ਸਾਵਧਾਨ ! ਇਹ ਕੋਈ ਫਿਲਮ ਨਹੀਂ, ਹਕੀਕਤ ਹੈ: ਘਰ ਦੀਆਂ ਪੌੜੀਆਂ ਚੜ੍ਹਿਆ 'ਮੌਤ ਦਾ ਸ਼ਿਕਾਰੀ', ਦੇਖੋ ਵੀਡੀਓ
ਇਹ ਘਟਨਾ ਦਾ ਸਥਾਨ ਨਵਬਹਾਰ ਇਲਾਕਾ ਸ਼ਿਮਲਾ ਹੈ। ਇਸ ਘਟਨਾ ਵਿੱਚ ਤੇਂਦੁਆ ਸੀੜੀਆਂ ਰਾਹੀਂ ਘਰ ਦੀ ਦੂਜੀ ਮੰਜ਼ਿਲ ਤੱਕ ਪਹੁੰਚ ਗਿਆ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਥਾਨਕ ਲੋਕ ਬਹੁਤ ਡਰ ਪੈਦਾ ਹੋ ਗਿਆ ਤੇ ਲੋਕ ਡਰੇ ਹੋਏ ਹਨ। ਇਸ ਤੋਂ ਪਹਿਲਾਂ ਮਲਿਆਣਾ ਇਲਾਕੇ ਵਿੱਚ ਤੇਂਦੁਆ ਇੱਕ ਪਾਲਤੂ ਕੁੱਤੇ ਨੂੰ ਚੁੱਕ ਕੇ ਲੈ ਗਿਆ ਸੀ
Publish Date: Thu, 22 Jan 2026 10:43 AM (IST)
Updated Date: Thu, 22 Jan 2026 10:57 AM (IST)
ਜਾਸ, ਸ਼ਿਮਲਾ : ਸ਼ਿਮਲਾ ਦੇ ਨਵਬਹਾਰ ਖੇਤਰ ਵਿੱਚ ਦੇਰ ਰਾਤ ਇੱਕ ਤੇਂਦੁਆ ਰਿਹਾਇਸ਼ੀ ਮਕਾਨ ਦੇ ਅੰਦਰ ਵੜ ਗਿਆ। ਸੀਸੀਟੀਵੀ (CCTV) ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਂਦੁਆ ਬੜੀ ਆਰਾਮ ਨਾਲ ਪੌੜੀਆਂ ਚੜ੍ਹ ਕੇ ਦੂਜੀ ਮੰਜ਼ਿਲ ਤੱਕ ਪਹੁੰਚ ਗਿਆ। ਖੁਸ਼ਕਿਸਮਤੀ ਰਹੀ ਕਿ ਉਸ ਵੇਲੇ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਿਆ ਅਤੇ ਉਹ ਵਾਪਸ ਜੰਗਲ ਵੱਲ ਚਲਾ ਗਿਆ।
ਇਹ ਘਟਨਾ ਦਾ ਸਥਾਨ ਨਵਬਹਾਰ ਇਲਾਕਾ ਸ਼ਿਮਲਾ ਹੈ। ਇਸ ਘਟਨਾ ਵਿੱਚ ਤੇਂਦੁਆ ਸੀੜੀਆਂ ਰਾਹੀਂ ਘਰ ਦੀ ਦੂਜੀ ਮੰਜ਼ਿਲ ਤੱਕ ਪਹੁੰਚ ਗਿਆ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਥਾਨਕ ਲੋਕ ਬਹੁਤ ਡਰ ਪੈਦਾ ਹੋ ਗਿਆ ਤੇ ਲੋਕ ਡਰੇ ਹੋਏ ਹਨ। ਇਸ ਤੋਂ ਪਹਿਲਾਂ ਮਲਿਆਣਾ ਇਲਾਕੇ ਵਿੱਚ ਤੇਂਦੁਆ ਇੱਕ ਪਾਲਤੂ ਕੁੱਤੇ ਨੂੰ ਚੁੱਕ ਕੇ ਲੈ ਗਿਆ ਸੀ। ਸ਼ਿਮਲਾ ਦੇ ਲਿਫਟ, ਕੈਥੂ ਪਾਰਕਿੰਗ ਅਤੇ ਹੋਰ ਕਈ ਇਲਾਕਿਆਂ ਵਿੱਚ ਵੀ ਤੇਂਦੁਏ ਦੀ ਹਲਚਲ ਦੇਖੀ ਗਈ ਹੈ। ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਜੰਗਲਾਂ ਵਿੱਚ ਸ਼ਿਕਾਰ ਦੀ ਕਮੀ ਕਾਰਨ ਤੇਂਦੁਏ ਭੋਜਨ ਦੀ ਭਾਲ ਵਿੱਚ ਸ਼ਹਿਰੀ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵੱਲ ਆ ਰਹੇ ਹਨ।
ਵਣ ਵਿਭਾਗ ਦੀ ਸਲਾਹ
ਲੋਕਾਂ ਦੀ ਮੰਗ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਪਿੰਜਰੇ ਲਗਾਏ ਜਾਣ। ਵਣ ਵਿਭਾਗ ਨੇ ਲੋਕਾਂ ਨੂੰ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਹੈ ਕਿ ਰਾਤ ਦੇ ਸਮੇਂ ਘਰਾਂ ਤੋਂ ਬਾਹਰ ਨਾ ਨਿਕਲੋ। ਕਦੇ ਵੀ ਇਕੱਲੇ ਬਾਹਰ ਨਾ ਘੁੰਮੋ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖੋ।ਵਿਭਾਗ ਵੱਲੋਂ ਤੇਂਦੁਏ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।