International Plastic Bag Free Day 2021 : ਬੋਤਲ ’ਚ ਨਹੀਂ ਹੁਣ ਪੇਪਰ ਬਾਕਸ ’ਚ ਮਿਲੇਗਾ ਪਾਣੀ, ਦੋ ਨੌਜਵਾਨਾਂ ਨੇ ਈਕੋ ਫ੍ਰੈਂਡਲੀ ਵਾਟਰ ਬਾਕਸ ਬਣਾਉਣ ’ਚ ਕੀਤੀ ਪਹਿਲ
ਪਲਾਸਟਿਕ ਦੇ ਕੂੜੇ ਨੂੰ ਘੱਟ ਕਰਨ ਲਈ ਹੈਦਰਾਬਾਦ ਸਥਿਤ ਇਕ ਸਟਾਰਟ ਅਪ ਨੇ ਪਲਾਸਟਿਕ ਦੀ ਪਾਣੀ ਦੀ ਬੋਤਲ ਦੀ ਥਾਂ ਈਕੋ ਫ੍ਰੈਂਡਲੀ ਪਾਣੀ ਦਾ ਬਾਕਸ ਬਣਾਇਆ ਹੈ।
Publish Date: Sat, 03 Jul 2021 11:28 AM (IST)
Updated Date: Sat, 03 Jul 2021 04:04 PM (IST)
ਭਾਰਤ ਲਈ ਵਾਤਾਵਰਣ ਦਾ ਸੰਕਟ ਦਿਨੋ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ। ਇਸ ਨਾਲ ਨਜਿੱਠਣਾ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਭਾਵੇਂ ਕਿ ਦੇਸ਼ ਵਿਚ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲੱਗੀ ਹੈ ਪਰ ਅੱਜ ਵੀ ਇਸ ਦੀ ਵਰਤੋਂ ਵੱਡੀ ਮਾਤਰਾ ਵਿਚ ਕੀਤੀ ਜਾ ਰਹੀ ਹੈ, ਜਿਸ ਕਾਰਨ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੈ। ਪਲਾਸਟਿਕ ਦੇ ਕੂੜੇ ਨੂੰ ਘੱਟ ਕਰਨ ਲਈ ਹੈਦਰਾਬਾਦ ਸਥਿਤ ਇਕ ਸਟਾਰਟ ਅਪ ਨੇ ਪਲਾਸਟਿਕ ਦੀ ਪਾਣੀ ਦੀ ਬੋਤਲ ਦੀ ਥਾਂ ਈਕੋ ਫ੍ਰੈਂਡਲੀ ਪਾਣੀ ਦਾ ਬਾਕਸ ਬਣਾਇਆ ਹੈ।
ਇਹ ਵਾਤਾਵਰਣ ਦੀ ਸੰਭਾਲ ਵੱਲ ਸ਼ਲਾਘਾਯੋਗ ਕਦਮ ਹੈ। ਹੈਦਰਾਬਾਦ ਦੇ ਦੋ ਟੈਕਨੀਕਲ ਐਕਸਪਰਟ ਸੁਨੀਥ ਤਾਤਿਨੇਨੀ ਅਤੇ ਚੈਤਨਯ ਅਯਿਨਪੁੜੀ ਨੇ ਕੈਰੋ ਵਾਟਰ ਦੀ ਸ਼ੁਰੂਆਤ ਕੀਤੀ ਹੈ। ਇਸ ਕੰਮ ਲਈ ਉਨ੍ਹਾਂ ਨੇ ਕਾਰਪੋਰੇਟ ਸੈਕਟਰ ਤੋਂ ਆਪਣੀ ਨੌਕਰੀ ਛੱਡ ਦਿੱਤੀ। ਕੈਰੋ ਵਾਟਰ ਦੇ ਸਹਿ ਸੰਸਥਾਪਕ ਸੁਨੀਥ ਨੇ ਕਿਹਾ,‘ਕਾਰਡਬੋਰਡ ਪੈਕੇਜਿੰਗ ਦੇ ਨਾਲ ਪਾਣੀ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਅਤੇ ਇਸ ਦਾ ਟੀਚਾ ਪਲਾਸਿਕ ਦੀ ਵਰਤੋਂ ਨੂੰ 85 ਫੀਸਦ ਤਕ ਖਤਮ ਕਰਨਾ ਹੈ। ਇਹ 100 ਫੀਸਦ ਰੀਸਾਈਕਲ ਕੀਤਾ ਜਾ ਸਕਦਾ ਹੈ।’
ਉਨ੍ਹਾਂ ਕਿਹਾ,‘5 ਲੀਟਰ ਦੀ ਬੋਤਲ ਜੋ 75 ਰੁਪਏ ਦੀ ਵੇਚੀ ਜਾਂਦੀ ਹੈ, ਅਸੀਂ ਸਿਰਫ਼ 40 ਤੋਂ 45 ਗ੍ਰਾਮ ਪਲਾਸਟਿਕ ਦੀ ਵਰਤੋਂ ਕਰਦੇ ਹਾਂ। 20 ਲੀਟਰ ਲਈ ਜੋ 120 ਰੁਪਏ ਦੀ ਵੇਚੀ ਜਾਂਦੀ ਹੈ,ਵਿਚ 90 ਗ੍ਰਾਮ ਪਲਾਸਟਿਕ ਦੀ ਵਰਤੋਂ ਕਰਦੇ ਹਾਂ। ਪਾਣੀ ਸਾਡੀ ਐਪ ਜ਼ਰੀਏ ਵੰਡਿਆ ਜਾਂਦਾ ਹੈ ਅਤੇ ਵਰਤੋਂ ਤੋਂ ਬਾਅਦ ਪਾਣੀ ਬੋਤਲਾਂ ਸਾਨੂੰ ਵਾਪਸ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਰੀਸਾਈਕਲ ਕਰਦੇ ਹਾਂ।’