ਇਹੀ ਨਹੀਂ, ਮੁਲਜ਼ਮ ਬੇਹੋਸ਼ੀ ਦੀ ਹਾਲਤ ’ਚ ਉਸ ਨੂੰ ਪੌੜੀਆਂ ਤੋਂ ਘਸੀਟਦਾ ਹੋਇਆ ਹੇਠਲੀ ਮੰਜ਼ਿਲ ’ਤੇ ਲਾਕਰ ਰੂਮ ਤੱਕ ਲੈ ਕੇ ਗਿਆ, ਜਿਸ ਤੋਂ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ’ਚ ਪੀੜਤਾ ਦੇ ਹੱਥਾਂ, ਪੈਰਾਂ ਤੇ ਹਥੇਲੀਆਂ ’ਤੇ ਝਰੀਟਾਂ ਤੇ ਸੱਟਾਂ ਦੇ ਨਿਸ਼ਾਨ ਦੇ ਨਾਲ-ਨਾਲ ਉਸ ਦੇ ਬੁੱਲਾਂ ’ਤੇ ਦੰਦਾਂ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਮੁਲਜ਼ਮ ਦੀ ਦਰਿੰਦਗੀ ਦਾ ਪਤਾ ਲੱਗਦਾ ਹੈ।

ਜਾਸ, ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ’ਚ ਆਈਆਰਐੱਸ ਅਧਿਕਾਰੀ ਦੀ ਧੀ ਦੀ ਹੱਤਿਆ ਦੇ ਮਾਮਲੇ ’ਚ ਸਾਬਕਾ ਘਰੇਲੂ ਸਹਾਇਕ ਨੇ ਉਸ ਨਾਲ ਦਰਿੰਦਗੀ ਵੀ ਕੀਤੀ ਸੀ। ਮੁਲਜ਼ਮ ਨੇ ਲੜਕੀ ਨਾਲ ਜਬਰ ਜਨਾਹ ਲਈ ਉਸ ਨੂੰ ਕਾਬੂ ਕਰਨਾ ਚਾਹਿਆ, ਜਦੋਂ ਇਸ ਤਰ੍ਹਾਂ ਨਾ ਕਰ ਸਕਿਆ ਤਾਂ ਮੋਬਾਈਲ ਫੋਨ ਦੇ ਚਾਰਜਰ ਨਾਲ ਕੁੜੀ ਦਾ ਗਲ਼ਾ ਦੱਬਿਆ ਤੇ ਸਿਰ ’ਤੇ ਟੇਬਲ ਲੈਂਪ ਨਾਲ ਕਈ ਵਾਰ ਕੀਤੇ। ਲੜਕੀ ਦੇ ਬੇਹੋਸ਼ ਹੋਣ ’ਤੇ ਉਸ ਨਾਲ ਜਬਰ ਜਨਾਹ ਕੀਤਾ। ਇਹੀ ਨਹੀਂ, ਮੁਲਜ਼ਮ ਬੇਹੋਸ਼ੀ ਦੀ ਹਾਲਤ ’ਚ ਉਸ ਨੂੰ ਪੌੜੀਆਂ ਤੋਂ ਘਸੀਟਦਾ ਹੋਇਆ ਹੇਠਲੀ ਮੰਜ਼ਿਲ ’ਤੇ ਲਾਕਰ ਰੂਮ ਤੱਕ ਲੈ ਕੇ ਗਿਆ, ਜਿਸ ਤੋਂ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ’ਚ ਪੀੜਤਾ ਦੇ ਹੱਥਾਂ, ਪੈਰਾਂ ਤੇ ਹਥੇਲੀਆਂ ’ਤੇ ਝਰੀਟਾਂ ਤੇ ਸੱਟਾਂ ਦੇ ਨਿਸ਼ਾਨ ਦੇ ਨਾਲ-ਨਾਲ ਉਸ ਦੇ ਬੁੱਲਾਂ ’ਤੇ ਦੰਦਾਂ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਮੁਲਜ਼ਮ ਦੀ ਦਰਿੰਦਗੀ ਦਾ ਪਤਾ ਲੱਗਦਾ ਹੈ।
ਪੁਲਿਸ ਅਧਿਕਾਰੀ ਮੁਤਾਬਕ ਆਈਆਰਐੱਸ ਅਧਿਕਾਰੀ ਦੇ ਈਸਟ ਆਫ ਕੈਲਾਸ਼ ਸਥਿਤ ਘਰ ’ਚ ਅੱਠ ਮਹੀਨੇ ਤੱਕ ਕੰਮ ਕਰਨ ਕਾਰਨ ਮੁਲਜ਼ਮ ਰਾਹੁਲ ਮੀਣਾ ਨੂੰ ਪਤਾ ਸੀ ਕਿ ਘਰ ਦੀ ਚਾਬੀ ਯਾਨੀ ਅਕਸੈਸ ਕਾਰਡ ਬਾਹਰ ਰੱਖੀ ਜੁੱਤੀਆਂ ਵਾਲੀ ਅਲਮਾਰੀ ’ਚ ਹੁੰਦੀ ਹੈ। ਕੁੜੀ ਦੇ ਮਾਤਾ-ਪਿਤਾ ਦੇ ਜਿੰਮ ਜਾਂਦੇ ਹੀ ਰਾਹੁਲ ਉੱਥੇ ਪੁੱਜ ਗਿਆ ਤੇ ਦਰਵਾਜ਼ਾ ਖੋਲ੍ਹਕੇ ਘਰ ਦੇ ਅੰਦਰ ਦਾਖ਼ਲ ਹੋ ਗਿਆ। ਅੰਦਰ ਵੜਦੇ ਹੀ ਉਹ ਪੌੜੀਆਂ ਰਸਤੇ ਚੌਥੀ ਮੰਜ਼ਿਲ ਦੇ ਟੈਰੇਸ ’ਤੇ ਬਣੇ ਪੀੜਤਾ ਦੇ ਸਟਡੀ ਰੂਮ ’ਚ ਪੁੱਜ ਗਿਆ। ਉੱਥੇ ਪਹਿਲਾਂ ਉਸ ਨੇ ਇਹ ਕਹਿ ਕੇ ਕੁੜੀ ਕੋਲੋਂ ਪੈਸੇ ਮੰਗੇ ਕਿ ਉਸ ਦੀ ਮਾਂ ਨੇ ਪੈਸੇ ਦੇਣ ਲਈ ਸੱਦਿਆ ਹੈ। ਇਹ ਪੁੱਛਣ ’ਤੇ ਕਿ ਤੂੰ ਘਰ ਦੇ ਅੰਦਰ ਕਿਵੇਂ ਆ ਗਿਆ, ਉਸ ਨੇ ਕੁੜੀ ਦਾ ਗਲਾ ਫੜ ਲਿਆ। ਜਦੋਂ ਕੁੜੀ ਕਾਬੂ ’ਚ ਨਾ ਆਈ ਤਾਂ ਉਸ ਨੇ ਮੋਬਾਈਲ ਦੇ ਚਾਰਜਰ ਦੀ ਤਾਰ ਨਾਲ ਉਸ ਦਾ ਗਲਾ ਘੁੱਟ ਦਿੱਤਾ ਤੇ ਟੇਬਲ ਲੈਂਪ ਨਾਲ ਉਸ ਦੇ ਸਿਰ ’ਤੇ ਕਈ ਵਾਰ ਕੀਤੇ। ਕੁੜੀ ਦੇ ਬੇਹੋਸ਼ ਹੋਣ ’ਤੇ ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ। ਫਿਰ ਉਸ ਨੂੰ ਘੜੀਸਦਾ ਹੋਇਆ ਹੇਠਲੀ ਯਾਨੀ ਤੀਜੀ ਮੰਜ਼ਿਲ ’ਤੇ ਲੈ ਕੇ ਆਇਆ, ਜਿੱਥੇ ਲਾਕਰ ’ਚ ਪੈਸੇ ਤੇ ਗਹਿਣੇ ਰੱਖੇ ਸਨ।
ਉਸ ਨੂੰ ਪਤਾ ਸੀ ਕਿ ਲਾਕਰ ਕੁੜੀ ਦੇ ਫਿੰਗਰ ਇੰਪ੍ਰੈਸ਼ਨ ਨਾਲ ਹੀ ਖੁੱਲ੍ਹਦਾ ਹੈ। ਰਾਹੁਲ ਨੇ ਬੇਹੋਸ਼ ਕੁੜੀ ਦੀ ਉੰਗਲੀ ਲਗਾ ਕੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਖੂਨ ਲੱਗਾ ਹੋਣ ਕਾਰਨ ਲਾਕਰ ਨਹੀਂ ਖੁੱਲ੍ਹਿਆ। ਇਸ ਤੋਂ ਬਾਅਦ ਉਸ ਨੇ ਪੇਚਕਸ ਦੀ ਮਦਦ ਨਾਲ ਲਾਕਰ ਖੋਲ੍ਹ ਕੇ ਡੇਢ ਲੱਖ ਰੁਪਏ ਨਕਦ ਤੇ ਤਿੰਨ ਲੱਖ ਦੇ ਗਹਿਣੇ ਕੱਢੇ ਤੇ ਕੁੜੀ ਦੇ ਕਿਤਾਬਾਂ ਵਾਲੇ ਪਿੱਠੂ ਬੈਗ ’ਚ ਰੱਖ ਲਏ। ਵਾਰਦਾਤ ਦੌਰਾਨ ਰਾਹੁਲ ਦੇ ਕੱਪੜਿਆਂ ਤੇ ਜੁੱਤੀਆਂ ’ਤੇ ਖੂਨ ਲੱਗ ਗਿਆ ਸੀ, ਜਿਸ ਕਾਰਨ ਉਸ ਨੇ ਪੀੜਤਾ ਦੇ ਭਰਾ ਦੀ ਪੈਂਟ ਤੇ ਆਈਆਰਐੱਸ ਅਧਿਕਾਰੀ ਦੀਆਂ ਚੱਪਲਾਂ ਪਹਿਨ ਲਈਆਂ ਤੇ ਆਪਣੇ ਕੱਪੜੇ ਤੇ ਜੁੱਤੀ ਬੈਗ ’ਚ ਰੱਖ ਲਏ। ਇਸ ਦੇ ਨਾਲ ਉਹ ਕੁੜੀ ਦਾ ਮੋਬਾਈਲ ਫੋਨ ਵੀ ਨਾਲ ਲੈ ਗਿਆ।
ਵਾਰਦਾਤ ਤੋਂ ਬਾਅਦ ਉਹ ਅਲਵਰ ਭੱਜਣ ਦੀ ਫਿਰਾਕ ’ਚ ਸੀ। ਉਹ ਇਸ ਲਈ ਦਿੱਲੀ ਕੈਂਟ ਰੇਲਵੇ ਸਟੇਸ਼ਨ ਪੁੱਜਾ। ਰੇਲ ਗੱਡੀ ਛੁਟ ਜਾਣ ਕਾਰਨ ਉਹ ਆਟੋ ਰਾਹੀਂ ਦਵਾਰਕਾ ਹੋਟਲ ’ਚ ਆ ਗਿਆ, ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਪ਼ਤਾਰ ਕਰ ਲਿਆ। ਪੁਲਿਸ ਨੇ ਉਸ ਕੋਲੋਂ ਲੁੱਟੇ ਹੋਏ ਪੈਸੇ ਤੇ ਗਹਿਣੇ ਬਰਾਮਦ ਕਰ ਲਏ।
--------
ਪੰਜ ਲੱਖ ਦੇ ਕਰਜ਼ੇ ’ਚ ਡੁੱਬਿਆ ਸੀ ਮੁਲਜ਼ਮ
ਆਨਲਾਈਨ ਗੇਮ ਤੇ ਜੂਆ ਖੇਡਣ ਦੀ ਬੁਰੀ ਲਤ ਕਾਰਨ ਮੁਲਜ਼ਮ ਪੰਜ ਲੱਖ ਦੇ ਕਰਜ਼ੇ ’ਚ ਡੁੱਬ ਗਿਆ ਸੀ। ਉਹ ਆਈਆਰਐੱਸ ਅਧਿਕਾਰੀ ਦੀ ਧੀ ਨਾਲ ਜਬਰ ਜਨਾਹ ਕਰਨ ਦੇ ਨਾਲ ਹੀ ਉੱਥੋਂ ਮੋਟੀ ਰਕਮ ਲੁੱਟ ਕੇ ਆਪਣ ਕਰਜ਼ ਲਾਹੁਣਾ ਚਾਹੁੰਦਾ ਸੀ। ਇਸ ਲਈ ਅਲਵਰ ’ਚ ਗੁਆਂਢ ਰਹਿੰਦੀ ਵਿਆਹੁਤਾ ਮਹਿਲਾ ਨਾਲ ਜਬਰ ਜਨਾਹ ਤੋਂ ਬਾਅਦ ਭੱਜ ਕੇ ਦਿੱਲੀ ਆ ਗਿਆ ਸੀ। ਮਾਨਸਿਕ ਰੋਗ ਦੇ ਸ਼ਿਕਾਰ ਰਾਹੁਲ ਨੇ ਜਬਰ ਜਨਾਹ ਕਰਨ ਦੌਰਾਨ ਉਸ ਨੂੰ ਦੰਦਾਂ ਨਾਲ ਵੀ ਵੱਢਿਆ ਸੀ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪਤਾ ਲੱਗਾ ਹੈ ਕਿ ਆਈਆਰਐੱਸ ਅਧਿਕਾਰੀ ਦੇ ਘਰ ’ਚ ਨੌਕਰੀ ਦੌਰਾਨ ਉਹ ਚੋਰੀ ਦੇ ਪੈਸਿਆਂ ਨਾਲ ਅਕਸਰ ਆਪਣੇ ਸਰਵੇਂਟ ਕੁਆਰਟਰ ’ਚ ਕਾਲਗਰਲ ਵੀ ਲਿਆਂਦਾ ਸੀ।