ਇਸ ਦੌਰਾਨ ਭਾਰੀ ਮਾਤਰਾ ’ਚ ਡਰੱਗ ਵੀ ਬਰਾਮਦ ਕੀਤਾ ਗਿਆ ਹੈ। ਹਾਲਾਂਕਿ, ਇਹ ਇਸ ਤਰ੍ਹਾਂ ਦਾ ਕੋਈ ਪਹਿਲਾਂ ਮਾਮਲਾ ਨਹੀਂ ਹੈ। ਦਿੱਲੀ, ਮੁੰਬਈ, ਬੈਂਗਲੁਰੂ ਸਮੇਤ ਕਈ ਸ਼ਹਿਰਾਂ ’ਚ ਰੋਜ਼ਾਨਾ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਰੇਵ ਪਾਰਟੀਆਂ ਹੁੰਦੀਆਂ ਹਨ, ਜਿਥੇ ਖੁੱਲ੍ਹੇਆਮ
ਏਜੰਸੀ, ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ ’ਤੇ ਛਾਪਾ ਮਾਰ ਕੇ ਹਾਈ ਪ੍ਰੋਫਾਈਲ ਰੇਵ ਪਾਰਟੀ ਦਾ ਭਾਂਡਾ ਭੰਨ੍ਹ ਦਿੱਤਾ ਹੈ। ਇਸ ਦੌਰਾਨ ਭਾਰੀ ਮਾਤਰਾ ’ਚ ਡਰੱਗ ਵੀ ਬਰਾਮਦ ਕੀਤਾ ਗਿਆ ਹੈ। ਹਾਲਾਂਕਿ, ਇਹ ਇਸ ਤਰ੍ਹਾਂ ਦਾ ਕੋਈ ਪਹਿਲਾਂ ਮਾਮਲਾ ਨਹੀਂ ਹੈ। ਦਿੱਲੀ, ਮੁੰਬਈ, ਬੈਂਗਲੁਰੂ ਸਮੇਤ ਕਈ ਸ਼ਹਿਰਾਂ ’ਚ ਰੋਜ਼ਾਨਾ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਰੇਵ ਪਾਰਟੀਆਂ ਹੁੰਦੀਆਂ ਹਨ, ਜਿਥੇ ਖੁੱਲ੍ਹੇਆਮ ਆਯਾਸ਼ੀ ਦਾ ਪੂਰਾ ਇੰਤਜ਼ਾਮ ਹੁੰਦਾ ਹੈ। ਸ਼ਰਾਬ, ਡਰੱਗਸ ਅਤੇ ਨਾਚ-ਗਾਣੇ ਦੇ ਇਕ ਕਾਕਟੇਲ ਨੂੰ ਬੇਹੱਦ ਗੁਪਚੁੱਪ ਤਰੀਕੇ ਨਾਲ ਕਰਵਾਇਆ ਜਾਂਦਾ ਹੈ, ਜਿਸਦੀ ਕਿਸੇ ਨੂੰ ਭਿਣਕ ਤਕ ਨਹੀਂ ਲੱਗ ਪਾਉਂਦੀ। ਰੇਵ ਪਾਰਟੀਆਂ ਜ਼ਿਆਦਾਤਰ ਭੀੜਭਾੜ ਤੋਂ ਦੂਰ ਕਰਵਾਈਆਂ ਜਾਂਦੀਆਂ ਹਨ।
ਕੀ ਹੁੰਦੀ ਹੈ ਰੇਵ ਪਾਰਟੀ
ਦੁਨੀਆ ’ਚ ਰੇਵ ਪਾਰਟੀਆਂ ਦੀ ਦੌਰ ਕਾਫੀ ਤੇਜ਼ੀ ਨਾਲ ਵੱਧਜਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ 80 ਅਤੇ 90 ਦੇ ਦਹਾਕਿਆਂ ’ਚ ਹੀ ਇਨ੍ਹਾਂ ਪਾਰਟੀਆਂ ਦੀ ਸ਼ੁਰੂਆਤ ਹੋ ਗਈ ਸੀ। ਜੇਕਰ ਰੇਵ ਪਾਰਟੀ ਦੀ ਗੱਲ ਕਰੀਏ ਤਾਂ ਇਸਦਾ ਮਤਲਬ ਜੋਸ਼ ਅਤੇ ਮੌਜ ਮਸਤੀ ਨਾਲ ਭਰੀ ਮਹਿਫਲ਼ ਤੋਂ ਹੈ। ਇਨ੍ਹਾਂ ਪਾਰਟੀਆਂ ’ਚ ਧੜੱਲੇ ਨਾਲ ਗ਼ੈਰ-ਕਾਨੂੰਨੀ ਡਰੱਗਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬੇਹੱਦ ਗੁੱਪਚੁੱਪ ਤਰੀਕੇ ਨਾਲ ਹੋਣ ਵਾਲੀਆਂ ਇਨ੍ਹਾਂ ਪਾਰਟੀਆਂ ’ਚ ਰਈਸਜ਼ਾਦਿਆਂ ਦਾ ਮਜ਼ਮਾ ਲੱਗਾ ਹੁੰਦਾ ਹੈ। ਇਥੇ ਤੇਜ਼ ਮਿਊਜ਼ਿਕ ਵੱਜਦਾ ਹੈ। ਨਸ਼ੇ ’ਚ ਡੁੱਬੇ ਅਮੀਰਜ਼ਾਦੇ ਪੂਰੀ ਰਾਤ ਨਸ਼ਾ ਕਰਦੇ ਹਨ ਅਤੇ ਨੱਚਦੇ ਹਨ। ਇਨ੍ਹਾਂ ਪਾਰਟੀਆਂ ’ਚ ਜੰਮ ਕੇ ਪੈਸਾ ਵਹਿੰਦਾ ਹੈ। ਨਸ਼ੀਲੇ ਪਦਾਰਥ ਵੇਚਣ ਵਾਲਿਆਂ ਲਈ ਇਹ ਪਾਰਟੀਆਂ ਕਿਸੀ ਲਾਟਰੀ ਤੋਂ ਘੱਟ ਨਹੀਂ ਹੁੰਦੀਆਂ।
ਕਿਹੜੇ-ਕਿਹੜੇ ਡਰੱਗ ਦਾ ਹੁੰਦਾ ਹੈ ਇਸਤੇਮਾਲ
ਰੇਵ ਪਾਰਟੀਆਂ ’ਚ ਹਰ ਕੋਈ ਸ਼ਾਮਿਲ ਨਹੀਂ ਹੋ ਸਕਦਾ ਹੈ। ਇਸਦੇ ਲਈ ਮੋਟੀ ਰਕਮ ਚੁਕਾਉਣੀ ਪੈਂਦੀ ਹੈ। ਇਨ੍ਹਾਂ ਪਾਰਟੀਆਂ ’ਚ ਗਾਂਜਾ, ਚਰਸ, ਕੋਕੀਨ, ਹਸ਼ੀਸ਼, ਐੱਲਐੱਸਡੀ, ਮੇਫੇਡ੍ਰੋਨ ਜਿਹੇ ਡਰੱਗਜ਼ ਦਾ ਇਸਤੇਮਾਲ ਹੁੰਦਾ ਹੈ। ਇਨ੍ਹਾਂ ’ਚੋਂ ਜ਼ਿਆਦਾ ਡਰੱਗਸ ਦਾ ਅਸਰ ਕਰੀਬ 7 ਤੋਂ 8 ਘੰਟਿਆਂ ਤਕ ਰਹਿ ਸਕਦਾ ਹੈ। ਰੇਵ ਪਾਰਟੀਆਂ ’ਚ ਜ਼ਿਆਦਾਤਰ ਡਰੱਗਜ਼ ਇਸਦੇ ਪ੍ਰਬੰਧਕ ਹੀ ਉਪਲੱਬਧ ਕਰਵਾਉਂਦੇ ਹਨ। ਇਸ ਤਰ੍ਹਾਂ ਦੀਆਂ ਪਾਰਟੀਆਂ ’ਚ ਸਿਰਫ਼ ਲੜਕੇ ਹੀ ਨਹੀਂ ਬਲਕਿ ਲੜਕੀਆਂ ਦੀ ਗਿਣਤੀ ਵੀ ਵੱਧ ਹੁੰਦੀ ਹੈ।