਨਾਂ ਉੱਤੇ ਵੀ ਅਸਰ ਪੈ ਰਿਹਾ ਹੈ। ਇਨ੍ਹਾਂ ਵੈਨਾਂ ਵਿੱਚ ਨਸ਼ਿਆਂ ਦੇ ਬੁਰੇ ਪ੫ਭਾਵਾਂ ਲਈ ਲਗਾਈਆਂ ਹੋਈਆਂ ਐਲਸੀਡੀਜ਼ ਬੰਦ ਕਰ ਦਿੱਤੀਆਂ ਗਈਆਂ ਹਨ। ਵਿਭਾਗੀ ਕਰਮਚਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਸਿਹਤ ਕਰਮਚਾਰੀ ਭਾਸ਼ਨਾਂ ਰਾਹੀਂ ਹੀ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰ ਰਹੇ ਹਨ।