ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਹਮੇਸ਼ਾ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ ਅਤੇ ਕਈ ਰੋਚਕ ਜਾਣਕਾਰੀ ਦਿੰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਵੀ ਅਜਿਹੀ ਜਾਣਕਾਰੀ ਸ਼ੇਅਰ ਕੀਤੀ ਹੈ, ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦ

“The Omicron Variant” 1963 : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ ’ਚ ਦਹਿਸ਼ਤ ਦਾ ਮਾਹੌਲ ਹੈ ਤੇ ਹੁਣ ਭਾਰਤ ’ਚ ਵੀ ਓਮੀਕ੍ਰੋਨ ਵੇਰੀਐਂਟ ਦੇ ਦੋ ਕੇਸ ਸਾਹਮਣੇ ਆ ਗਏ ਹਨ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਵੀ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਜੁੜੀ ਕਈ ਜਾਣਕਾਰੀ ਸਾਹਮਣੇ ਆ ਰਹੀ ਹੈ। ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਹਮੇਸ਼ਾ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ ਅਤੇ ਕਈ ਰੋਚਕ ਜਾਣਕਾਰੀ ਦਿੰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਵੀ ਅਜਿਹੀ ਜਾਣਕਾਰੀ ਸ਼ੇਅਰ ਕੀਤੀ ਹੈ, ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ ਆਨੰਦ ਮਹਿੰਦਰਾ ਨੇ ਆਪਣੇ ਟਵੀਟ ’ਚ ਇਕ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਅੱਜ ਤੋਂ 58 ਸਾਲ ਪਹਿਲਾਂ 1963 ’ਚ ਇਟਾਲਿਅਨ ਫਿਲਮ ‘The Omicron Variant’ ਰਿਲੀਜ਼ ਹੋਈ ਸੀ।
Believe it or faint ..This film came In 1963 ..Check the tagline 😳😳😳 pic.twitter.com/ntwCEcPMnN
— Ram Gopal Varma (@RGVzoomin) December 2, 2021
ਫਿਲਮ 'ਚ ਦਿਖਾਇਆ ਗਿਆ ਸੀ ਕਿ ਧਰਤੀ ਦੇ ਲੋਕਾਂ ਦੇ ਸਰੀਰ 'ਤੇ ਏਲੀਅਨਜ਼ ਦਾ ਕਬਜ਼ਾ ਹੈ
ਆਨੰਦ ਮਹਿੰਦਰਾ ਨੇ ਟਵੀਟ 'ਚ ਲਿਖਿਆ ਕਿ 'ਅਤੇ ਮੇਰੇ ਆਖਰੀ ਟਵੀਟ ਤੋਂ ਬਾਅਦ ਸਕੂਲ ਦੇ ਇਕ ਦੋਸਤ ਨੇ ਮੈਨੂੰ ਇਹ ਮਾਮੂਲੀ ਜਿਹੀ ਗੱਲ ਭੇਜੀ ਅਤੇ ਦੱਸਿਆ ਕਿ ਓਮਿਕਰੋਨ ਨਾਂ ਦੀ ਫਿਲਮ ਕਾਫੀ ਸਮਾਂ ਪਹਿਲਾਂ ਬਣੀ ਹੈ।' ਆਨੰਦ ਮਹਿੰਦਰਾ ਵਲੋਂ ਟਵੀਟ ਕੀਤੇ ਗਏ ਫਿਲਮ ਦੇ ਪੋਸਟਰ 'ਚ ਦੱਸਿਆ ਗਿਆ ਹੈ ਕਿ ਇਹ ਫਿਲਮ ਸਾਲ 1963 'ਚ ਰਿਲੀਜ਼ ਹੋਈ ਸੀ, ਜਿਸ 'ਚ ਧਰਤੀ 'ਤੇ ਰਹਿਣ ਵਾਲੇ ਲੋਕਾਂ ਦੇ ਸਰੀਰ 'ਤੇ ਏਲੀਅਨ ਦੇ ਕਬਜ਼ੇ ਬਾਰੇ ਦੱਸਿਆ ਗਿਆ ਹੈ, ਤਾਂ ਜੋ ਉਹ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਣ।'
And after my last tweet, a school buddy sent me this nugget of trivia—someone already beat me to writing a script titled Omicron 😊 https://t.co/6PMcLrHC57 pic.twitter.com/m0Pnktxt98
— anand mahindra (@anandmahindra) November 30, 2021
ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਵੀ ਇਸ ਪੋਸਟਰ ਨੂੰ ਸ਼ੇਅਰ ਕੀਤਾ ਸੀ
ਉਦਯੋਗਪਤੀ ਆਨੰਦ ਮਹਿੰਦਰਾ ਤੋਂ ਇਲਾਵਾ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਫਿਲਮ 'ਦ ਓਮੀਕਰੋਨ ਵੇਰੀਐਂਟ' ਦਾ ਪੋਸਟਰ ਸਾਂਝਾ ਕੀਤਾ ਹੈ। ਨਾਲ ਹੀ ਰਾਮ ਗੋਪਾਲ ਵਰਮਾ ਨੇ ਕੈਪਸ਼ਨ 'ਚ ਲਿਖਿਆ ਕਿ ਇਹ ਪੋਸਟਰ ਤੁਹਾਡੇ ਸਿਰ ਨੂੰ ਚੱਕਰ ਲਿਆ ਸਕਦੀ ਹੈ। ਇਹ ਫਿਲਮ 1963 ਵਿੱਚ ਹੀ ਆਈ ਸੀ।
ਸ਼ੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹੈ ਪੋਸਟਰ
ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਸਲ ਵਿੱਚ ਇਹ ਇੱਕ ਸਾਇੰਸ ਫਿਕਸ਼ਨ ਫਿਲਮ ਸੀ, ਜਿਸ ਵਿੱਚ ਇੱਕ ਏਲੀਅਨ ਮਨੁੱਖ ਦੇ ਰੂਪ ਵਿੱਚ ਧਰਤੀ ਦੀਆਂ ਚੀਜ਼ਾਂ ਨੂੰ ਦੇਖਣ ਲਈ ਆਉਂਦਾ ਹੈ ਤਾਂ ਕਿ ਉਸ ਦੀ ਨਸਲ ਇਸ ਗ੍ਰਹਿ ਉੱਤੇ ਕਬਜ਼ਾ ਕਰ ਸਕੇ। ਸਾਲ 2013 'ਚ ਇਸੇ ਵਿਸ਼ੇ 'ਤੇ ਇਕ ਫਿਲਮ ਵੀ ਰਿਲੀਜ਼ ਹੋਈ ਸੀ, ਜਿਸ ਦਾ ਨਾਂ 'ਦਿ ਵਿਜ਼ਿਟਰ ਫਰਾਮ ਪਲੈਨੇਟ ਓਮੀਕ੍ਰੋਨ' ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਓਮੀਕਰੋਨ ਯੂਨਾਨੀ ਵਰਣਮਾਲਾ ਦਾ ਇੱਕ ਸ਼ਬਦ ਹੈ, ਇਸਦੀ ਵਰਤੋਂ ਅਤੀਤ ਵਿੱਚ ਕਈ ਥਾਵਾਂ 'ਤੇ ਕੀਤੀ ਜਾਂਦੀ ਰਹੀ ਹੈ।