ਬਾਟਮ -ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਐੱਨਐੱਚਏਆਈ ਦੇ ਅੱਖਾਂ ਦੇ ਜਾਂਚ ਕੈਂਪਾਂ ਦਾ ਸਿੱਟਾ -ਡਰਾਈਵਰ ਬਿਨਾਂ ਲੋੜੀਂਦੇ ਬਾਟਮ -ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਐੱਨਐੱਚਏਆਈ ਦੇ ਅੱਖਾਂ ਦੇ ਜਾਂਚ ਕੈਂਪਾਂ ਦਾ ਸਿੱਟਾ -ਡਰਾਈਵਰ ਬਿਨਾਂ ਲੋੜੀਂਦੇ
ਬਾਟਮ
-ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਐੱਨਐੱਚਏਆਈ ਦੇ ਅੱਖਾਂ ਦੇ ਜਾਂਚ ਕੈਂਪਾਂ ਦਾ ਸਿੱਟਾ
-ਡਰਾਈਵਰ ਬਿਨਾਂ ਲੋੜੀਂਦੇ ਚਸ਼ਮੇ ਦੇ ਚਲਾਉਂਦੇ ਹਨ ਟਰੱਕ
ਜਾਗਰਣ ਬਿਊਰੋ, ਨਵੀਂ ਦਿੱਲੀ : ਰਾਜਮਾਰਗਾਂ 'ਤੇ ਚੱਲਣ ਵਾਲੇ ਅੱਧੇ ਟਰੱਕ ਡਰਾਈਵਰਾਂ ਦੀਆਂ ਅੱਖਾਂ ਖ਼ਰਾਬ ਹਨ। ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਵੱਲੋਂ ਰਾਜਮਾਰਗਾਂ 'ਤੇ ਲਗਾਏ ਅੱਖਾਂ ਦੀ ਜਾਂਚ ਕੈਂਪਾਂ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ। ਐੱਨਐੱਚਏਆਈ ਨੇ ਪਿਛਲੇ ਦਿਨੀਂ ਵੱਖ-ਵੱਖ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਟਰੱਕ ਡਰਾਈਵਰਾਂ ਲਈ ਤਿੰਨ ਦਿਨਾਂ ਮੁਫ਼ਤ ਅੱਖਾਂ ਦੀ ਜਾਂਚ ਦੇ ਕੈਂਪਾਂ ਦਾ ਪ੍ਰਬੰਧ ਕੀਤਾ ਸੀ। ਇਸ ਤਹਿਤ 6,000 ਤੋਂ ਜ਼ਿਆਦਾ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ 3,000 ਤੋਂ ਜ਼ਿਆਦਾ ਡਰਾਈਵਰਾਂ ਦੀਆਂ ਅੱਖਾਂ ਵਿਚ ਦੂਰ ਜਾਂ ਨੇੜੇ ਦੀ ਨਜ਼ਰ ਦੀ ਸਮੱਸਿਆ ਪਾਈ ਗਈ। ਇਨ੍ਹਾਂ ਵਿਚੋਂ 1,000 ਡਰਾਈਵਰਾਂ ਦੀਆਂ ਅੱਖਾਂ ਦਾ ਨੰਬਰ 2 ਪਲਸ ਤੋਂ ਜ਼ਿਆਦਾ ਪਾਇਆ ਗਿਆ। ਚਸ਼ਮੇ ਬਗੈਰ ਇਨ੍ਹਾਂ ਦੀ ਦੂਰ ਦੀ ਨਜ਼ਰ ਡਰਾਈਵਿੰਗ ਲਈ ਇਕਦਮ ਸਹੀ ਨਹੀਂ ਸੀ। ਇਸ ਦੇ ਬਾਵਜੂਦ ਇਹ ਬਿਨਾਂ ਚਸ਼ਮੇ ਦੇ ਡਰਾਈਵਿੰਗ ਕਰ ਰਹੇ ਸਨ। ਜਾਂਚ ਤੋਂ ਬਾਅਦ ਉਨ੍ਹਾਂ ਨੂੰ ਨੰਬਰ ਦੇ ਆਧਾਰ 'ਤੇ ਸਹੀ ਚਸ਼ਮੇ ਪ੍ਰਦਾਨ ਕੀਤੇ ਗਏ। ੇ
ਹਾਦਸਿਆਂ 'ਚ ਕਮੀ ਲਿਆਉਣਾ ਹੈ ਉਦੇਸ਼
ਡਰਾਈਵਰਾਂ ਨਾਲ ਹੋਣ ਵਾਲੇ ਹਾਦਸਿਆਂ ਵਿਚ ਕਮੀ ਲਿਆਉਣ ਲਈ ਐੱਨਐੱਚਏਆਈ ਵੱਲੋਂ ਇਸ ਤਰ੍ਹਾਂ ਦੇ ਅੱਖਾਂ ਦੇ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਰੇਕ ਕੈਂਪ ਵਿਚ ਆਮ ਤੌਰ 'ਤੇ 1.75 ਤੋਂ ਲੈ ਕੇ 2.5 ਪਾਵਰ ਤਕ ਦੇ ਚਸ਼ਮੇ ਰੱਖੇ ਜਾਂਦੇ ਹਨ।
ਅੱਖਾਂ ਦੀ ਜਾਂਚ ਦੇ ਬਿਨਾਂ ਲਾਇਸੈਂਸ
ਭਾਰਤ ਇਕੱਲਾ ਦੇਸ਼ ਹੈ ਜਿੱਥੇ 50 ਸਾਲ ਤੋਂ ਘੱਟ ਉਮਰ 'ਤੇ ਬਿਨਾਂ ਅੱਖਾਂ ਦੀ ਜਾਂਚ ਸਰਟੀਫਿਕੇਟ ਦੇ ਡਰਾਈਵਿੰਗ ਲਾਇਸੈਂਸ ਦੇ ਦਿੱਤਾ ਜਾਂਦਾ ਹੈ। ਸਿਰਫ 50 ਸਾਲ ਦੇ ਉੱਪਰ ਦੇ ਲੋਕਾਂ ਲਈ ਅੱਖਾਂ ਦੀ ਜਾਂਚ ਦਾ ਸਰਟੀਫਿਕੇਟ ਜ਼ਰੂਰੀ ਹੈ। ਇਸ ਤੋਂ ਘੱਟ ਉਮਰ 'ਤੇ ਸਿਰਫ ਆਮ ਡਾਕਟਰੀ ਜਾਂਚ ਸਰਟੀਫਿਕੇਟ ਲਗਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਡਰਾਈਵਿੰਗ ਲਾਇਸੈਂਸ ਬਿਨਾਂ ਸਮੁੱਚਿਤ ਡਰਾਈਵਿੰਗ ਟੈਸਟ ਦੇ ਜਾਰੀ ਕਰ ਦਿੱਤੇ ਜਾਂਦੇ ਹਨ। ਮੋਟਰ ਵਾਹਨ (ਸੋਧ) ਬਿੱਲ ਵਿਚ ਪਹਿਲੀ ਵਾਰ ਇਸ ਖਾਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਜ਼ਿਆਦਾ ਡਿਊਟੀ ਨਾਲ ਖ਼ਰਾਬ ਹੁੰਦੀਆਂ ਹਨ ਅੱਖਾਂ
ਜ਼ਿਆਦਾਤਰ ਟਰੱਕ ਡਰਾਈਵਰਾਂ ਦੀਆਂ ਅੱਖਾਂ ਜ਼ਰੂਰਤ ਤੋਂ ਜ਼ਿਆਦਾ ਘੰਟੇ ਡਿਊਟੀ ਕਰਨ, ਲਗਾਤਾਰ ਟਰੱਕ ਚਲਾਉਣ ਅਤੇ ਜਾਗਣ ਲਈ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਸ਼ਾਂ ਦਾ ਸੇਵਨ ਕਰਨ ਕਾਰਨ ਖ਼ਰਾਬ ਹੁੰਦੀਆਂ ਹਨ।