=ਇਲਜ਼ਾਮ

-ਮੇਰੇ 'ਤੇ ਲਾਏ ਗਏ ਸਾਰੇ ਦੋਸ਼ ਬੇਬੁਨਿਆਦ : ਸੋਹਲ

-ਅਪ੍ਰੈਲ ਤੋਂ ਸ਼ਿਕਾਇਤ ਥਾਣੇ 'ਚ ਪੈਂਡਿੰਗ : ਕਰਮਜੀਤ

-----------

ਜੇਐੱਨਐੱਨ, ਮੋਹਾਲੀ : ਮੋਹਾਲੀ ਦੇ ਐੱਨਆਰਆਈ ਸੈੱਲ 'ਚ ਤਾਇਨਾਤ ਏਆਈਜੀ ਰਾਜਵਿੰਦਰ ਸਿੰਘ ਸੋਹਲ 'ਤੇ ਐੱਨਆਰਆਈ ਦੀ ਪਤਨੀ ਨੇ ਧੱਕੇ ਮਾਰਨ ਦਾ ਦੋਸ਼ ਲਗਾਇਆ ਹੈ। ਉਥੇ ਸੋਹਲ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪੀੜਤ ਕਰਮਜੀਤ ਕੌਰ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਤੋਂ ਉਨ੍ਹਾਂ ਦੀ ਸ਼ਿਕਾਇਤ ਐੱਨਆਰਆਈ ਥਾਣੇ 'ਚ ਪੈਂਡਿੰਗ ਹੈ। ਪਹਿਲਾਂ ਵੀ ਇਸ ਮਾਮਲੇ 'ਚ ਅਧਿਕਾਰੀਆਂ ਦੇ ਸਾਹਮਣੇ ਉਨ੍ਹਾਂ ਦਾ ਸਹੁਰਾ ਪਰਿਵਾਰ ਹੱਥੋਪਾਈ ਤੇ ਗਾਲੀ-ਗਲੋਚ ਕਰ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਕਰਮਜੀਤ ਦੇ ਪਿਤਾ ਬੁੱਧਵਾਰ ਨੂੰ ਆਈਜੀ ਐੱਨਆਰਆਈ ਸੈੱਲ ਨੂੰ ਮਿਲੇ ਸਨ ਜਿਸ ਮਗਰੋਂ ਉਨ੍ਹਾਂ ਨੇ ਇਨਸਾਫ਼ ਮਿਲਣ ਦੀ ਗੱਲ ਕਹੀ ਸੀ। ਮਾਮਲੇ 'ਚ ਏਆਈਜੀ ਸੋਹਲ ਨੂੰ ਮਿਲਣ ਲਈ ਕਿਹਾ ਗਿਆ ਸੀ। ਵੀਰਵਾਰ ਨੂੰ ਜਦ ਸੋਹਲ ਨੂੰ ਮਿਲਣ ਲਈ ਪੁੱਜੇ ਤਾਂ ਕੁਝ ਵੀ ਸੁਣਨ ਦੀ ਬਜਾਏ ਉਸ ਨਾਲ ਹੱਥੋਪਾਈ ਕੀਤੀ ਗਈ।

---------

ਗੱਲ ਕਰਨ ਦਾ ਸਲੀਕਾ ਹੋਣਾ ਚਾਹੀਦੈ : ਕਰਮਜੀਤ

ਪੀੜਤਾ ਨੇ ਕਿਹਾ ਕਿ ਐੱਮਬੀਏ ਪਾਸ ਹਾਂ। ਵੀਰਵਾਰ ਨੂੰ ਦੋਵੇਂ ਧਿਰਾਂ ਨੂੰ ਸੱਦਿਆ ਗਿਆ ਸੀ। ਗੱਲ ਸੁਣਨ ਦੀ ਬਜਾਏ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਥੱਪੜ ਤਕ ਮਾਰਨ ਦੀ ਗੱਲ ਕਹੀ। ਕੋਈ ਸ਼ੌਕ ਨਾਲ ਸੈੱਲ 'ਚ ਨਹੀਂ ਆਉਂਦਾ। ਉਨ੍ਹਾਂ ਨੇ ਕਿਹਾ ਕਿ ਅੌਰਤਾਂ ਨਾਲ ਬੋਲਣ ਦਾ ਸਲੀਕਾ ਨਹੀਂ ਹੈ। ਉਥੇ ਪੀੜਤਾ ਦੀ ਮਾਂ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਸਰਕਾਰ ਵੱਲੋਂ ਸੈੱਲ ਬਣਾਏ ਗਏ ਸਨ ਪਰ ਕੋਈ ਵੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ।

-----

ਕਰਮਜੀਤ ਦੇ ਲਾਏ ਇਲਜ਼ਾਮ ਗ਼ਲਤ : ਸੋਹਲ

ਉਥੇ ਰਾਜਵਿੰਦਰ ਸਿੰਘ ਸੋਹਲ ਨੇ ਕਿਹਾ ਕਿ ਸਾਰੇ ਇਲਜ਼ਾਮ ਬੇਬੁਨਿਆਦ ਹਨ। ਸੋਹਲ ਨੇ ਕਿਹਾ ਕਿ ਕੇਸ ਫੈਮਿਲੀ ਵੈੱਲਫੇਅਰ ਕਮੇਟੀ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦੀ ਰਿਪੋਰਟ ਵੀ ਕਰਮਜੀਤ ਦੇ ਹੱਕ 'ਚ ਆਈ ਹੈ। ਉਸ ਨੂੰ ਕਿਸੇ ਵੀ ਤਰ੍ਹਾਂ ਦੇ ਧੱਕੇ ਨਹੀਂ ਮਾਰੇ ਗਏ।