ਉਦਘਾਟਨ ਹੋਣ ਦੇ ਬਾਵਜੂਦ ਵੀ ਸੜਕ ਮੁਰੰਮਤ ਦਾ ਕੰਮ ਸ਼ੁਰੂ ਨਾ ਹੋ ਸਕਿਆ
13ਕੇਐਚਏ-18ਪੀ: ਮੁਰੰਮਤ ਦਾ ਕੰਮ ਸ਼ੁਰੂ ਕਰਾਉਣ ਲਈ ਸੁੱਟੀ ਗਈ ਬਜਰੀ। - ਮਾਮਲਾ ਖੰਨਾ ਤੋਂ ਰਾਹੋਂ ਸੜਕ ਦਾ ਮਨੀਸ਼ ਸ 13ਕੇਐਚਏ-18ਪੀ: ਮੁਰੰਮਤ ਦਾ ਕੰਮ ਸ਼ੁਰੂ ਕਰਾਉਣ ਲਈ ਸੁੱਟੀ ਗਈ ਬਜਰੀ। - ਮਾਮਲਾ ਖੰਨਾ ਤੋਂ ਰਾਹੋਂ ਸੜਕ ਦਾ ਮਨੀਸ਼ ਸ
Publish Date: Thu, 13 Dec 2018 07:25 PM (IST)
Updated Date: Thu, 13 Dec 2018 07:26 PM (IST)
13ਕੇਐਚਏ-18ਪੀ: ਮੁਰੰਮਤ ਦਾ ਕੰਮ ਸ਼ੁਰੂ ਕਰਾਉਣ ਲਈ ਸੁੱਟੀ ਗਈ ਬਜਰੀ।
- ਮਾਮਲਾ ਖੰਨਾ ਤੋਂ ਰਾਹੋਂ ਸੜਕ ਦਾ
ਮਨੀਸ਼ ਸਚਦੇਵਾ, ਸਮਰਾਲਾ
ਪਿਛਲੇ ਦਿਨੀਂ ਖੰਨਾ ਤੋਂ ਰਾਹੋਂ ਤਕ ਬੇਹੱਦ ਖਸਤਾ ਹਾਲਤ ਦੀ ਮੁਰੰਮਤ ਦਾ ਕੰਮ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਹਲਕਾ ਵਿਧਾਇਕ ਦੀ ਹਾਜ਼ਰੀ 'ਚ ਕੀਤਾ ਗਿਆ ਸੀ ਤੇ ਇਕ ਬਜਰੀ ਦਾ ਟਰੱਕ ਵੀ ਮੰਗਵਾਇਆ ਗਿਆ। ਮੰਤਰੀ ਤਾਂ ਉਦਘਾਟਨ ਕਰਕੇ ਵਾਪਸ ਚਲੇ ਗਏ ਪਰ ਟੁੱਟੀ ਹੋਈ ਸੜਕ ਦੀ ਮੁਰੰਮਤ ਅੱਜ ਵੀ ਨਹੀਂ ਸ਼ੁਰੂ ਹੋ ਸਕੀ, ਜਿਸ ਕਾਰਨ ਅੱਜ ਵੀ ਸੜਕ 'ਤੇ ਗੱਡੀਆਂ ਚੱਲਣ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਸਮਰਾਲਾ ਸੋਸ਼ਲ ਵੈਲਫੇਅਰ ਦੇ ਅਹੁਦੇਦਾਰ ਦੀਪ ਦਿਲਵਰ ਨੇ ਸੜਕ ਦੀ ਮੁਰੰਮਤ ਦਾ ਕੰਮ ਨਾ ਸ਼ੁਰੂ ਹੋਣ ਤੇ ਇਕ ਵੀਡੀਓ ਸੋਸ਼ਲ ਮੀਡੀਏ 'ਤੇ ਵਾਇਰਲ ਕੀਤੀ ਹੈ। ਇਸ ਵੀਡੀਓ 'ਚ ਦੀਪ ਦਿਲਵਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੰਤਰੀ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕਰਕੇ ਵਾਹ-ਵਾਹ ਕਰਵਾ ਲਈ ਪਰ ਕਈ ਦਿਨ ਲੰਘਣ ਦੇ ਬਾਵਜੂਦ ਵੀ ਕੰਮ ਸ਼ੁਰੂ ਨਾ ਹੋਣ ਕਾਰਨ ਰਾਹੀਗਰਾਂ ਦੇ ਚਿਹਰਿਆਂ 'ਤੇ ਮਾਯੂਸੀ ਛਾਈ ਹੋਈ ਹੈ। ਵੀਡੀਓ 'ਚ ਦੱਸਿਆ ਗਿਆ ਹੈ ਕਿ ਜਿਸ ਦਿਨ ਮੰਤਰੀ ਦੁਆਰਾ ਸੜਕ ਦਾ ਉਦਘਾਟਨ ਕੀਤਾ ਤਾਂ ਉਸ ਦਿਨ ਉਹ ਖੰਨਾ ਰੋਡ 'ਤੇ ਇਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਆਏ ਸਨ ਤੇ ਇਸਦਾ ਹਲਕਾ ਵਿਧਾਇਕ ਵੱਲੋਂ ਮੌਕੇ ਦਾ ਫਾਇਦਾ ਉਠਾਉਂਦਿਆ ਉਦਘਾਟਨੀ ਰਸਮ ਕਰਵਾ ਕੇ ਜਨਤਾ ਨੂੰ ਚੁੱਪ ਕਰਾ ਦਿੱਤਾ। ਜ਼ਿਕਰਯੋਗ ਹੈ ਕਿ ਸੜਕ ਦੀ ਮੁਰੰਮਤ ਨੂੰ ਲੈ ਕੇ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਨੇ 8 ਦਿਨ ਹੜਤਾਲ ਰੱਖੀ ਸੀ ਤੇ ਇਕ ਦਿਨ ਲਈ ਸ਼ਹਿਰ ਬੰਦ ਦਾ ਐਲਾਨ ਕੀਤਾ ਸੀ, ਜਿਸਨੂੰ ਦੁਕਾਨਦਾਰਾਂ ਵੱਲੋਂ ਭਰਵਾਂ ਸਮਰਥਨ ਦਿੱਤਾ ਸੀ। ਭੁੱਖ ਹੜਤਾਲ ਖ਼ਤਮ ਕਰਾਉਣ ਲਈ ਪ੫ਸ਼ਾਸ਼ਨ ਵੱਲੋਂ ਐੱਸਪੀ ਬਲਵਿੰਦਰ ਸਿੰਘ ਭੀਖੀ, ਤਹਿਸੀਲਦਾਰ ਨਵਦੀਪ ਸਿੰਘ ਭੋਗਲ ਤੇ ਐੱਸਡੀਓ ਬਲਜੀਤ ਸਿੰਘ ਪਹੁੰਚੇ ਸਨ ਤੇ ਭਰੋਸਾ ਦਿੱਤਾ ਸੀ ਕਿ ਸੜਕ ਦੀ ਮੁਰੰਮਤ ਦਾ ਕੰਮ ਅਜੇ ਵੀ ਸ਼ੁਰੂ ਨਹੀਂ ਹੋ ਸਕਿਆ ਤੇ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਖ਼ਤਮ ਹੋ ਗਈ ਸੀ। ਵਿਧਾਇਕ ਅਮਰੀਕ ਸਿੰਘ ਿਢੱਲੋਂ ਨੇ ਕਿਹਾ ਕਿ ਜਲਦੀ ਹੀ ਰਾਹੋਂ ਵਾਲੇ ਪਾਸੇ ਤੋਂ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।