ਡੀਸੀ ਦੇ ਵਤੀਰੇ ਖ਼ਿਲਾਫ਼ ਛੁੱਟੀ 'ਤੇ ਗਏ ਪਟਵਾਰੀ
ਫੋਟੋ 13ਪੀਟੀਐਲ : 26ਪੀ : ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੫ਧਾਨ ਗੁਰਮੁਖ ਸਿੰਘ ਖੈਰਪੁਰੀ ਤੇ ਹੋਰ ਜਾਣਕਾਰੀ ਦਿੰਦੇ ਹੋਏ। ਫੋਟੋ 13ਪੀਟੀਐਲ : 26ਪੀ : ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੫ਧਾਨ ਗੁਰਮੁਖ ਸਿੰਘ ਖੈਰਪੁਰੀ ਤੇ ਹੋਰ ਜਾਣਕਾਰੀ ਦਿੰਦੇ ਹੋਏ।
Publish Date: Thu, 13 Dec 2018 07:17 PM (IST)
Updated Date: Thu, 13 Dec 2018 07:17 PM (IST)
ਫੋਟੋ 13ਪੀਟੀਐਲ : 26ਪੀ : ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੫ਧਾਨ ਗੁਰਮੁਖ ਸਿੰਘ ਖੈਰਪੁਰੀ ਤੇ ਹੋਰ ਜਾਣਕਾਰੀ ਦਿੰਦੇ ਹੋਏ।
ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਦੇ ਸੱਦੇ ਤੇ ਜਿਲ੍ਹਾ ਪਟਿਆਲਾ ਦੇ ਸਮੂਹ ਪਟਵਾਰੀਆਂ ਅਤੇ ਕਨੂੰਨਗੋ ਜ਼ਿਲ੍ਹਾ ਬਿਠੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਬੀਤੇ ਦਿਨੀ ਪਟਵਾਰੀਆਂ ਨਾਲ ਕੀਤੇ ਮਾੜੇ ਵਤੀਰੇ ਦੇ ਵਿਰੋਧ ਵਿਚ ਅੱਜ ਦੋ ਦਿਨਾਂ ਲਈ ਸਮੂਹਿਕ ਛੁੱਟੀ ਤੇ ਚਲੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਪਟਿਆਲਾ ਪਟਵਾਰ ਯੂਨੀਅਨ ਦੇ ਪ੍ਰਧਾਨ ਗੁਰਮੁੱਖ ਸਿੰਘ ਖੈਰਪੁਰੀ ਅਤੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਭੰਗੂ ਨੇ ਦੱਸਿਆ ਕਿ ਲੰਘੇ ਦਿਨੀਂ ਬਿਠੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਪਟਵਾਰੀਆਂ ਨਾਲ ਕੀਤੇ ਮਾੜੇ ਵਤੀਰੇ ਕਾਰਨ ਪੰਜਾਬ ਰੈਵੀਨਿਯੂ ਪਟਵਾਰ ਯੂਨੀਅਨ ਨੇ ਲੁਧਿਆਣਾ ਵਿਚ ਨਿਰਮਲਜੀਤ ਸਿੰਘ ਬਾਜਵਾ ਅਤੇ ਗੁਰਜੀਤ ਸਿੰਘ ਿਢੱਲੋਂ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਬਿਠੰਡਾ ਦੇ ਮਾੜੇ ਵਤੀਰੇ ਦੇ ਨਿੰਦਾ ਕਰਦਿਆਂ ਦੋ ਦਿਨਾਂ 13 ਅਤੇ 14 ਦਸੰਬਰ ਨੂੰ ਸਮੂਹਿਕ ਛੁੱਟੀ ਲੈਣ ਦਾ ਫੈਸਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਮੰਗਾਂ ਦੀ ਪੂਰਤੀ ਹੋਣ ਤਕ ਡਿਪਟੀ ਕਮਿਸ਼ਨਰ ਦੇ ਖ਼ਿਲਾਫ਼ ਰੋਜਾਨਾਂ ਬਿਠੰਡੇ ਵਿਖੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੋਰਾਨ ਤਹਿਸੀਲ ਦਾ ਕੰਮਕਾਰ ਪ੍ਰਭਾਵਿਤ ਹੋਣ ਕਰਕੇ ਆਪਣੇ ਕੰਮਾਂ ਲਈ ਪਿੰਡਾਂ ਤੋਂ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦਿਆਂ ਖਾਲੀ ਹੱਥ ਘਰਾਂ ਨੂੰ ਮੁੜਨਾ ਪਿਆ। ਇਸ ਮੌਕੇ ਨਾਇਬ ਤਹਿਸੀਲਦਾਰ ਹਰਨੇਕ ਸਿੰਘ, ਦੀਦਾਰ ਸਿੰੰਘ, ਨਰਿੰਦਰ ਸਿੰਘ, ਨਛੱਤਰ ਸਿੰਘ ਸਮੇਤ ਹੋਰ ਪਟਵਾਰੀ ਹਾਜ਼ਰ ਸਨ।