ਕਾਂਗਰਸ ਦੀ ਹਕੂਮਤ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਸਿੱਧਰਮੱਈਆ (ਕਰਨਾਟਕ), ਏ. ਰੇਵੰਤ ਰੈੱਡੀ (ਤੇਲੰਗਾਨਾ) ਅਤੇ ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਵੀ ਇਸ ਮੌਕੇ ਸ਼ਾਮਲ ਹੋਏ। ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਤੋਂ ਇਲਾਵਾ ਖੱਬੇ ਪੱਖੀ ਆਗੂ ਅਤੇ ਭਾਜਪਾ ਦੇ ਲੋਕ ਇਸ ਮੌਕੇ ਸ਼ਾਮਲ ਸਨ।

ਤਿਰੁਵਨੰਤਪੁਰਮ (ਪੀਟੀਆਈ) : ਕੇਰਲਮ ਵਿਚ ਖੱਬੇਪੱਖੀ ਮੋਰਚੇ ਨੂੰ ਪਿੱਛੇ ਛੱਡ ਕੇ ਕਾਂਗਰਸ ਦੇ ਅਗਵਾਈ ਵਾਲੇ ਯੂਡੀਐੱਫ (ਯੂਨਾਈਟਿਡ ਡੈਮੋਕ੍ਰੇਟਿਕ ਫਰੰਟ) ਨੂੰ ਇਕ ਦਹਾਕੇ ਬਾਅਦ ਸੱਤਾ ਵਿਚ ਵਾਪਸ ਲਿਆਉਣ ਵਾਲੇ ਵੀਡੀ ਸਤੀਸ਼ਨ ਨੇ ਸੋਮਵਾਰ ਨੂੰ ਸੂਬੇ ਦੀ ਕਮਾਨ ਸੰਭਾਲ ਲਈ। ਮੁੱਖ ਮੰਤਰੀ ਸਤੀਸ਼ਨ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ 20 ਮੈਂਬਰਾਂ ਨੂੰ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਇਕ ਸਮਾਰੋਹ ਵਿਚ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਯੂਡੀਐੱਫ ਦੀ ਦੂਜੀ ਸਭ ਤੋਂ ਵੱਡੀ ਭਾਈਵਾਲ ਪਾਰਟੀ ਆਈਯੂਐੱਫਮਐੱਫ (ਇੰਡੀਅਨ ਯੂਨੀਅਨ ਮੁਸਲਿਮ ਲੀਗ) ਸਮੇਤ ਗੱਠਜੋੜ ਦੀਆਂ ਹੋਰ ਪਾਰਟੀਆਂ ਨੂੰ ਵੀ ਮੰਤਰੀ ਮੰਡਲ ਵਿਚ ਸਥਾਨ ਦਿੱਤਾ ਗਿਆ ਹੈ।
ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਕਈ ਹੋਰ ਲੋਕ ਸਹੁੰ ਚੁੱਕ ਸਮਾਰੋਹ ਵਿਚ ਮੌਜੂਦ ਰਹੇ। ਕਾਂਗਰਸ ਦੀ ਹਕੂਮਤ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਸਿੱਧਰਮੱਈਆ (ਕਰਨਾਟਕ), ਏ. ਰੇਵੰਤ ਰੈੱਡੀ (ਤੇਲੰਗਾਨਾ) ਅਤੇ ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਵੀ ਇਸ ਮੌਕੇ ਸ਼ਾਮਲ ਹੋਏ। ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਤੋਂ ਇਲਾਵਾ ਖੱਬੇ ਪੱਖੀ ਆਗੂ ਅਤੇ ਭਾਜਪਾ ਦੇ ਲੋਕ ਇਸ ਮੌਕੇ ਸ਼ਾਮਲ ਸਨ। ਕੇਰਲਮ ਦੇ ਵੱਖ-ਵੱਖ ਹਿੱਸਿਆਂ ਤੋਂ ਤਿਰੂਵਨੰਤਪੁਰਮ ਪਹੁੰਚੇ ਹਜ਼ਾਰਾਂ ਕਾਂਗਰਸੀ ਵਰਕਰ ਅਤੇ ਪਾਰਟੀ ਦੇ ਸਮਰਥਕ ਉਤਸ਼ਾਹ ਵਿਚ ਨਜ਼ਰ ਆਏ। ਸਹੁੰ ਚੁੱਕ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਕਈ ਸਿਆਸੀ ਵਰਕਰ ਢੋਲ ਦੀ ਥਾਪ 'ਤੇ ਨੱਚਦੇ ਨਜ਼ਰੀਂ ਪਏ। ਮੰਤਰੀ ਮੰਡਲ ਵਿਚ ਮੁੱਖ ਮੰਤਰੀ ਸਤੀਸ਼ਨ ਸਮੇਤ 14 ਨਵੇਂ ਚਿਹਰੇ ਹਨ। 2001 ਤੋਂ ਪਰਵੂਰ ਹਲਕੇ ਤੋਂ ਚੁਣੇ ਜਾਣ ਦੇ ਬਾਵਜੂਦ, ਸਤੀਸ਼ਨ ਪਹਿਲੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਰਹੇ ਹਨ।
ਸਹੁੰ ਚੁੱਕ ਸਮਾਰੋਹ ਤੋਂ ਬਾਅਦ ਸਤੀਸ਼ਨ ਦੀ ਰਹਿਨੁਮਾਈ ਵਿਚ ਨਵੇਂ ਮੰਤਰੀ ਮੰਡਲ ਨੇ ਸੂਬਾ ਸਕੱਤਰੇਤ ਵਿਚ ਆਪਣੀ ਪਹਿਲੀ ਬੈਠਕ ਕੀਤੀ ਅਤੇ ਚੋਣ ਪ੍ਰਚਾਰ ਦੌਰਾਨ ਐਲਾਨੇ ਪੰਜ ਪ੍ਰੋਗਰਾਮਾਂ ਵਿੱਚੋਂ ਦੋ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਵਿਚ 15 ਜੂਨ ਤੋਂ ਸੂਬਾ ਟਰਾਂਸਪੋਰਟ ਦੀਆਂ ਬੱਸਾਂ ਵਿਚ ਔਰਤੰ ਲਈ ਮੁਫ਼ਤ ਯਾਤਰਾ ਅਤੇ ਬਿਰਧਾਂ ਲਈ ਨੂੰ ਸਮਰਪਤ ਵਿਭਾਗ ਦਾ ਗਠਨ ਸ਼ਾਮਲ ਹੈ। ਆਸ਼ਾ ਕਰਮਚਾਰੀਆਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ, ਯੂਡੀਐੱਫ ਕੈਬਨਿਟ ਨੇ ਉਨ੍ਹਾਂ ਦੇ ਭੱਤੇ ਵਿਚ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਵਾਧੇ ਨੂੰ ਵੀ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਕੁੱਲ ਮਹੀਨਾਵਾਰ ਉਜਰਤ 12 ਹਜ਼ਾਰ ਰੁਪਏ ਹੋ ਗਈ ਹੈ ਹਾਲਾਂਕਿ, ਇਹ ਯੂਡੀਐੱਫ ਦੇ ਚੋਣਾਵੀ ਐਲਾਨਨਾਮੇ ਵਿਚ ਕੀਤੇ ਗਏ ਵਾਅਦੇ ਤੋਂ ਘੱਟ ਹੈ।
ਨਵੇਂ ਮੰਤਰੀ ਮੰਡਲ ਵਿਚ ਕਾਂਗਰਸ ਦੇ ਸੀਨੀਅਰ ਆਗੂ ਰਮੇਸ਼ ਚੇਨੀਥਲਾ, ਕੇ. ਮੁਰਲੀਧਰਨ, ਏਪੀ ਅਨਿਲ ਕੁਮਾਰ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸੰਨੀ ਜੋਸਫ ਨੂੰ ਸ਼ਾਮਲ ਕੀਤਾ ਗਿਆ ਹੈ। ਆਈਯੂਐੱਮਐੱਲ ਦੇ ਸੀਨੀਅਰ ਆਗੂ ਪੀਕੇ ਕੁੰਹਾਲੀਕੁੱਟੀ, ਆਰਐੱਸਪੀ (ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ) ਦੇ ਆਗੂ ਸ਼ਿਬੂ ਬੇਬੀ ਜਾਨ, ਕੇਰਲਮ ਕਾਂਗਰਸ ਦੇ ਆਗੂ ਐੱਮ ਜੋਸਫ, ਕੇਰਲਮ ਕਾਂਗਰਸ (ਜੈਕਬ ਗਰੁੱਪ) ਦੇ ਆਗੂ ਅਨੂਪ ਜੈਕਬ ਅਤੇ ਸੀਐੱਮਪੀ (ਕਮਿਊਨਿਸਟ ਪਾਰਟੀ ਮਾਰਕਸਵਾਦੀ ਪਾਰਟੀ) ਦੇ ਆਗੂ ਕਾਮਰੇਡ ਸੀਪੀ ਜਾਨ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀ ਮੰਡਲ ਵਿਚ ਦੋ ਔਰਤਾਂ ਵੀ ਸ਼ਾਮਲ ਹਨ-ਇਕ ਹੈ ਵਿਧਾਇਕਾ ਬਿੰਦੂ ਕ੍ਰਿਸ਼ਨਾ ਅਤੇ ਦੂਜੀ ਹੈ ਵਿਧਾਇਕਾ ਕੇਏ ਤુલਸੀ, ਜੋ ਕਿ ਮੰਤਰੀ ਬਣੇ ਹਨ।
ਦੋ ਮੰਤਰੀਆਂ ਨੇ ਰੱਬ ਦ ਨਾਂ ’ਤੇ ਸਹੁੰ ਨਹੀਂ ਚੁੱਕੀ : ਸਹੁੰ ਚੁੱਕ ਦੌਰਾਨ ਦੋ ਮੰਤਰੀਆਂ ਨੇ ਈਸ਼ਵਰ ਦੇ ਨਾਂ 'ਤੇ ਸਹੁੰ ਚੁੱਕਣ ਦੀ ਬਜਾਏ ਆਧਿਕਾਰਤ ਸਹੁੰ ਚੁੱਕਣ ਦਾ ਬਦਲ ਚੁਣਿਆ। ਇਨ੍ਹਾਂ ਵਿਚ ਆਰਐੱਸਪੀ ਦੇ ਆਗੂ ਸ਼ਿਬੂ ਬੇਬੀ ਜਾਨ ਅਤੇ ਸੀਐੱਮਪੀ ਦੇ ਆਗੂ ਸੀਪੀ ਜਾਨ ਸ਼ਾਮਲ ਹਨ। ਇਹ ਦੋਵੇਂ ਆਗੂ ਖੱਬੇਪੱਖੀ-ਸਮਾਜਵਾਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਹਨ ਪਰ ਯੂਡੀਐੱਫ ਦੇ ਮੈਂਬਰ ਹਨ।