ਪੰਜਾਬ ਸਰਕਾਰ ਵੱਲੋਂ 'ਵਿਜੇ ਦਿਵਸ' ਸਬੰਧੀ 16 ਨੂੰ
ਹਰਜੋਤ ਸਿੰਘ ਅਰੋੜਾ, ਲੁਧਿਆਣਾ : ਪੰਜਾਬ ਸਰਕਾਰ ਵੱਲੋਂ 16 ਦਸੰਬਰ ਨੂੰ 'ਵਿਜੇ ਦਿਵਸ' ਸਬੰਧੀ ਸਮਾਗਮ ਲੁਧਿਆਣਾ ਵਿਖੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ 'ਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀਐੱਸ ਸ਼ੇਰਗਿੱਲ ਪਹੰੁਚ ਰਹੇ ਹਨ।
Publish Date: Thu, 14 Dec 2017 09:26 PM (IST)
Updated Date: Thu, 14 Dec 2017 09:27 PM (IST)
204-ਡੀਸੀ ਪ੍ਰਦੀਪ ਕੁਮਾਰ ਅਗਰਵਾਲ।
ਹਰਜੋਤ ਸਿੰਘ ਅਰੋੜਾ, ਲੁਧਿਆਣਾ : ਪੰਜਾਬ ਸਰਕਾਰ ਵੱਲੋਂ 16 ਦਸੰਬਰ ਨੂੰ 'ਵਿਜੇ ਦਿਵਸ' ਸਬੰਧੀ ਸਮਾਗਮ ਲੁਧਿਆਣਾ ਵਿਖੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ 'ਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀਐੱਸ ਸ਼ੇਰਗਿੱਲ ਪਹੰੁਚ ਰਹੇ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ 'ਵਿਜੇ ਦਿਵਸ' ਸਬੰਧੀ ਇਹ ਸਮਾਗਮ ਜਲੰਧਰ ਰੋਡ ਸਥਿਤ ਮਹਾਰਾਜਾ ਰਣਜੀਤ ਸਿੰਘ ਵਾਰ ਮੈਮੋਰੀਅਲ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ੇਰਗਿੱਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸਵੇਰੇ 11 ਵਜੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੇ ਸ਼ਹੀਦ ਫਲਾਂਈਂਗ ਅਫ਼ਸਰ ਨਿਰਮਲਜੀਤ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਜਾਣਗੀਆਂ ਤੇ 1971 ਦੀ ਪਾਕਿ ਫ਼ੌਜ ਵਿਰੁੱਧ ਜਿੱਤੀ ਜੰਗ ਦਾ ਵੇਰਵਾ ਪੇਸ਼ ਕੀਤਾ ਜਾਵੇਗਾ। ਅਗਰਵਾਲ ਨੇ ਦੱਸਿਆ ਕਿ ਹਰੇਕ ਵਿਦਿਆਰਥੀ ਤੇ ਵਿਜ਼ਟਰ ਦਾ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਸਮਾਗਮ ਦੌਰਾਨ 1971 ਦੀ ਜੰਗ ਨਾਲ ਸਬੰਧਤ ਵਿਧਵਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।