ਟਰੰਪ ਨੂੰ ਝਟਕਾ... ਭਾਰਤ ਨੇ ਅਮਰੀਕੀ ਦਾਲਾਂ ’ਤੇ ਲਗਾਇਆ 30 ਫੀਸਦ ਟੈਰਿਫ, ਗਿੜਗਿੜਾਉਣ ਲੱਗੇ US ਸਾਂਸਦ
ਚਿੱਠੀ ਵਿਚ ਸਾਂਸਦਾਂ ਨੇ ਜ਼ੋਰ ਦਿੱਤਾ ਕਿ ਭਾਰਤ ਦੁਨੀਆ ਵਿਚ ਦਾਲਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ, ਜਿਸ ਦੀ ਆਲਮੀ ਖ਼ਪਤ ਵਿਚ ਲਗਭਗ 27 ਫੀਸਦੀ ਹਿੱਸੇਦਾਰੀ ਹੈ। ਇਸ ਦੇ ਬਾਵਜੂਦ ਅਮਰੀਕੀ ਪੀਲੀ ਦਾਲਾਂ ’ਤੇ ਵੱਡਾ ਟੈਰਿਫ ਲਾਉਣਾ ਗਲਤ ਹੈ। ਉਹਨਾਂ ਨੇ ਟਰੰਪ ਤੋਂ ਬੇਨਤੀ ਕੀਤੀ ਕਿ ਕਿਸੇ ਵੀ ਨਵੇਂ ਵਪਾਰ ਸਮਝੌਤੇ ਤੋਂ ਪਹਿਲਾਂ ਅਮਰੀਕੀ ਦਾਲਾਂ ਲਈ ਵਧੀਆ ਬਾਜ਼ਾਰ ਪਹੁੰਚ ਯਕੀਨੀ ਬਣਾਈ ਜਾਏ।
Publish Date: Sat, 17 Jan 2026 10:50 PM (IST)
Updated Date: Sat, 17 Jan 2026 10:55 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ’ਤੇ 50 ਫੀਸਦ ਟੈਰਿਫ ਲਗਾਏ ਜਾਣ ਮਗਰੋਂ ਜਵਾਬੀ ਕਦਮ ਚੁੱਕਦਿਆਂ ਭਾਰਤ ਨੇ ਅਮਰੀਕਾ ਤੋਂ ਦਰਾਮਦ ਵਾਲੀਆਂ ਦਾਲਾਂ ਅਤੇ ਫਲੀਆਂ ’ਤੇ 30 ਫੀਸਦ ਟੈਰਿਫ ਫੀਸ ਲਗਾ ਦਿੱਤਾ ਹੈ। ਇਹ ਟੈਰਿਫ ਪਿਛਲੇ ਸਾਲ 30 ਅਕਤੂਬਰ ਤੋਂ ਲਾਗੂ ਹੈ, ਹਾਲਾਂਕਿ ਭਾਰਤ ਨੇ ਉਕਸਾਉਣ ਤੋਂ ਬਚਣ ਲਈ ਇਸ ਨੂੰ ਜਨਤਕ ਰੂਪ ਨਾਲ ਵੱਧ ਪ੍ਰਚਾਰਿਤ ਨਹੀਂ ਕੀਤਾ। ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਵਪਾਰ ਦੇ ਗੁੰਝਲਦਾਰ ਹੋਣ ਦਾ ਖ਼ਦਸ਼ਾ ਵਧ ਗਿਆ ਹੈ।
ਮੀਡੀਆ ਰਿਪੋਰਟ ਅਨੁਸਾਰ, ਅਮਰੀਕਾ ਦੇ ਦੋ ਪ੍ਰਭਾਵਸ਼ਾਲੀ ਸੈਂਟਰ, ਨਾਰਥ ਡਕੋਟਾ ਦੇ ਕੇਵਿਨ ਕ੍ਰੇਮਰ ਅਤੇ ਮੋਂਟਾਨਾ ਦੇ ਸਟੀਵ ਡੈਂਸ ਨੇ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਲਿਖ ਕੇ ਕਿਸਾਨਾਂ ਦੇ ਹਿਤ ’ਚ ਇਹ ਟੈਰਿਫ਼ ਹਟਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਦੇ ਇਸ ਫ਼ੈਸਲੇ ਨਾਲ ਅਮਰੀਕੀ ਦਾਲ ਉਤਪਾਦਕਾਂ ਨੂੰ ਭਾਰੀ ਮੁਕਾਬਲੇ ਦਾ ਨੁਕਸਾਨ ਹੋ ਰਿਹਾ ਹੈ, ਖ਼ਾਸ ਕਰਕੇ ਉਹਨਾਂ ਰਾਜਾਂ ਦੇ ਕਿਸਾਨਾਂ ਨੂੰ ਜੋ ਮਟਰ ਅਤੇ ਦਾਲਾਂ ਦੇ ਪ੍ਰਮੁੱਖ ਉਤਪਾਦਕ ਹਨ। ਸੈਂਟਰਾਂ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਖਪਤ ਹੋਣ ਵਾਲੀਆਂ ਦਾਲਾਂ ਵਿੱਚ ਮਸੂਰ, ਚਣਾ, ਸੁੱਕੀਆਂ ਫਲੀਆਂ ਅਤੇ ਮਟਰ ਸ਼ਾਮਿਲ ਹਨ। ਇਸ ਦੇ ਬਾਵਜੂਦ ਭਾਰਤ ਨੇ ਅਮਰੀਕੀ ਦਾਲਾਂ 'ਤੇ ਭਾਰੀ ਟੈਰਿਫ਼ ਲਗਾਇਆ ਹੈ।
ਚਿੱਠੀ ਵਿਚ ਸਾਂਸਦਾਂ ਨੇ ਜ਼ੋਰ ਦਿੱਤਾ ਕਿ ਭਾਰਤ ਦੁਨੀਆ ਵਿਚ ਦਾਲਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ, ਜਿਸ ਦੀ ਆਲਮੀ ਖ਼ਪਤ ਵਿਚ ਲਗਭਗ 27 ਫੀਸਦੀ ਹਿੱਸੇਦਾਰੀ ਹੈ। ਇਸ ਦੇ ਬਾਵਜੂਦ ਅਮਰੀਕੀ ਪੀਲੀ ਦਾਲਾਂ ’ਤੇ ਵੱਡਾ ਟੈਰਿਫ ਲਾਉਣਾ ਗਲਤ ਹੈ। ਉਹਨਾਂ ਨੇ ਟਰੰਪ ਤੋਂ ਬੇਨਤੀ ਕੀਤੀ ਕਿ ਕਿਸੇ ਵੀ ਨਵੇਂ ਵਪਾਰ ਸਮਝੌਤੇ ਤੋਂ ਪਹਿਲਾਂ ਅਮਰੀਕੀ ਦਾਲਾਂ ਲਈ ਵਧੀਆ ਬਾਜ਼ਾਰ ਪਹੁੰਚ ਯਕੀਨੀ ਬਣਾਈ ਜਾਏ। ਸੈਨੇਟਰਾਂ ਨੇ ਯਾਦ ਕਰਵਾਇਆ ਕਿ ਟਰੰਪ ਦੇ ਪਹਿਲੇ ਕਾਰਜਕਾਲ ’ਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ ਅਤੇ 2020 ਦੀਆਂ ਗੱਲਬਾਤਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸੰਬੰਧ ’ਚ ਪੱਤਰ ਸੌਂਪਿਆ ਗਿਆ ਸੀ। ਜ਼ਿਕਰਯੋਗ ਹੈ ਕਿ 2019 ’ਚ ਭਾਰਤ ਵਲੋਂ ਅਮਰੀਕੀ ਦਾਲਹਨ ਫ਼ਸਲਾਂ ਨੂੰ ਜਨਰਲਾਈਜ਼ਡ ਸਿਸਟਮ ਆਫ ਪ੍ਰਿਫਰੈਂਸਿਜ਼ ਤੋਂ ਹਟਾਏ ਜਾਣ ਤੋਂ ਬਾਅਦ ਤੋਂ ਇਹ ਵਿਵਾਦ ਲਗਾਤਾਰ ਗਹਿਰਾਉਂਦਾ ਰਿਹਾ ਹੈ।