ਖਹਿਰਾ ਨੂੰ ਤਲਬ ਕਰਨ ਦੀ ਤਿਆਰੀ
ਸਟੇਟ ਬਿਊਰੋ, ਚੰਡੀਗੜ੍ਹ : ਬਰਨਾਲਾ 'ਚ ਅਕਾਲੀ ਦਲ ਦੀ ਆਗੂ ਨਾਲ ਹੋਈ ਬਦਸਲੂਕੀ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਫਸਦੇ ਨਜ਼ਰ ਆ ਰਹੇ ਹਨ।
Publish Date: Thu, 14 Dec 2017 09:54 PM (IST)
Updated Date: Thu, 14 Dec 2017 09:54 PM (IST)
ਸਟੇਟ ਬਿਊਰੋ, ਚੰਡੀਗੜ੍ਹ : ਬਰਨਾਲਾ 'ਚ ਅਕਾਲੀ ਦਲ ਦੀ ਆਗੂ ਨਾਲ ਹੋਈ ਬਦਸਲੂਕੀ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਫਸਦੇ ਨਜ਼ਰ ਆ ਰਹੇ ਹਨ। ਘਟਨਾ ਤੋਂ ਬਾਅਦ ਮਹਿਲਾ ਆਗੂ ਨੂੰ ਲੈ ਕੇ ਖਹਿਰਾ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਨੂੰ ਸੂਬਾ ਐੱਸਸੀ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਨੇ ਮਾਮਲੇ ਦਾ ਜਿਥੇ ਨਾ ਸਿਰਫ ਸੂ-ਮੋਟੋ ਲਿਆ ਹੈ। ਉਥੇ, ਖਹਿਰਾ ਨੂੰ ਵੀ ਤਲਬ ਕਰਨ ਦੀ ਤਿਆਰੀ ਹੈ।
ਜਾਣਕਾਰੀ ਮੁਤਾਬਕ 30 ਨਵੰਬਰ ਨੂੰ ਬਰਨਾਲਾ 'ਚ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਸੂਬਾ ਉਪ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ। ਦਲਿਤ ਭਾਈਚਾਰੇ ਨਾਲ ਜੁੜੀ ਅੌਰਤ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ 'ਚ ਖਹਿਰਾ ਮਹਿਲਾ ਬਾਰੇ ਗ਼ਲਤ ਬੋਲ ਰਿਹਾ ਸੀ। ਖਹਿਰਾ ਦੇ ਇਸ ਬਿਆਨ ਦੀ ਅਕਾਲੀ ਦਲ ਨੇ ਨਿੰਦਾ ਵੀ ਕੀਤੀ ਸੀ।
ਇਸ ਮਾਮਲੇ ਦਾ ਐੱਸਸੀ ਕਮਿਸ਼ਨ ਨੇ ਸੂ-ਮੋਟੋ ਲਿਆ ਹੈ। ਇਸ ਸਬੰਧੀ ਕਮਿਸ਼ਨ ਨੇ ਬਰਨਾਲਾ ਦੇ ਐੱਸਐੱਸਪੀ ਤੋਂ 28 ਦਸੰਬਰ ਤਕ ਰਿਪੋਰਟ ਤਲਬ ਕਰ ਲਈ ਹੈ। ਇਸ ਦੀ ਗੱਲ ਦੀ ਪੁਸ਼ਟੀ ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਸਿੰਘ ਨੇ ਵੀ ਕੀਤੀ ਹੈ।