ਤੇਲੰਗਾਨਾ 'ਚ ਅੱਠ ਕੱਟੜ ਨਕਸਲੀ ਢੇਰ
ਤੇਂਦੂਪੱਤਾ ਠੇਕੇਦਾਰਾਂ ਤੇ ਟਰਾਂਸਪੋਰਟਰਾਂ ਤੋਂ ਵਸੂਲੀ ਕਰਨ ਆਉਂਦੇ ਸਨ ਬਸਤਰ ਤਕ ਨਈ ਦੁਨੀਆ ਜਗਦਲਪੁਰ : ਛੱਤੀਸਗੜ੍ਹ ਦੀ.....
Publish Date: Thu, 14 Dec 2017 09:23 PM (IST)
Updated Date: Thu, 14 Dec 2017 09:24 PM (IST)
ਤੇਂਦੂਪੱਤਾ ਠੇਕੇਦਾਰਾਂ ਤੇ ਟਰਾਂਸਪੋਰਟਰਾਂ ਤੋਂ ਵਸੂਲੀ ਕਰਨ ਆਉਂਦੇ ਸਨ ਬਸਤਰ ਤਕ
ਨਈ ਦੁਨੀਆ ਜਗਦਲਪੁਰ : ਛੱਤੀਸਗੜ੍ਹ ਦੀ ਹੱਦ 'ਤੇ ਤੇਲੰਗਾਨਾ ਦੇ ਕੋਥਾਗੁਡਮ ਜ਼ਿਲ੍ਹੇ ਦੇ ਨੈਲਾਮਡਗੂ ਦੇ ਜੰਗਲ 'ਚ ਵੀਰਵਾਰ ਸਵੇਰੇ ਪੰਜ ਵਜੇ ਸੁਰੱਖਿਆ ਬਲਣ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋ ਗਿਆ ਜਿਸ ਵਿਚ ਸੁਰੱਖਿਆ ਬਲਾਂ ਨੇ ਅੱਠ ਨਕਸਲੀਆਂ ਨੂੰ ਢੇਰ ਕਰ ਦਿੱਤਾ। ਕਈ ਨਕਸਲੀਆਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਮਾਰੇ ਗਏ ਨਕਸਲੀਆਂ 'ਚ ਸੰਗਠਨ ਦੇ ਅਸੰਤੁਸ਼ਟ ਖੇਮੇ ਦਾ ਲੀਡਰ ਮੋਕੱਲਾ ਸਮਈਆ ਵੀ ਸ਼ਾਮਿਲ ਹੈ। ਘਟਨਾ ਸਥਾਨ ਤੋਂ ਸਾਰੇ ਨਕਸਲੀਆਂ ਦੀਆਂ ਲਾਸ਼ਾਂ ਤੇ ਵੱਡੀ ਗਿਣਤੀ ਵਿਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।