ਕੋਰੋਨਾ ਦੀ ਵੈਕਸੀਨ ਤਿਆਰ ਹੋਣ ਦੇ ਬਾਅਦ ਕਿਸ ਨੂੰ ਦਿੱਤੀ ਜਾਵੇਗੀ ਪਹਿਲੀ ਡੋਜ਼, ਕੇਂਦਰੀ ਮੰਤਰੀ ਨੇ ਕੀਤਾ ਖੁਲਾਸਾ
ਦੁਨੀਆ 'ਚ ਮਹਾਮਾਰੀ ਸੰਕਟ ਦੌਰਾਨ ਦੇਸ਼ ਦੇ ਵਿਗਿਆਨੀ ਕੋਰੋਨਾ ਦੀ ਵੈਕਸੀਨ ਨੂੰ ਤਿਆਰ ਕਰਨ ਲਈ ਜੁੱਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦੱਸਿਆ ਕਿ ਦੇਸ਼ 'ਚ ਕੋਰੋਨਾ ਦੀ ਇਕ-ਦੋ ਨਹੀਂ ਬਲਕਿ ਤਿੰਨ-ਤਿੰਨ ਵੈਕਸੀਨ ਦਾ ਟਾ੍ਰਇਲ ਚੱਲ ਰਿਹਾ ਹੈ।
Publish Date: Sun, 16 Aug 2020 01:38 PM (IST)
Updated Date: Sun, 16 Aug 2020 03:17 PM (IST)
ਜੇਐੱਨਐੱਨ, ਨਵੀਂ ਦਿੱਲੀ : ਦੁਨੀਆ 'ਚ ਮਹਾਮਾਰੀ ਸੰਕਟ ਦੌਰਾਨ ਦੇਸ਼ ਦੇ ਵਿਗਿਆਨੀ ਕੋਰੋਨਾ ਦੀ ਵੈਕਸੀਨ ਨੂੰ ਤਿਆਰ ਕਰਨ ਲਈ ਜੁੱਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦੱਸਿਆ ਕਿ ਦੇਸ਼ 'ਚ ਕੋਰੋਨਾ ਦੀ ਇਕ-ਦੋ ਨਹੀਂ ਬਲਕਿ ਤਿੰਨ-ਤਿੰਨ ਵੈਕਸੀਨ ਦਾ ਟਾ੍ਰਇਲ ਚੱਲ ਰਿਹਾ ਹੈ। ਇਸ ਕਾਰਨ ਦੇਸ਼ ਦੇ ਲੋਕਾਂ 'ਚ ਜਲਦ ਹੀ ਕੋਰੋਨਾ ਦੀ ਵੈਕਸੀਨ ਆਉਣ ਦੀ ਉਮੀਦ ਹੈ। ਇਸ ਦੌਰਾਨ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਵੀ ਚਿਲਚਸਪੀ ਹੈ ਕਿ ਆਖੀਰ ਕੋਰੋਨਾ ਦੀ ਵੈਕਸੀਨ ਬਣਨ ਦੇ ਬਾਅਦ ਇਸ ਦੀ ਸਭ ਤੋਂ ਪਹਿਲੀ ਡੋਜ਼ ਕਿਸ ਨੂੰ ਦਿੱਤੀ ਜਾਵੇਗੀ।
ਇਸ ਨੂੰ ਲੈ ਕੇ ਦੇਸ਼ ਦੇ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੋਬੇ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਭਾਰ 'ਚ ਕੋਰੋਨਾ ਦੀ ਵੈਕਸੀਨ ਬਣਾਉਣ ਦੇ ਬਾਅਦ ਇਸ ਤੋਂ ਪਹਿਲਾਂ ਉਨ੍ਹਾਂ ਕੋਰੋਨਾ ਯੋਧਿਆਂ ਨੂੰ ਜਿੱਤੀ ਜਾਵੇਗੀ, ਜੋ ਦੇਸ਼ ਨੂੰ ਮਹਾਮਾਰੀ ਸੰਕਟ ਦੇ ਦੌਰ 'ਚ ਮਦਦ ਕਰਨ 'ਚ ਜੁੱਟੇ ਹੋਏ ਹਨ। ਕੇਂਦਰੀ ਸਿਹਤ ਮੰਤਰੀ ਅਸ਼ਵਨੀ ਚੋਬੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਨ ਲਈ ਵਿਗਿਆਨੀ ਬਹੁਤ ਮਿਹਨਤ ਕਰ ਰਹੇ ਹਨ ਤੇ ਜੇ ਉਨ੍ਹਾਂ ਦੀ ਕੋਸ਼ਿਸ਼ ਸਫ਼ਲ ਹੁੰਦੀ ਹੈ ਤਾਂ ਦੇਸ਼ ਨੂੰ ਕੋਰੋਨਾ ਵੈਕਸੀਨ ਮਿਲ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਕੋਰੋਨਾ ਯੋਧੇ, ਵੈਕਸੀਨ ਦੀ ਡੋਜ਼ ਪਾਉਣ ਵਾਲੇ ਪਹਿਲੇ ਵਿਅਕਤੀ ਹੋਣਗੇ।