UPSC ESE Final Result 2025 : ਯੂਪੀਐੱਸਸੀ ਨੇ ਐਲਾਨੇ ਇੰਜੀਨੀਅਰਿੰਗ ਇਮਤਿਹਾਨ ਦੇ ਨਤੀਜੇ, upsc.gov.in ’ਤੇ ਕਰੋ ਚੈੱਕ
ਵੱਖ-ਵੱਖ ਇੰਜੀਨੀਅਰਿੰਗ ਸੇਵਾਵਾਂ ਲਈ 458 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਨਤੀਜੇ ਅਗਸਤ ’ਚ ਕਰਵਾਈ ਲਿਖਤੀ ਪ੍ਰੀਖਿਆ ਤੇ ਅਕਤੂਬਰ-ਨਵੰਬਰ ’ਚ ਕਰਵਾਈ ਵਿਅਕਤੀਤਵ ਜਾਂਚ ’ਤੇ ਆਧਾਰਿਤ ਹਨ। ਸਿਵਲ ਇੰਜੀਨੀਅਰਿੰਗ ਦੇ 202 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਲੈਕਟ੍ਰਾਨਿਕਸ ਤੇ ਟੈਲੀਕਮਿਊਨੀਕੇਸ਼ਨ ਦੇ 116, ਇਲੈਕਟ੍ਰੀਕਲ ਦੇ 79 ਤੇ ਮੈਕਨੀਕਲ ਇੰਜੀਨੀਅਰਿੰਗ ਦੇ 61 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।
Publish Date: Thu, 18 Dec 2025 09:34 PM (IST)
Updated Date: Thu, 18 Dec 2025 09:35 PM (IST)
ਨਵੀਂ ਦਿੱਲੀ (ਪੀਟੀਆਈ) : ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ ਇੰਜੀਨੀਅਰਿੰਗ ਸੇਵਾਵਾਂ ਦੇ ਇਮਤਿਹਾਨ (ਈਐੱਸਈ) 2025 ਦੇ ਆਖ਼ਰੀ ਨਤੀਜੇ ਵੀਰਵਾਰ ਨੂੰ ਐਲਾਨੇ।
ਵੱਖ-ਵੱਖ ਇੰਜੀਨੀਅਰਿੰਗ ਸੇਵਾਵਾਂ ਲਈ 458 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਨਤੀਜੇ ਅਗਸਤ ’ਚ ਕਰਵਾਈ ਲਿਖਤੀ ਪ੍ਰੀਖਿਆ ਤੇ ਅਕਤੂਬਰ-ਨਵੰਬਰ ’ਚ ਕਰਵਾਈ ਵਿਅਕਤੀਤਵ ਜਾਂਚ ’ਤੇ ਆਧਾਰਿਤ ਹਨ। ਸਿਵਲ ਇੰਜੀਨੀਅਰਿੰਗ ਦੇ 202 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਲੈਕਟ੍ਰਾਨਿਕਸ ਤੇ ਟੈਲੀਕਮਿਊਨੀਕੇਸ਼ਨ ਦੇ 116, ਇਲੈਕਟ੍ਰੀਕਲ ਦੇ 79 ਤੇ ਮੈਕਨੀਕਲ ਇੰਜੀਨੀਅਰਿੰਗ ਦੇ 61 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।
ਈਐੱਸਈ ਦੇ ਰਾਹੀਂ ਚੁਣੇ ਉਮੀਦਵਾਰਾਂ ਨੂੰ ਭਾਰਤੀ ਰੇਲਵੇ ਦੀ ਇੰਜੀਨੀਅਰਿੰਗ ਸੇਵਾ, ਕੇਂਦਰੀ ਇਲੈਕਟ੍ਰੀਕਲ ਤੇ ਮੈਕੇਨੀਕਲ ਇੰਜੀਨੀਅਰਿੰਗ ਸੇਵਾ, ਸਰਹੱਦੀ ਸੜਕ ਇੰਜੀਨੀਅਰਿੰਗ ਸੇਵਾ ਵਰਗੀਆਂ ਵੱਖ-ਵੱਖ ਤਕਨੀਕੀ ਸੇਵਾਵਾਂ ’ਚ ਨਿਯੁਕਤ ਕੀਤਾ ਜਾਂਦਾ ਹੈ। ਈਐੱਸਈ ਦਾ ਨਤੀਜਾ ਕਮਿਸ਼ਨ ਦੀ ਅਧਿਕਾਰਕ ਵੈੱਬਸਾਈਟ upsc.gov.in ’ਤੇ ਦੇਖਿਆ ਜਾ ਸਕਦਾ ਹੈ।