ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ 24 ਘੰਟਿਆਂ 'ਚ ਬਦਲਿਆ ਫੈਸਲਾ, ਕਾਂਗਰਸ MP ਰਾਹੁਲ ਗਾਂਧੀ ਵਿਰੁੱਧ ਨਹੀਂ ਹੋਵੇਗੀ FIR
ਜੱਜ ਸੁਭਾਸ਼ ਵਿਦਿਆਰਤੀ ਦੇ ਸਿੰਗਲ ਬੈਂਚ ਨੇ ਕਰਨਾਟਕ ਦੇ ਬੀਜੇਪੀ ਕਾਰਕੁੰਨ ਐੱਸ. ਵਿਗਨੇਸ਼ ਸ਼ਿਸਿਰ ਦੀ ਪਟੀਸ਼ਨ 'ਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਪਰ, ਫੈਸਲੇ ਦੀ ਕਾਪੀ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਜੱਜ ਨੇ ਕਾਨੂੰਨੀ ਕਮੀ ਫੜ ਲਈ।
Publish Date: Sun, 19 Apr 2026 09:43 AM (IST)
Updated Date: Sun, 19 Apr 2026 09:46 AM (IST)
ਕਾਨੂੰਨੀ ਪ੍ਰਤੀਨਿੱਧ, ਜਾਗਰਣ, ਲਖਨਊ : ਹਾਈ ਕੋਰਟ ਦੀ ਲਖਨਉ ਬੈਂਚ ਨੇ ਕਥਿਤ ਦੋਹਰੀ ਨਾਗਰਿਕਤਾ ਮਾਮਲੇ ’ਚ ਇਕ ਦਿਨ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਸੁਣਾਏ ਗਏ ਆਪਣੇ ਹੁਕਮ 'ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 20 ਅਪ੍ਰੈਲ ਦੀ ਤਰੀਕ ਨਿਰਧਾਰਿਤ ਕੀਤੀ ਹੈ। ਜੱਜ ਸੁਭਾਸ਼ ਵਿਦਿਆਰਤੀ ਦੇ ਸਿੰਗਲ ਬੈਂਚ ਨੇ ਕਰਨਾਟਕ ਦੇ ਬੀਜੇਪੀ ਕਾਰਕੁੰਨ ਐੱਸ. ਵਿਗਨੇਸ਼ ਸ਼ਿਸਿਰ ਦੀ ਪਟੀਸ਼ਨ 'ਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਪਰ, ਫੈਸਲੇ ਦੀ ਕਾਪੀ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਜੱਜ ਨੇ ਕਾਨੂੰਨੀ ਕਮੀ ਫੜ ਲਈ।