Vaishno Devi Yatra : ਸ਼੍ਰਾਈਨ ਬੋਰਡ ਅਨੁਸਾਰ, ਤੀਰਥਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਵੈਲਿਡ ਪਛਾਣ ਪੱਤਰ ਆਪਣੇ ਨਾਲ ਰੱਖਣ। ਇਸ ਦੇ ਨਾਲ ਹੀ ਨਿਰਧਾਰਤ ਮਾਰਗਾਂ ਦਾ ਪਾਲਣ ਕਰਨ ਤੇ ਜ਼ਮੀਨੀ ਮੁਲਾਜ਼ਮਾਂ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
Vaishno Devi Yatra : ਡਿਜੀਟਲ ਡੈਸਕ, ਜੰਮੂ : ਪਿਛਲੇ 17 ਦਿਨਾਂ ਤੋਂ ਰੁਕੀ ਹੋਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਹੁਣ ਮੁੜ ਸ਼ੁਰੂ ਹੋਣ ਜਾ ਰਹੀ ਹੈ। ਮੌਸਮ ਦੀ ਖਰਾਬੀ ਤੇ ਪਵਿੱਤਰ ਤੀਰਥ ਅਸਥਾਨ ਤਕ ਜਾਣ ਵਾਲੇ ਮਾਰਗ ਦੀ ਜ਼ਰੂਰੀ ਸਾਂਭ-ਸੰਭਾਲ ਕਾਰਨ ਇਹ ਯਾਤਰਾ ਆਰਜ਼ੀ ਤੌਰ 'ਤੇ ਰੁਕੀ ਸੀ। ਸ਼੍ਰਾਈਨ ਬੋਰਡ ਨੇ ਨਰਾਤਿਆਂ ਤੋਂ ਪਹਿਲਾਂ ਯਾਤਰਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 14 ਸਤੰਬਰ, ਐਤਵਾਰ ਤੋਂ ਇਕ ਵਾਰ ਫਿਰ ਸ਼ੁਰੂ ਕੀਤੀ ਜਾਵੇਗੀ।
ਸ਼੍ਰਾਈਨ ਬੋਰਡ ਅਨੁਸਾਰ, ਤੀਰਥਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਵੈਲਿਡ ਪਛਾਣ ਪੱਤਰ ਆਪਣੇ ਨਾਲ ਰੱਖਣ। ਇਸ ਦੇ ਨਾਲ ਹੀ ਨਿਰਧਾਰਤ ਮਾਰਗਾਂ ਦਾ ਪਾਲਣ ਕਰਨ ਤੇ ਜ਼ਮੀਨੀ ਮੁਲਾਜ਼ਮਾਂ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਯਾਤਰਾ ਦੇ ਸਮੇਂ RFID-ਆਧਾਰਿਤ ਟ੍ਰੈਕਿੰਗ ਕਾਰਡ ਪਹਿਨਣਾ ਵੀ ਲਾਜ਼ਮੀ ਹੋਵੇਗਾ। ਲਾਈਵ ਅੱਪਡੇਟ, ਬੁਕਿੰਗ ਸੇਵਾਵਾਂ ਤੇ ਹੈਲਪਲਾਈਨ ਸਹਾਇਤਾ ਲਈ ਭਗਤਾਂ ਨੂੰ ਸ਼੍ਰਾਈਨ ਬੋਰਡ ਦੀ ਅਧਿਕਾਰਤ ਵੈਬਸਾਈਟ "www.maavaishnodevi.org" 'ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਇਸ ਦੇ ਨਾਲ ਹੀ ਸ਼੍ਰਾਈਨ ਬੋਰਡ ਨੇ ਆਰਜ਼ੀ ਮੁਅੱਤਲੀ ਦੌਰਾਨ ਸਾਰੇ ਭਗਤਾਂ ਦੇ ਸਬਰ ਅਤੇ ਸਮਝ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ।
ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਸੋਲ਼ਾ ਦਿਨਾਂ ਤੋਂ ਰੁਕੀ ਹੋਈ ਸੀ। ਹੁਣ 14 ਸਤੰਬਰ ਤੋਂ ਯਾਤਰਾ ਮੁੜ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਜਾਣਨਾ ਜ਼ਰੂਰੀ ਹੈ ਕਿ 26 ਅਗਸਤ ਨੂੰ ਕਟੜਾ ਖੇਤਰ ਦੀਆਂ ਤ੍ਰਿਕੁਟਾ ਪਹਾੜੀਆਂ 'ਚ ਅਧਕੁਆਰੀ 'ਚ ਬੱਦਲ ਫਟਣ ਕਾਰਨ ਜ਼ਮੀਨ ਖਿਸਕਣ ਦੌਰਾਨ 34 ਤੀਰਥਯਾਤਰੀਆਂ ਦੀ ਮੌਤ ਹੋ ਗਈ ਸੀ ਤੇ 20 ਹੋਰ ਜ਼ਖਮੀ ਹੋ ਗਏ ਸਨ। ਯਾਤਰਾ ਉਸੇ ਦਿਨ ਅਗਲੇ ਹੁਕਮਾਂ ਤਕ ਰੋਕ ਦਿੱਤੀ ਗਈ ਸੀ।
ਉਮੀਦ ਕੀਤੀ ਜਾ ਰਹੀ ਸੀ ਕਿ ਯਾਤਰਾ ਮੁੜ ਸ਼ੁਰੂ ਹੋਣ ਦਾ ਐਲਾਨ ਸ਼ਨਿਚਰਵਾਰ ਜਾਂ ਐਤਵਾਰ ਨੂੰ ਕੀਤਾ ਜਾਵੇਗਾ ਕਿਉਂਕਿ ਗੁਫਾ ਮੰਦਰ ਤਕ ਜਾਣ ਵਾਲੇ ਮਾਰਗ 'ਤੇ ਜ਼ਿਆਦਾਤਰ ਮਰੰਮਤ ਦਾ ਕੰਮ ਪੂਰਾ ਹੋ ਚੁੱਕਾ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਹੀ ਯਾਤਰਾ ਦੇ ਸਬੰਧ ਵਿਚ ਸ਼੍ਰਾਈਨ ਬੋਰਡ ਨੇ ਅੱਪਡੇਟ ਦੇ ਦਿੱਤਾ।
(ਨਿਊਜ਼ ਏਜੰਸੀ PTI ਦੇ ਨਾਲ)