'ਨੌਜਵਾਨਾਂ ਦੇ ਮੋਢਿਆਂ 'ਤੇ ਹੈ ਦੇਸ਼ ਦਾ ਭਵਿੱਖ', ਰਾਜਨਾਥ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਜ਼ਿੰਮੇਵਾਰੀਆਂ ਦਾ ਕਰਵਾਇਆ ਅਹਿਸਾਸ; ਕਿਹਾ- ਹੁਣ ਉਮੀਦਾਂ 'ਤੇ ਖ਼ਰਾ ਉਤਰਨ ਦਾ ਹੈ ਦੌਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜਦੋਂ ਦੁਨੀਆ ਬੇਯਕੀਨੀ ਦੇ ਦੌਰ ’ਚੋਂ ਲੰਘ ਰਹੀ ਹੈ, ਉਦੋਂ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਰਹਿਣਾ ਚਾਹੀਦਾ ਹੈ ਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਐੱਨਸੀਸੀ ਕੈਡਿਟਸ ਦੇ ਇਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਮੂੰਹਤੋੜ ਜਵਾਬੀ ਕਾਰਵਾਈ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਨੂੰ ਆਪ੍ਰੇਸ਼ਨ ਸਿੰਧੂਰ ’ਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਤੋਂ ਪ੍ਰੇ੍ਰਣਾ ਲੈਣ ਦੀ ਅਪੀਲ ਕੀਤੀ।
Publish Date: Sun, 25 Jan 2026 11:12 AM (IST)
Updated Date: Sun, 25 Jan 2026 11:13 AM (IST)

ਨਵੀਂ ਦਿੱਲੀ (ਪੀਟੀਆਈ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜਦੋਂ ਦੁਨੀਆ ਬੇਯਕੀਨੀ ਦੇ ਦੌਰ ’ਚੋਂ ਲੰਘ ਰਹੀ ਹੈ, ਉਦੋਂ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਰਹਿਣਾ ਚਾਹੀਦਾ ਹੈ ਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਐੱਨਸੀਸੀ ਕੈਡਿਟਸ ਦੇ ਇਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਮੂੰਹਤੋੜ ਜਵਾਬੀ ਕਾਰਵਾਈ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਨੂੰ ਆਪ੍ਰੇਸ਼ਨ ਸਿੰਧੂਰ ’ਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਤੋਂ ਪ੍ਰੇ੍ਰਣਾ ਲੈਣ ਦੀ ਅਪੀਲ ਕੀਤੀ।
ਰਾਜਨਾਥ ਸਿੰਘ ਨੇ ਐੱਨਸੀਸੀ ਕੈਡਿਟਸ ਨੂੰ ਦੇਸ਼ ਦੀ ਦੂਜੀ ਲਾਈਨ ਦੱਸਿਆ। ਸਿੰਘ ਨੇ ਕਿਹਾ, ‘ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਤੇ ਮਕਬੂਜ਼ਾ ਜੰਮੂ-ਕਸ਼ਮੀਰ ’ਚ ਸਥਿਤ ਅੱਤਵਾਦੀਆਂ ਨੂੰ ਤਬਾਹ ਕਰ ਦਿੱਤਾ, ਜੋ ਪਹਿਲਗਾਮ ’ਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਦਾ ਮੂੰਹਤੋੜ ਜਵਾਬ ਸੀ।’ ਉਨ੍ਹਾਂ ਕਿਹਾ, ‘ਸਾਡੇ ਫ਼ੌਜੀਆਂ ਨੇ ਬਹਾਦਰੀ ਤੇ ਸਬਰ ਨਾਲ ਕੰਮ ਕੀਤਾ। ਅਸੀਂ ਸਿਰਫ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਤੇ ਨਸ਼ਟ ਕੀਤਾ, ਜਿਨ੍ਹਾਂ ਨੇ ਸਾਨੂੰ ਨੁਕਸਾਨ ਪਹੁੰਚਾਇਆ, ਕਿਸੇ ਹੋਰ ਨੂੰ ਨਹੀਂ।’
ਰੱਖਿਆ ਮੰਤਰੀ ਨੇ ਨੌਜਵਾਨਾਂ ਨੂੰ ਮਹਾਭਾਰਤ ਦੇ ਅਭਿਮੰਨਿਊ ਦੇ ਬਰਾਬਰ ਦੱਸਿਆ, ਜੋ ਕਿਸੇ ਵੀ ਤਰ੍ਹਾਂ ਦੇ ਚੱਕਰਵਿਊਹ ’ਚ ਦਾਖ਼ਲ ਹੋ ਕੇ ਜੇਤੂ ਹੋਣ ਦਾ ਗਿਆਨ ਰੱਖਦੇ ਸਨ। ਸਿੰਘ ਨੇ ਉਨ੍ਹਾਂ ਨੂੰ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੇ ਟੀਚੇ ਨੂੰ ਸਾਕਾਰ ਕਰਨ ’ਚ ਯੋਗਦਾਨ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਅਜਿਹੇ ਦੌਰ ’ਚ ਦਾਖ਼ਲ ਹੋ ਚੁੱਕੇ ਹਾਂ, ਜਿਥੇ ਨੌਜਵਾਨਾਂ ਤੋਂ ਉਮੀਦਾਂ ਵੱਧ ਗਈਆਂ ਹਨ। ਉਹ ਰਾਸ਼ਟਰ ਦੀ ਬੇਸ਼ਕੀਮਤੀ ਜਾਇਦਾਦ ਹਨ ਤੇ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਹੀ ਹੈ।