Vice President Salary and Pension : ਭਾਰਤ ਦੇ ਉਪ-ਰਾਸ਼ਟਰਪਤੀ ਨੂੰ ਹਰ ਮਹੀਨੇ 4 ਲੱਖ ਰੁਪਏ ਤਨਖਾਹ ਦੇ ਰੂਪ 'ਚ ਦਿੱਤੇ ਜਾਂਦੇ ਹਨ। ਇਸ ਦੇ ਨਾਲ ਉਨ੍ਹਾਂ ਨੂੰ ਕਈ ਕਿਸਮ ਦੇ ਭੱਤੇ ਵੀ ਮਿਲਦੇ ਹਨ, ਜੋ ਕਿ ਤਨਖਾਹ 'ਚ ਸ਼ਾਮਲ ਨਹੀਂ ਹੁੰਦੇ। ਵੇਖਿਆ ਜਾਵੇ ਤਾਂ ਉਪ-ਰਾਸ਼ਟਰਪਤੀ ਦੀ ਕੋਈ ਤਨਖਾਹ ਨਹੀਂ ਹੁੰਦੀ। ਉਨ੍ਹਾਂ ਨੂੰ ਉੱਚ ਸਦਨ ਰਾਜਸਭਾ ਦੇ ਚੇਅਰਮੈਨ ਦੇ ਤੌਰ 'ਤੇ ਤਨਖਾਹ ਦਿੱਤੀ ਜਾਂਦੀ ਹੈ।
Vice President Salary and Pension : ਨਵੀਂ ਦਿੱਲੀ : ਕੱਲ੍ਹ ਯਾਨੀ 21 ਜੁਲਾਈ ਨੂੰ ਦੇਸ਼ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਆਪਣੇ ਅਸਤੀਫੇ ਦਾ ਕਾਰਨ ਖਰਾਬ ਸਿਹਤ ਦੱਸਿਆ ਹੈ। ਆਓ ਜਾਣੀਏ ਕਿ ਉਨ੍ਹਾਂ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ 'ਤੇ ਕਿੰਨੀ ਤਨਖਾਹ ਮਿਲਦੀ ਸੀ ਤੇ ਇਸ ਦੇ ਨਾਲ ਉਨ੍ਹਾਂ ਨੂੰ ਕਿੰਨੀ ਪੈਨਸ਼ਨ ਮਿਲੇਗੀ।
ਮੀਡੀਆ ਰਿਪੋਰਟਾਂ ਅਨੁਸਾਰ, ਭਾਰਤ ਦੇ ਉਪ-ਰਾਸ਼ਟਰਪਤੀ ਨੂੰ ਹਰ ਮਹੀਨੇ 4 ਲੱਖ ਰੁਪਏ ਤਨਖਾਹ ਦੇ ਰੂਪ 'ਚ ਦਿੱਤੇ ਜਾਂਦੇ ਹਨ। ਇਸ ਦੇ ਨਾਲ ਉਨ੍ਹਾਂ ਨੂੰ ਕਈ ਕਿਸਮ ਦੇ ਭੱਤੇ ਵੀ ਮਿਲਦੇ ਹਨ, ਜੋ ਕਿ ਤਨਖਾਹ 'ਚ ਸ਼ਾਮਲ ਨਹੀਂ ਹੁੰਦੇ। ਵੇਖਿਆ ਜਾਵੇ ਤਾਂ ਉਪ-ਰਾਸ਼ਟਰਪਤੀ ਦੀ ਕੋਈ ਤਨਖਾਹ ਨਹੀਂ ਹੁੰਦੀ। ਉਨ੍ਹਾਂ ਨੂੰ ਉੱਚ ਸਦਨ ਰਾਜਸਭਾ ਦੇ ਚੇਅਰਮੈਨ ਦੇ ਤੌਰ 'ਤੇ ਤਨਖਾਹ ਦਿੱਤੀ ਜਾਂਦੀ ਹੈ।
ਨਿਯਮਾਂ ਅਨੁਸਾਰ, ਜਗਦੀਪ ਧਨਖੜ ਨੂੰ ਅਸਤੀਫੇ ਤੋਂ ਬਾਅਦ ਵੀ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਰਹੇਗੀ। ਉਨ੍ਹਾਂ ਨੂੰ ਆਪਣੀ ਤਨਖਾਹ ਦਾ ਅੱਧਾ ਹਿੱਸਾ ਪੈਨਸ਼ਨ ਦੇ ਤੌਰ 'ਤੇ ਦਿੱਤਾ ਜਾਵੇਗਾ। ਇਸ ਅਨੁਸਾਰ, ਉਨ੍ਹਾਂ ਨੂੰ 1,50,000 ਰੁਪਏ ਤੋਂ 2,00,000 ਰੁਪਏ ਤਕ ਪੈਨਸ਼ਨ ਦੇ ਤੌਰ 'ਤੇ ਮਿਲਣਗੇ।
ਮੀਡੀਆ ਰਿਪੋਰਟਾਂ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਤੀ ਮਹੀਨਾ 1.66 ਲੱਖ ਰੁਪਏ ਤਨਖਾਹ ਦੇ ਤੌਰ 'ਤੇ ਦਿੱਤੇ ਜਾਂਦੇ ਹਨ। ਇਸ ਦੇ ਨਾਲ ਉਨ੍ਹਾਂ ਨੂੰ ਵੀ ਕਈ ਕਿਸਮ ਦੇ ਭੱਤੇ ਦਿੱਤੇ ਜਾਂਦੇ ਹਨ। ਇਸ ਤਰ੍ਹਾਂ, ਉਪਰਾਸ਼ਟਰਪਤੀ ਨੂੰ 4 ਲੱਖ ਰੁਪਏ ਸਿਰਫ ਤਨਖਾਹ ਦੇ ਤੌਰ 'ਤੇ ਮਿਲਦੇ ਹਨ।
ਸਿਰਫ ਚੰਗੀ ਤਨਖਾਹ ਤੇ ਪੈਨਸ਼ਨ ਹੀ ਨਹੀਂ, ਸਰਕਾਰ ਵੱਲੋਂ ਉਨ੍ਹਾਂ ਨੂੰ ਕਈ ਕਿਸਮ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ:
- ਉਨ੍ਹਾਂ ਨੂੰ ਲੁਟਿਅਨਜ਼ ਜ਼ੋਨ 'ਚ ਆਲਿਸ਼ਾਨ ਘਰ ਮਿਲਦਾ ਹੈ।
- ਉਨ੍ਹਾਂ ਨੂੰ ਇਕ ਸਰਕਾਰੀ ਗੱਡੀ ਅਤੇ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ।
- ਕੰਮਕਾਜ ਲਈ ਕਈ ਕਿਸਮ ਦੇ ਸਟਾਫ ਵੀ ਦਿੱਤੇ ਜਾਂਦੇ ਹਨ।
- ਇਸ ਦੇ ਨਾਲ ਹੀ ਮੈਡੀਕਲ ਖਰਚ ਅਤੇ ਯਾਤਰਾ ਦਾ ਖਰਚ ਵੀ ਦਿੱਤਾ ਜਾਂਦਾ ਹੈ।