ਪੀਏਯੂ ਨੇ ਲਾਇਆ ਬੀਜ ਉਤਪਾਦਨ ਸਬੰਧੀ ਵਿਸ਼ੇਸ਼ ਕੋਰਸ
215- ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਅਫ਼ਗਾਨ ਡੈਲੀਗੇਟ ਤੇ ਹੋਰ। --- - ਸਿਖਲਾਈ ਕੈਂਪ ਅਫਗਾਨਿਸਤਾਨ ਵਿਚ ਚੰਗੀ ਕਿਸਮ ਦ215- ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਅਫ਼ਗਾਨ ਡੈਲੀਗੇਟ ਤੇ ਹੋਰ। --- - ਸਿਖਲਾਈ ਕੈਂਪ ਅਫਗਾਨਿਸਤਾਨ ਵਿਚ ਚੰਗੀ ਕਿਸਮ ਦ
Publish Date: Thu, 13 Dec 2018 07:18 PM (IST)
Updated Date: Thu, 13 Dec 2018 07:18 PM (IST)
ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਅਫ਼ਗਾਨ ਡੈਲੀਗੇਟ ਤੇ ਹੋਰ।
---
- ਸਿਖਲਾਈ ਕੈਂਪ ਅਫਗਾਨਿਸਤਾਨ ਵਿਚ ਚੰਗੀ ਕਿਸਮ ਦੇ ਬੀਜ ਉਤਪਾਦਨ ਲਈ ਲਾਭਕਾਰੀ
ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ
ਪੀਏਯੂ ਨੇ 'ਖੁਸ਼ਕ ਖੇਤਰਾਂ ਵਿਚ ਖੇਤੀ ਖੋਜ ਦੇ ਅੰਤਰਰਾਸ਼ਟਰੀ ਕੇਂਦਰ' ਆਈਸੀਏਆਰਡੀਏ ਨਾਲ ਇਕ ਸੰਧੀ ਕੀਤੀ ਹੈ, ਜਿਸ ਤਹਿਤ ਅਫਗਾਨੀ ਡੈਲੀਗੇਟਾਂ ਲਈ ਦੋ ਪੰਜ ਰੋਜ਼ਾ ਸਿਖਲਾਈ ਕੈਂਪ ਲਗਾਏ ਜਾਣੇ ਹਨ। ਇਹ ਸਿਖਲਾਈ ਕੈਂਪ 'ਸਬਜ਼ੀਆਂ ਤੇ ਫ਼ਲਾਂ ਦੇ ਬੀਜਾਂ ਦੀ ਸੈਪਲਿੰਗ ਦੀਆਂ ਵਿਧੀਆਂ' ਅਤੇ 'ਭਾਰਤ ਵਿਚ ਬੀਜ ਉਤਪਾਦਨ ਤੇ ਸਰਟੀਫਿਕੇਸ਼ਨ' ਸਿਰਲੇਖ ਹੇਠ ਨਿਰਦੇਸ਼ਕ ਬੀਜ ਦੇ ਦਫ਼ਤਰ ਵਿਚ 10 ਦਸੰਬਰ ਤੋਂ 14 ਦਸੰਬਰ ਤਕ ਲਗਾਏ ਜਾ ਰਹੇ ਹਨ। ਇਸ ਸਿਖਲਾਈ ਪ੫ੋਗਰਾਮ ਵਿਚ 14 ਅਫ਼ਗਾਨ ਡੈਲੀਗੇਟ ਭਾਗ ਲੈ ਰਹੇ ਹਨ। ਵਧੀਕ ਨਿਰਦੇਸ਼ਕ ਖੋਜ ਡਾ. ਕੇਐੱਸ ਥਿੰਦ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਉਚ ਪੱਧਰ ਦੇ ਪੌਸ਼ਟਿਕ ਭੋਜਨ ਲਈ ਚੰਗੇ ਮਿਆਰ ਦੇ ਬੀਜਾਂ ਦੇ 'ਤੇ ਮਹੱਤਵ 'ਤੇ ਚਾਨਣਾ ਪਾਇਆ। ਉਨ੍ਹਾਂ ਬੀਜ ਉਤਪਾਦਨ ਦੇ ਨਾਲ-ਨਾਲ ਉਨ੍ਹਾਂ ਦੇ ਪ੫ਮਾਣੀਕਰਨ ਲਈ ਸਰਟੀਫਿਕੇਸ਼ਨ ਦੀ ਪ੫ਕਿਰਿਆ ਬਾਰੇ ਵੀ ਗੱਲ ਕੀਤੀ। ਆਈਸੀਏਆਰਡੀਏ ਦੇ ਅਧਿਕਾਰੀ ਡਾ. ਸੇਨਦਾਸ ਨੇ ਵੱਧ ਝਾੜ ਵਾਲੀਆਂ ਕਿਸਮਾਂ ਦੇ ਬੀਜ ਉਤਪਾਦਨ ਲਈ ਪੀਏਯੂ ਦੀਆਂ ਕੋਸ਼ਿਸ਼ਾਂ ਦੀ ਪ੫ਸ਼ੰਸ਼ਾ ਕਰਦਿਆਂ ਇਨ੍ਹਾਂ ਬੀਜਾਂ ਦੇ ਕਿਸਾਨਾਂ ਲਈ ਉਪਲੱਬਧ ਹੋਣ ਨੂੰ ਸ਼ੁਭ ਸ਼ਗਨ ਕਿਹਾ। ਇਸ ਤੋਂ ਪਹਿਲਾਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਿਢੱਲੋਂ ਨੇ ਕੈਂਪ ਵਿਚ ਹਿੱਸਾ ਲੈਣ ਵਾਲੇ ਸਾਰੇ ਸਿਖਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਸਾਨਾਂ ਦੀ ਆਰਥਿਕ ਦਸ਼ਾ ਦੇ ਸੁਧਾਰ ਤੇ ਖੇਤੀ 'ਚੋਂ ਵਧੇਰੇ ਮੁਨਾਫ਼ੇ ਲਈ ਚੰਗੀ ਪੱਧਰ ਦੇ ਬੀਜਾਂ ਦੇ ਉਤਪਾਦਨ ਦੀ ਭੂਮਿਕਾ ਬਾਰੇ ਰੌਸ਼ਨੀ ਪਾਈ। ਇਸ ਸਿਖਲਾਈ ਕੈਂਪ ਦੇ ਉਦੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਚੰਗੀ ਕਿਸਮ ਦੇ ਬੀਜਾਂ ਦੇ ਉਤਪਾਦਨ ਦੀ ਪ੫ਕਿਰਿਆ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। ਸਬਜ਼ੀ ਬੀਜਾਂ ਦੇ ਸੀਨੀਅਰ ਵਿਗਿਆਨੀ ਡਾ. ਰਾਜਿੰਦਰ ਸਿੰਘ ਨੇ ਇਸ ਖੇਤਰ ਵਿਚ ਪੀਏਯੂ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ। ਡਾ. ਗੌਰਵ ਖੋਸਲਾ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਸਿਖਲਾਈ ਕੈਂਪ ਨੂੰ ਅਫਗਾਨਿਸਤਾਨ ਵਿਚ ਚੰਗੀ ਕਿਸਮ ਦੇ ਬੀਜ ਉਤਪਾਦਨ ਲਈ ਲਾਭਕਾਰੀ ਹੋਣ 'ਤੇ ਆਸ ਪ੍ਰਗਟ ਕੀਤੀ।