ਮੁਲਜ਼ਮ ਫੜਨ ਗਏ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ
Publish Date: Thu, 13 Dec 2018 07:20 PM (IST)
Updated Date: Thu, 13 Dec 2018 07:24 PM (IST)
ਸਟਾਫ਼ ਰਿਪੋਰਟਰ, ਮਾਨਸਾ : ਪਿੰਡ ਹਸਨਪੁਰ ਵਿਖੇ ਸਥਾਨਕ ਥਾਣਾ ਸਦਰ ਦੀ ਪੁਲਿਸ ਟੀਮ ਸ਼ਰਾਬ ਦੇ ਮਾਮਲੇ 'ਚ ਨਾਮਜ਼ਦ ਇਕ ਵਿਅਕਤੀ ਨੂੰ ਗਿ੫ਫ਼ਤਾਰ ਕਰਨ ਗਈ ਤਾਂ ਕੁੱਝ ਵਿਅਕਤੀਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਤੇ ਦੋਸ਼ੀ ਨੂੰ ਛੁਡਾ ਕੇ ਲੈ ਗਏ। ਇਸ ਸਬੰਧੀ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਇਕ ਹੌਲਦਾਰ ਦੀ ਸ਼ਿਕਾਇਤ 'ਤੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਾਜ ਕੁਮਾਰ ਵਾਸੀ ਪਿੰਡ ਹਸਨਪੁਰ ਸ਼ਰਾਬ ਦੇ ਇਕ ਮਾਮਲੇ 'ਚ ਨਾਮਜ਼ਦ ਸੀ, ਜਦ ਤਫਤੀਸ਼ੀ ਅਫ਼ਸਰ ਹੌਲਦਾਰ ਕੁਲਦੀਪ ਸਿੰਘ ਆਪਣੀ ਪੁਲਿਸ ਟੀਮ ਸਮੇਤ ਉਸ ਨੂੰ ਗਿ੫ਫ਼ਤਾਰ ਕਰਨ ਪਿੰਡ ਪੁੱਜਿਆ ਤਾਂ ਕੁੱਝ ਵਿਅਕਤੀਆਂ ਨੇ ਕੁਲਦੀਪ ਸਿੰਘ ਦੀ ਕੁੱਟਮਾਰ ਕੀਤੀ ਤੇ ਦੋਸ਼ੀ ਰਾਜ ਕੁਮਾਰ ਨੂੰ ਛੁਡਾ ਕੇ ਲੈ ਗਏ। ਇਸ ਸਬੰਧੀ ਕੁੱਟਮਾਰ ਦਾ ਸ਼ਿਕਾਰ ਹੋਏ ਤਫਤੀਸ਼ੀ ਅਫ਼ਸਰ ਹੌਲਦਾਰ ਕੁਲਦੀਪ ਸਿੰਘ ਦੀ ਸ਼ਿਕਾਇਤ 'ਤੇ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਨੇ ਸ਼ਰਾਬ ਦੇ ਮਾਮਲੇ 'ਚ ਨਾਮਜ਼ਦ ਰਾਜ ਕੁਮਾਰ, ਬਬਲਾ ਸਿੰਘ, ਸੁਖਪਾਲ ਸਿੰਘ, ਹਨੀ ਸਿੰਘ ਅਤੇ ਚਰਨਾ ਸਿੰਘ ਵਾਸੀਆਨ ਪਿੰਡ ਹਸਨਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।