ਸੱਤ ਮਹੀਨਿਆਂ ਮਗਰੋਂ ਮਿਲੀ ਇਕ ਮਹੀਨੇ ਦੀ ਪੈਨਸ਼ਨ
ਸਟੇਟ ਬਿਊਰੋ, ਚੰਡੀਗੜ੍ਹ : ਸੱਤ ਮਹੀਨਿਆਂ ਦੀ ਉਡੀਕ ਮਗਰੋਂ ਆਖ਼ਰ ਪੰਜਾਬ ਸਰਕਾਰ ਨੇ ਪੈਨਸ਼ਨ ਜਾਰੀ ਕਰਨ ਦਾ ਫ਼ੈਸਲਾ ਤਾਂ ਲਿਆ ਹੈ ਪਰ ਉਹ ਵੀ ਸਿਰਫ ਇਕ ਮਹੀਨੇ ਦੀ। ਇਹ ਹਾਲਾਤ ਉਦੋਂ ਹਨ ਜਦੋਂ ਪੰਜਾਬ ਸਰਕਾਰ ਨੇ ਬੀਤੇ ਵਿਧਾਨ ਸਭਾ 'ਚ ਐਲਾਨ ਕੀਤਾ ਸੀ ਕਿ ਦਸੰਬਰ ਮਹੀਨੇ 'ਚ ਲਟਕਦੀ ਸਾਰੀ ਪੈਨਸ਼ਨ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।
Publish Date: Thu, 14 Dec 2017 10:07 PM (IST)
Updated Date: Thu, 14 Dec 2017 10:08 PM (IST)
-ਵਿਧਾਨ ਸਭਾ ਦੌਰਾਨ ਦਸੰਬਰ 'ਚ ਪੈਨਸ਼ਨ ਵੰਡਣ ਦਾ ਦਿੱਤਾ ਸੀ ਭਰੋਸਾ
-ਮਈ ਮਹੀਨੇ 'ਚ ਸੋਧੀ ਹੋਈ ਸੂਚੀ ਦੇ ਹਿਸਾਬ ਨਾਲ ਮਿਲੇਗੀ ਪੈਨਸ਼ਨ
------
ਸਟੇਟ ਬਿਊਰੋ, ਚੰਡੀਗੜ੍ਹ : ਸੱਤ ਮਹੀਨਿਆਂ ਦੀ ਉਡੀਕ ਮਗਰੋਂ ਆਖ਼ਰ ਪੰਜਾਬ ਸਰਕਾਰ ਨੇ ਪੈਨਸ਼ਨ ਜਾਰੀ ਕਰਨ ਦਾ ਫ਼ੈਸਲਾ ਤਾਂ ਲਿਆ ਹੈ ਪਰ ਉਹ ਵੀ ਸਿਰਫ ਇਕ ਮਹੀਨੇ ਦੀ। ਇਹ ਹਾਲਾਤ ਉਦੋਂ ਹਨ ਜਦੋਂ ਪੰਜਾਬ ਸਰਕਾਰ ਨੇ ਬੀਤੇ ਵਿਧਾਨ ਸਭਾ 'ਚ ਐਲਾਨ ਕੀਤਾ ਸੀ ਕਿ ਦਸੰਬਰ ਮਹੀਨੇ 'ਚ ਲਟਕਦੀ ਸਾਰੀ ਪੈਨਸ਼ਨ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।
ਮਾਰਚ ਮਹੀਨੇ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਸਰਕਾਰ ਪੈਨਸ਼ਨ ਵੰਡਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ 'ਚ ਸਰਕਾਰ ਨੇ ਤਿੰਨ ਮਹੀਨੇ ਦੀ ਪੈਨਸ਼ਨ ਵੰਡੀ ਗਈ ਸੀ। ਸੱਤ ਮਹੀਨੇ ਬਾਅਦ ਹੁਣ ਮੁੜ ਸਰਕਾਰ ਨੇ ਇਕ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਵਿੱਤ ਵਿਭਾਗ ਨੇ ਪੈਨਸ਼ਨ ਲਈ 93.33 ਕਰੋੜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਲਾਭ ਸੂਬੇ ਦੇ 19.06 ਲੱਖ ਲੋਕਾਂ ਨੂੰ ਮਿਲੇਗਾ। ਦੱਸਣਯੋਗ ਹੈ ਕਿ ਸੂਬੇ 'ਚ ਮਾਰਚ ਮਹੀਨੇ ਤਕ ਹੀ ਪੈਨਸ਼ਨ ਜਾਰੀ ਕੀਤੀ ਗਈ ਹੈ। ਅਪ੍ਰੈਲ ਮਹੀਨੇ ਦੀ ਇਸ ਵਾਰ ਰਿਲੀਜ਼ ਕੀਤੀ ਗਈ ਹੈ ਜਦਕਿ ਮਈ ਤੋਂ ਲੈ ਕੇ ਦਸੰਬਰ ਤਕ ਦੀ ਪੈਨਸ਼ਨ ਹਾਲੇ ਪੈਂਡਿੰਗ ਹੈ।
-----------
ਮਈ ਮਹੀਨੇ ਤੋਂ ਨਵੀਂ ਸੂਚੀ ਮੁਤਾਬਕ ਮਿਲੇਗੀ ਪੈਨਸ਼ਨ
ਮਈ ਮਹੀਨੇ ਤੋਂ ਬਾਅਦ ਸੋਧੀ ਗਈ ਪੈਨਸ਼ਨ ਰਾਸ਼ੀ ਉਨ੍ਹਾਂ ਲਾਭਪਾਤਰੀਆਂ ਨੂੰ ਮਿਲੇਗੀ ਜੋ ਕਿ ਸੋਧ ਸੂਚੀ 'ਚ ਸ਼ਾਮਲ ਹਨ। ਪੰਜਾਬ ਸਰਕਾਰ ਨੇ ਪੈਨਸ਼ਨ ਲਾਭਪਾਤਰੀਆਂ ਦਾ ਸਰਵੇ ਕਰਵਾਇਆ ਸੀ ਜਿਸ 'ਚ ਕਰੀਬ 1.50 ਲੱਖ ਤੋਂ ਜ਼ਿਆਦਾ ਲਾਭਪਾਤਰੀ ਫਰਜ਼ੀ ਪਾਏ ਗਏ ਸਨ।
--------
ਜੁਲਾਈ ਤੋਂ ਮਿਲੇਗੀ 750 ਦੇ ਹਿਸਾਬ ਨਾਲ ਪੈਨਸ਼ਨ
ਪੰਜਾਬ ਸਰਕਾਰ ਨੇ ਪੈਨਸ਼ਨ ਰਾਸ਼ੀ ਨੂੰ 500 ਤੋਂ ਵਧਾ ਕੇ 750 ਰੁਪਏ ਕਰ ਦਿੱਤਾ ਸੀ ਇਸ ਦਾ ਲਾਭ ਪੈਨਸ਼ਨ ਧਾਰਕਾਂ ਨੂੰ ਜੁਲਾਈ ਮਹੀਨੇ ਤੋਂ ਮਿਲੇਗਾ।